09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮਾਤਾ ਦਲਵੀਰ ਕੌਰ ਥਿਆੜਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 18-04-2026
ਔੜ/ਝਿੰਗੜਾਂ, 17 ਅਪ੍ਰੈਲ (ਕੁਲਦੀਪ ਸਿੰਘ ਝਿੰਗੜ)-ਵਿਧਾਨ ਸਭਾ ਹਲਕਾ ਬੰਗਾ ਦੇ ਅਧੀਨ ਪੈਂਦੇ ਪਿੰਡ ਗੜ੍ਹੀ ਅਜੀਤ ਸਿੰਘ ਦੇ ਮੌਜੂਦਾ ਸਰਪੰਚ ਤੇ ਆਮ ਆਦਮੀ ਪਾਰਟੀ ਦੇ ਆਗੂ ਸਮਾਜ ਸੇਵੀ ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ, ਗੁਦਾਵਰ ਸਿੰਘ ਥਿਆੜਾ ਦੇ ਸਤਿਕਾਰ ਯੋਗ ਮਾਤਾ ਦਲਵੀਰ ਕੌਰ ਥਿਆੜਾ ਪਤਨੀ ਮਹਿੰਦਰ ਸਿੰਘ ਥਿਆੜਾ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਨਮਿਤ ਅੰਤਿਮ ਅਰਦਾਸ 'ਤੇ ਸ਼ਰਧਾਂਜਲੀ ਸਮਾਗਮ ਪਿੰਡ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਕਰਵਾਇਆ ਗਿਆ | ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਨਾਮਵਰ ਭਾਈ ਜੋਗਿੰਦਰ ਸਿੰਘ ਰਾਹੋਂ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਇਸ ਦੁੱਖ ਦੀ ਘੜੀ ਵਿੱਚ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਉਨ੍ਹਾਂ ਨਾਲ ਐੱਸ. ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸੋਹਣ ਲਾਲ ਢੰਡਾ, ਪਵਨਜੀਤ ਸਿੰਘ ਸਿੱਧੂ 'ਆਪ' ਆਗੂ ਹਾਜ਼ਰ ਸਨ | ੳੱੁਥੇ ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਪੰਜਾਬ ਪ੍ਰਵੀਨ ਬੰਗਾ, ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਹਲਕਾ ਇੰਚਾਰਜ ਜਥੇ. ਸੁਖਦੀਪ ਸਿੰਘ ਸ਼ੁਕਾਰ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਮਾਤਾ ਦਲਵੀਰ ਕੌਰ ਥਿਆੜਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਾਤਾ ਦਲਵੀਰ ਕੌਰ ਥਿਆੜਾ ਨੇਕ ਦਿਲ ਤੇ ਧਾਰਮਿਕ ਖਿਆਲਾਂ ਦੇ ਧਾਰਨੀ ਸਨ | ਉਨ੍ਹਾਂ ਨੇ ਆਪਣੀ ਪਰਿਵਾਰਕ ਫੁਲਵਾੜੀ ਨੂੰ ਪ੍ਰੇਮ ਭਾਵਨਾ ਨਾਲ ਇੱਕ ਜੁੱਟ ਰੱਖਣ ਵਿੱਚ ਮਿਸਾਲ ਪੈਦਾ ਕੀਤੀ | ਉਨ੍ਹਾਂ ਦੇ ਸਪੁੱਤਰ ਸਰਪੰਚ ਬਹਾਦਰ ਸਿੰਘ ਥਿਆੜਾ, ਗੁਦਾਵਰ ਸਿੰਘ ਥਿਆੜਾ ਨੇ ਆਪਣੀ ਮਾਤਾ ਦਲਵੀਰ ਕੌਰ ਥਿਆੜਾ ਦੀ ਜ਼ਿੰਦਗੀ ਨੂੰ ਵਧਾਉਣ ਲਈ ਇਲਾਜ ਤੇ ਸੇਵਾ ਭਾਵਨਾ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ | ਉਨ੍ਹਾਂ ਦੇ ਜਾਣ ਨਾਲ ਪਰਿਵਾਰ ਤੇ ਸਾਕ ਸਬੰਧੀ ਰਿਸ਼ਤੇਦਾਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ | ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐੱਸ. ਸੀ. ਵਿੰਗ 'ਆਪ', ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ, ਜਥੇ. ਸੁਖਦੀਪ ਸਿੰਘ ਸ਼ੁਕਾਰ ਹਲਕਾ ਇੰਚਾਰਜ ਨਵਾਂਸ਼ਹਿਰ ਸ਼੍ਰੋਮਣੀ ਅਕਾਲੀ ਦਲ, ਡਾ. ਜੋਗਾ ਸਿੰਘ ਧੀਰ, ਭੁਪਿੰਦਰ ਸਿੰਘ ਗਿੱਲ ਅਕਾਲੀ ਆਗੂ ਆਦਿ ਵੱਖ-ਵੱਖ ਰਾਜਨੀਤਿਕ, ਸਮਾਜ ਸੇਵੀ ਆਗੂਆਂ ਵਲੋਂ ਮਾਤਾ ਦਲਵੀਰ ਕੌਰ ਥਿਆੜਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ | ਉਥੇ ਵਿਦੇਸ਼ 'ਚ ਬੈਠੇ ਐਨ.ਆਰ.ਆਈ ਸਮਾਜ ਸੇਵੀ ਨੰਬਰਦਾਰ ਮਹਿੰਦਰ ਸਿੰਘ ਅਣਦੇਹ ਯੂ. ਐੱਸ. ਏ., ਗਾਇਕ ਰੂਪ ਲਾਲ ਧੀਰ ਕੈਨੇਡਾ, ਸਾਬਕਾ ਸਰਪੰਚ ਨਿਰਮਲ ਕੌਰ ਧੀਰ ਕੈਨੇਡਾ, ਗਾਇਕ ਰਾਜ ਕੁਮਾਰ ਦਦਰਾਲ ਗਰੀਸ, ਕੁਲਦੀਪ ਸਿੰਘ ਛੋਕਰ ਯੂ. ਐੱਸ. ਏ., ਬਹਾਦਰ ਸਿੰਘ ਗਰਚਾ ਜਰਮਨੀ, ਰੇਸ਼ਮ ਸਿੰਘ ਧੀਰ ਗਰੀਸ ਆਦਿ ਐੱਨ.ਆਰ.ਆਈ. ਵੀਰਾਂ ਵਲੋਂ ਸ਼ੋਕ ਸਮਾਚਾਰ ਭੇਜ ਕੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਸਰਪੰਚ ਬਹਾਦਰ ਸਿੰਘ ਥਿਆੜਾ ਨੇ ਸ਼ਰਧਾਂਜਲੀ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪੁੱਜੇ ਰਾਜਨੀਤਿਕ, ਸਮਾਜ ਸੇਵੀ ਆਦਿ ਜਥੇਬੰਦੀਆਂ ਦੇ ਆਗੂਆਂ ਅਤੇ ਸਾਕ ਸਬੰਧੀ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਅਮਰੀਕ ਸਿੰਘ ਪੁਰੇਵਾਲ ਪ੍ਰਧਾਨ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ, ਬਲਕਾਰ ਸਿੰਘ ਅਣਦੇਹ, ਮੇਜਰ ਸਿੰਘ ਥਿਆੜਾ, ਮੱਖਣ ਸਿੰਘ ਬਾਠ, ਅਵਤਾਰ ਸਿੰਘ ਦਿਓਲ, ਲਖਵਿੰਦਰ ਸਿੰਘ, ਗੋਬਿੰਦ ਸਿੰਘ ਧੀਰ, ਤਾਰਾ ਸਿੰਘ, ਚਰਨਜੀਤ ਕੌਰ, ਕੁਲਵਿੰਦਰ ਕੌਰ ਤੇ ਕਮਲੇਸ਼ ਕੌਰ ਸਾਰੇ ਪੰਚਾਇਤ ਮੈਂਬਰ, ਬਲਿਹਾਰ ਸਿੰਘ ਅਣਦੇਹ, ਗਿਆਨੀ ਗੁਰਦੀਪ ਸਿੰਘ ਉੜਾਪੜ, ਡਾ. ਬਿੱਟੂ ਪਾਬਲਾ ਸੰਮਤੀ ਮੈਂਬਰ, ਸ਼ਮਿੰਦਰ ਸਿੰਘ ਗਰਚਾ, ਜਗਦੀਸ਼ ਸਿੰਘ ਦੀਸ਼ਾ, ਜਸਵਿੰਦਰ ਸਿੰਘ ਦਦਲਾਲ ਜੇ. ਈ., ਸੁਖਬੀਰ ਸਿੰਘ ਥਿਆੜਾ, ਬਲਵੀਰ ਸਿੰਘ ਦਦਰਾਲ, ਭੁਪਿੰਦਰ ਸਿੰਘ ਗਿੱਲ, ਜਸਪਾਲ ਧੀਰ, ਸਤਨਾਮ ਸਿੰਘ ਭੰਗਲ, ਰਜੇਸ਼ ਮੰਗਲਾਨੀ, ਗੁਰਤਰਨ ਸਿੰਘ ਸਰਪੰਚ ਰਟੈਂਡਾ, ਸੁਲੱਖਣ ਸਿੰਘ, ਅਜਮੇਰ ਸਿੰਘ, ਨਰਿੰਦਰ ਸਿੰਘ ਉੜਾਪੜ, ਸੁਖਜੀਵਨ ਸਿੰਘ ਬਾਠ, ਗੁਰਜਿੰਦਰ ਸਿੰਘ ਅਣਦੇਹ, ਸਰਵਣ ਸਿੰਘ, ਅਵਤਾਰ ਸਿੰਘ, ਸੁਖਜਿੰਦਰ ਸਿੰਘ ਨਾਗਰਾ, ਕੁਲਵਿੰਦਰ ਸਿੰਘ, ਮਨਜਿੰਦਰ ਸਿੰਘ ਨਿੱਜਰ, ਸੁਖਵਿੰਦਰ ਸਿੰਘ ਕੰਗ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਮਰਦੀਪ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਆਪਣੇ-ਆਪ ਨੂੰ ਮੱਛਰ ਦੇ ਕੱਟਣ ਤੋਂ ਬਚਾਉਣ ਲਈ ਪੂਰੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਾਓ- ਡਾ. ਬਲਜੀਤ ਕਮਲ
Ad Position 24