25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਨਾਈ ਮਜਾਰਾ ਵਿਖੇ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ

Ad Position 21
No active advertisement
ਅਜੀਤ ਡੈਸਕ 23-04-2026
ਜਾਡਲਾ, 22 ਅਪ੍ਰੈਲ (ਸੁਰਿੰਦਰ ਦੁੱਗਲ)-ਪਿੰਡ ਨਾਈ ਮਜਾਰਾ ਦੇ ਅੰਬੇਡਕਰ ਭਵਨ ਵਿਖੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਪਤਵੰਤਿਆਂ ਵਲੋਂ ਡਾਕਟਰ ਸਾਹਿਬ ਦੇ ਆਦਮਕਦ ਬੁੱਤ 'ਤੇ ਫੁੱਲ ਮਾਲਵਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਲੱਡੂ ਵੰਡੇ ਗਏ ਉਪਰੰਤ ਏਕਤਾ ਕਲਾਂ ਮੰਚ ਲਸਾੜਾ ਦੀ ਟੀਮ ਵਲੋਂ ਕੋਰੀਓਗ੍ਰਾਫੀ ਰਾਹੀਂ ਡਾਕਟਰ ਸਾਹਿਬ ਦੇ ਜੀਵਨ ਫਲਸਫੇ 'ਤੇ ਨਾਟਕ ਖੇਡਿਆ ਗਿਆ | ਮਿਸ਼ਨਰੀ ਬੁਲਾਰੇ ਭੁਪਿੰਦਰ ਬੇਗਮਪੁਰੀ, ਚਮਨ ਲਾਲ ਚਣਕੋਆ, ਹਰਬਲਾਸ ਬੱਧਣ, ਮਾਸਟਰ ਹੁਸਨ ਲਾਲ, ਅਮਰਜੀਤ ਲੰਗੜੋਆ, ਪਰਮਜੀਤ ਕਿਸ਼ਨਪੁਰਾ, ਰਾਮਜੀ ਦਾਸ ਆਦਿ ਨੇ ਆਪਣੇ ਸੰਬੋਧਨ ਵਿੱਚ ਡਾਕਟਰ ਸਾਹਿਬ ਦੇ ਸੰਘਰਸ਼ ਭਰੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਡਾ. ਰਾਜ ਕੁਮਾਰ, ਅਮਰੀਕ ਨਕਸ਼ਾ ਨਵੀਸ, ਪਰਮਜੀਤ ਸਾਬਕਾ ਸਰਪੰਚ, ਬਲਵਿੰਦਰ ਕੁਮਾਰ ਪੰਚ, ਨਛੱਤਰ ਕੌਰ ਪੰਚ, ਚਰਨ ਕੌਰ ਸਾਬਕਾ ਪੰਚ, ਸੋਢੀ ਸਿੰਘ, ਦੇਵ ਰਾਜ, ਗੁਰਮੀਤ ਰਾਮ, ਚਰਨ ਦਾਸ, ਦੇਸ ਰਾਜ ਬਿੱਟੁ, ਸੁਰਜੀਤ ਸਿੰਘ ਨੰਬਰਦਾਰ, ਸਤਪਾਲ ਆਦਿ ਸਮੇਤ ਬੀਬੀਆਂ ਨੇ ਵੀ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾਈ |
Ad Position 22
No active advertisement
ਪਿਛਲੀ ਖ਼ਬਰ ਲੰਗੜੋਆ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਅਗਲੀ ਖ਼ਬਰ ਥਾਂਦੀਆਂ ਵਿਖੇ ਜਾਗਰੂਕਤਾ ਕੈਂਪ ਲਗਾਇਆ
Ad Position 24