ਜੂਆ ਖੇਡਦੇ ਨਕਦੀ ਸਮੇਤ 11 ਕਾਬੂ
ਹੁਸ਼ਿਆਰਪੁਰ, 7 ਨਵੰਬਰ (ਬਲਜਿੰਦਰਪਾਲ ਸਿੰਘ)-ਥਾਣਾ ਸਿਟੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰਕੇ 11 ਕਥਿਤ ਦੋਸ਼ੀਆਂ ਨੂੰ 81 ਹਜ਼ਾਰ ਰੁਪਏ ਦੀ ਨਕਦੀ ਅਤੇ ਤਾਸ਼ ਦੇ ਪੱਤਿਆਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਇਕ ਗੁਪਤ ਸੂਚਨਾ ਮਿਲੀ ਸੀ ਕਿ ਮੁਹੱਲਾ ਬਹਾਦਰਪੁਰ ’ਚ ਵੱਡੇ ਪੱਧਰ ’ਤੇ ਜੂਆ ਖੇਡਿਆ ਜਾ ਰਿਹਾ ਹੈ।
ਹੁਸ਼ਿਆਰਪੁਰ, 7 ਨਵੰਬਰ (ਬਲਜਿੰਦਰਪਾਲ ਸਿੰਘ)-ਥਾਣਾ ਸਿਟੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰਕੇ 11 ਕਥਿਤ ਦੋਸ਼ੀਆਂ ਨੂੰ 81 ਹਜ਼ਾਰ ਰੁਪਏ ਦੀ ਨਕਦੀ ਅਤੇ ਤਾਸ਼ ਦੇ ਪੱਤਿਆਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਇਕ ਗੁਪਤ ਸੂਚਨਾ ਮਿਲੀ ਸੀ ਕਿ ਮੁਹੱਲਾ ਬਹਾਦਰਪੁਰ ’ਚ ਵੱਡੇ ਪੱਧਰ ’ਤੇ ਜੂਆ ਖੇਡਿਆ ਜਾ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਸੰਦੀਪ ਹੰਸ ਦੇ ਘਰ ’ਤੇ ਛਾਪਾ ਮਾਰ ਕੇ 11 ਕਥਿਤ ਦੋਸ਼ੀਆਂ ਰਾਜੇਸ਼ ਕੁਮਾਰ, ਹੇਮਨ ਰਾਮ, ਸੁਨੀਲ ਪੰਡਿਤ, ਵਿਕਾਸ ਭੱਟੀ ਵਾਸੀ ਬਹਾਦਰਪੁਰ, ਹਰੀਸ਼ ਕੁਮਾਰ ਬੱਬਲੂ ਵਾਸੀ ਬਾਲ ਕ੍ਰਿਸ਼ਨ ਰੋਡ, ਮਹਾਂਵੀਰ ਸਿੰਘ ਵਾਸੀ ਮਰਵਾਹਾ ਮੁਹੱਲਾ, ਜੰਗ ਬਹਾਦਰ ਜੰਗ ਵਾਸੀ ਮਿਸ਼ਰਾ ਮੁਹੱਲਾ, ਚੰਦਨ ਕੁਮਾਰ ਵਾਸੀ ਅਸ਼ੋਕ ਨਗਰ, ਵਰਿੰਦਰ ਕੁਮਾਰ ਵਾਸੀ ਬਲਵੀਰ ਕਲੋਨੀ, ਰਿਤਵਿਕ ਨਵੀਂ ਆਬਾਦੀ, ਰੋਹਿਤ ਹੰਸ ਲਾਲ ਵਾਸੀ ਭਗਤ ਨਗਰ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ।