ਬਹਿਰਾਮ, 21 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਭਾਰਤੀ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਾਹਿਲਪੁਰ ਰੋਡ ਬਹਿਰਾਮ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਬਹੁਤ ਸ਼ਰਧਾ ਨਾਲ ਮਨਾਇਆ | ਬਸਪਾ ਦੇ ਐਨ.ਆਰ.ਆਈ ਸਪੋਰਟਰ ਗੁਰਦਿਆਲ ਬੋਧ ਨੇ ਡਾਕਟਰ ਸਾਹਿਬ ਦੀ ਜੀਵਨੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਜੋ ਵੀ ਸਾਨੂੰ ਪੜ੍ਹਨ ਲਿਖਣ, ਨੌਕਰੀਆਂ ਕਰਨ ਆਦਿ ਦਾ ਅਧਿਕਾਰ ਮਿਲਿਆ, ਉਹ ਸਭ ਉਨ੍ਹਾਂ ਦੀ ਸਮਾਜ ਲਈ ਦਿੱਤੀ ਕੁਰਬਾਨੀ ਸਦਕਾ ਹੈ | ਅਸੀਂ ਸਾਰੇ ਜੋ ਕੁੱਝ ਵੀ ਹਾਂ ਸਿਰਫ਼ ਡਾਕਟਰ ਸਾਹਿਬ ਦੀ ਬਦੌਲਤ ਹਾਂ | ਸਾਨੂੰ ਉਨ੍ਹਾਂ ਵਲੋਂ ਦੱਸੇ ਦਰਸ਼ਨ ਮਾਰਗ 'ਤੇ ਚੱਲਣਾ ਚਾਹੀਦਾ ਹੈ | ਉਪਰੰਤ ਬੱਚਿਆ ਨੂੰ ਸਟੇਸ਼ਨਰੀ ਦਿੱਤੀ ਗਈ | ਇਸ ਮੌਕੇ ਬਸਪਾ ਦੇ ਐਨ.ਆਰ.ਆਈ ਸਪੋਰਟਰ ਗੁਰਦਿਆਲ ਬੋਧ, ਰਿਟਾ. ਇੰਸਪੈਕਟਰ ਕਸ਼ਮੀਰੀ ਲਾਲ, ਪ੍ਰਧਾਨ ਸੋਮਰਾਜ, ਬੁੱਧ ਰਾਮ ਜੱਖੂ, ਚੰਦਰ ਪ੍ਰਤਾਪ ਰੱਤੂ, ਵਿਜੇ ਮਜਾਰੀ, ਧਰਮਪਾਲ ਤਲਵੰਡੀ, ਨਰਿੰਦਰ ਨੈਂਟਾ, ਜਸਵੀਰ ਬੱਧਣ, ਜੀਤਾ ਬੰਗੜ, ਕੁਲਵੀਰ ਸਿੰਘ, ਜਗਦੀਸ਼ ਕੁਮਾਰ, ਪ੍ਰਕਾਸ਼ ਚੰਦ ਫਰਾਲਾ, ਕੁਲਦੀਪ ਪੰਚ, ਦਰਸ਼ਨ ਸਿੰਘ, ਤੀਰਥ ਕਲਸੀ, ਸ਼ਿਵ ਦਿਆਲ ਭੁੱਟਾ ਆਦਿ ਹਾਜ਼ਰ ਸਨ |