ਔੜ/ਝਿੰਗੜਾਂ, 21 ਅਪ੍ਰੈਲ (ਕੁਲਦੀਪ ਸਿੰਘ ਝਿੰਗੜ) - ਪਿੰਡ ਝਿੰਗੜਾਂ ਤੋਂ ਭਗਤ ਹਰਭਜਨ ਦਾਸ ਦੀ ਰਹਿਨੁਮਾਈ ਹੇਠ ਸੰਗਤਾਂ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਕੇ ਵਾਪਸ ਪਿੰਡ ਪਰਤੀਆਂ | ਭਗਤ ਹਰਭਜਨ ਦਾਸ ਨੇ ਦੱਸਿਆ ਕਿ ਮਾਂ ਚਿੰਤਪੁਰਨੀ ਤੇ ਮਾਤਾ ਜਵਾਲਾ ਜੀ ਦੀਆਂ ਜੋਤਾਂ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਸੰਗਤਾਂ ਸ਼ਾਹ ਤਲਾਈ ਤੇ ਮਾਂ ਰਤਨੋ ਤੇ ਗਰੂਨਾ ਝਾੜੀ ਦੇ ਦਰਸ਼ਨ ਕਰਨ ਤੋਂ ਬਾਅਦ ਸੰਗਤਾਂ ਬਾਬਾ ਬਾਲਕ ਨਾਥ ਜੀ ਦੀ ਗੁਫਾ ਦੇ ਦਰਸ਼ਨਾਂ ਲਈ ਰਵਾਨਾ ਹੋਈਆਂ | ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦੀ ਗੁਫਾ 'ਤੇ ਰੋਟ ਪ੍ਰਸ਼ਾਦ ਚੜ੍ਹਾਉਣ ਸਮੇਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਦੇ ਭਲੇ ਤੇ ਕੰਮਾਂਕਾਰਾ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ | ਇਸ ਮੌਕੇ ਰੇਸ਼ਮ ਕੌਰ ਭੋਲੀ, ਸਵਰਨ ਕੌਰ, ਕਮਲਜੀਤ ਕੌਰ, ਲਵਪ੍ਰੀਤ ਸਿੰਘ ਰੱਲ੍ਹ, ਜਸਵਿੰਦਰ ਸਿੰਘ ਜਵੰਦਾ, ਗੁਰਪ੍ਰੀਤ ਸਿੰਘ, ਕੁਲਦੀਪ ਰਾਮ, ਨਿੰਦਰ, ਸਾਗਰ ਰੱਲ੍ਹ, ਗਗਨਦੀਪ ਸਿੰਘ, ਜਸ਼ਨ ਰੱਲ੍ਹ, ਹੇਮਨ ਸਿੰਘ ਜਵੰਦਾ, ਹਰਭਜਨ ਸਿੰਘ, ਪਰਮਜੀਤ ਕੌਰ, ਜੈਦੀਪ ਸਿੰਘ, ਅਜੇ ਕੁਮਾਰ, ਕੰਬਾ ਰੱਲ੍ਹ, ਮਨਜੀਤ ਲਾਡੀ ਡਰਾਈਵਰ, ਸੋਫੀਆ, ਪ੍ਰੀਆ, ਤਨੂੰ, ਮੁਕੇਸ਼ ਕੁਮਾਰ, ਕੁਸਮ ਜਲੰਧਰ, ਯਸਿਕਾ ਕੌਰ, ਬਬਨੀਤ ਕੌਰ, ਮਨਜੀਤ ਕੌਰ, ਅਮਨ, ਨਛੱਤਰ ਸਿੰਘ, ਹਰਬੰਸ ਕੌਰ, ਰੂਪਾਂ, ਬਲਵਿੰਦਰ ਕੌਰ, ਬਲਵੀਰ ਰਾਮ, ਬਿੰਦਰ, ਮਾਣਸ, ਜੱਸੀ ਰੱਲ੍ਹ, ਰੂਪਾਂ, ਰੀਨਾ ਕੁਮਾਰ, ਅਨੰਦ, ਸੁਰਵੀਨ, ਗੁਰਲੀਨ, ਸਮੀਰ ਆਦਿ ਤੋਂ ਇਲਾਵਾ ਭਾਰੀ ਸੰਗਤਾਂ ਹਾਜ਼ਰ ਸਨ |