29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਪਠਲਾਵਾ ਸੰਸਥਾ ਤੇ ਯੂਨੀਕ ਹੋਮ ਜਲੰਧਰ ਟਰੱਸਟ ਦੀ ਲਾਵਾਰਿਸ ਬਾਲੜੀਆਂ ਦੇ ਰੌਸ਼ਨ ਭਵਿੱਖ ਲਈ ਬੰਗਾ 'ਚ ਮੀਟਿੰਗ

Ad Position 21
No active advertisement
ਅਜੀਤ ਡੈਸਕ 05-05-2026

ਬੰਗਾ, 4 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸਮਾਜ ਸੇਵਾ ਦੇ ਖੇਤਰ ਵਿਚ ਇਕ ਨਿਵੇਕਲੀ ਪਛਾਣ ਬਣਾ ਕੇ ਸੇਵਾ ਭਾਵਨਾ ਨਾਲ ਕੰਮ ਕਰਨ ਵਾਲੀ 'ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ' ਤੇ ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ ਯੂਨੀਕ ਹੋਮ ਜਲੰਧਰ ਵਲੋਂ ਅਣਇੱਛਤ, ਅਣਕਿਆਸੀਆਂ ਤੇ ਲਾਵਾਰਿਸ ਬਾਲੜੀਆਂ ਦੇ ਰੌਸ਼ਨ ਭਵਿੱਖ ਲਈ ਰਲ ਕੇ ਕੰਮ ਕਰਨ ਹਿੱਤ ਬੰਗਾ ਵਿਖੇ ਇਕ ਸਾਂਝੀ ਮੀਟਿੰਗ ਕੀਤੀ ਗਈ | ਜਿਸ ਦੀ ਪ੍ਰਧਾਨਗੀ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ, ਯੂਨੀਕ ਹੋਮ ਜਲੰਧਰ ਦੀ ਮੁੱਖ ਸੰਚਾਲਿਕਾ ਪਦਮਸ੍ਰੀ ਮਾਤਾ ਪ੍ਰਕਾਸ਼ ਕੌਰ, ਮੈਡਮ ਮਨਜੀਤ ਕੌਰ ਜਲੰਧਰ ਤੇ ਸੁਰਜੀਤ ਸਿੰਘ ਜਲੰਧਰ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਇਸ ਮੌਕੇ ਮਾਤਾ ਪ੍ਰਕਾਸ਼ ਕੌਰ, ਇੰਦਰਜੀਤ ਸਿੰਘ ਵਾਰੀਆ, ਮੈਡਮ ਮਨਜੀਤ ਕੌਰ ਜਲੰਧਰ, ਸੁਰਜੀਤ ਸਿੰਘ ਜਲੰਧਰ, ਸੰਸਥਾ ਦੇ ਜਨਰਲ ਸਕੱਤਰ ਤਰਲੋਚਨ ਸਿੰਘ ਪਠਲਾਵਾ, ਸੰਸਥਾ ਦੇ ਮੁੱਖ ਬੁਲਾਰੇ ਲੈਕ: ਤਰਸੇਮ ਪਠਲਾਵਾ, ਸੰਦੀਪ ਕੁਮਾਰ ਗੌੜ ਪੋਸੀ, ਡਾ. ਸੰਜੀਵ ਕੁਮਾਰ ਐਮਾਂ ਜੱਟਾਂ ਆਦਿ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਭਾਰਤ ਵਰਗੇ ਮੁਲਕ 'ਚ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਪਰ ਦੂਜੇ ਪਾਸੇ ਬੇਟੀਆਂ ਨੂੰ ਬੋਝ ਮੰਨ ਕੇ ਕੂੜੇ ਦੇ ਢੇਰਾਂ ਤੇ, ਸੁੰਨ ਸਾਨ ਥਾਵਾਂ ਤੇ ਸੁੱਟ ਦਿੱਤਾ ਜਾਂਦਾ ਹੈ | ਬੁਲਾਰਿਆਂ ਅਨੁਸਾਰ ਯੂਨੀਕ ਹੋਮ ਜਲੰਧਰ ਦੁਨੀਆ ਦਾ ਉਹ ਨਿਵੇਕਲਾ ਘਰ ਹੈ ਜਿਥੇ ਪਦਮਸ੍ਰੀ ਮਾਤਾ ਪ੍ਰਕਾਸ਼ ਕੌਰ ਦੀ ਬੁੱਕਲ ਵਿਚ ਸੌ ਦੇ ਕਰੀਬ ਵੱਖ-ਵੱਖ ਉਮਰ ਦੀਆਂ ਬੇਟੀਆਂ ਆਪਣੇ ਰੌਸ਼ਨ ਭਵਿੱਖ ਲਈ ਵਧ ਫੁੱਲ ਰਹੀਆਂ ਹਨ | ਸ ਸੁਰਜੀਤ ਸਿੰਘ ਜਲੰਧਰ ਨੇ ਦੱਸਿਆ ਕਿ ਪਹਿਲੀ ਨਵੰਬਰ 2026 ਨੂੰ ਯੂਨੀਕ ਹੋਮ ਜਲੰਧਰ ਦੀ ਧਰਤੀ 'ਤੇ ਜਗ ਚੀਮਾ ਸਕਾਟਲੈਂਡ ਦੀ ਰਹਿਨੁਮਾਈ ਹੇਠ ਇਕ ਮੈਰਾਥਨ ਦੌੜ ਕਰਵਾਈ ਜਾ ਰਹੀ ਹੈ, ਜੋ ਬੇਟੀਆਂ ਦੇ ਚੰਗੇਰੇ ਭਵਿੱਖ ਨੂੰ ਸਮਰਪਿਤ ਹੋਵੇਗੀ | ਪਦਮਸ੍ਰੀ ਮਾਤਾ ਪ੍ਰਕਾਸ਼ ਕੌਰ ਨੇ ਕਿਹਾ ਕਿ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਦੀ ਰਹਿਨੁਮਾਈ ਹੇਠ ਸਮੁੱਚੀ ਸੰਸਥਾ ਯੂਨੀਕ ਹੋਮ ਜਲੰਧਰ ਦੀਆਂ ਬਾਲੜੀਆਂ ਲਈ ਸਿਰਤੋੜ ਯਤਨ ਕਰ ਰਹੀ ਹੈ | ਮੀਟਿੰਗ 'ਚ 24 ਅਪ੍ਰੈਲ ਨੂੰ ਯੂਨੀਕ ਹੋਮ ਜਲੰਧਰ ਵਿਖੇ ਬਾਲੜੀਆਂ ਦੇ ਮਨਾਏ ਸਮੂਹਿਕ ਜਨਮ ਦਿਨ ਸਮਾਗਮ ਦੌਰਾਨ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ ਗਈ | ਮੈਡਮ ਮਨਜੀਤ ਕੌਰ ਨੇ ਇਸ ਮੌਕੇ ਕਿਹਾ ਕਿ ਸਾਲ 2027 ਦਾ ਬਾਲੜੀਆਂ ਦਾ ਜਨਮ ਦਿਨ ਸਮਾਗਮ ਮਿਸਾਲੀ ਹੋਵੇਗਾ | ਇਸ ਮੌਕੇ ਸੰਸਥਾ ਦੇ ਧਾਰਮਿਕ ਵਿੰਗ ਦੇ ਮੁਖੀ ਜਥੇ: ਸਵਰਨਜੀਤ ਸਿੰਘ ਪਠਲਾਵਾ, ਪ੍ਰੋ. ਚਰਨਜੀਤ ਸਿੰਘ ਪੋਸੀ, ਇੰਦਰਪ੍ਰੀਤ ਸਿੰਘ ਝਿੱਕਾ, ਕਾਰਜਕਾਰੀ ਪ੍ਰਧਾਨ ਸ. ਬਲਵੀਰ ਸਿੰਘ ਯੂ. ਕੇ, ਜਤਿੰਦਰਪਾਲ ਸਿੰਘ ਸੂਰਾਪੁਰ, ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸ. ਪਰਮਜੀਤ ਸਿੰਘ ਝਿੱਕਾ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਡਾ: ਕੁਲਦੀਪ ਰਾਜ ਬੰਗਾ, ਵਾਈਸ ਪ੍ਰਧਾਨ ਸਤੀਸ਼ ਕੁਮਾਰ ਐਮਾਂ ਜੱਟਾਂ, ਡਾ. ਸੰਜੀਵ ਕੁਮਾਰ ਐਮਾਂ ਜੱਟਾਂ, ਜਤਿੰਦਰ ਸਿੰਘ ਲਵਲੀ, ਅਮਨਦੀਪ ਸਿੰਘ ਪਠਲਾਵਾ, ਰਣਵੀਰ ਸਿੰਘ ਲੌਂਗੀਆ, ਹਰਵਿੰਦਰ ਸਿੰਘ ਸੂਰਾਪੁਰ, ਅਮਰਨਾਥ ਸੇਲਕੀਆਣਾ, ਜੈਸਨ ਸਿੰਘ, ਗੁਰਜੀਤ ਸਿੰਘ, ਵਿਕਾਸ ਗਰੋਵਰ ਬੰਗਾ, ਸੰਸਥਾ ਦੇ ਇਸਤਰੀ ਵਿੰਗ ਦੇ ਚੇਅਰਪਰਸਨ ਸ੍ਰੀਮਤੀ ਕੁਲਵਿੰਦਰ ਕੌਰ ਵਾਰੀਆ, ਉੱਪ ਚੇਅਰਪਰਸਨ ਸ੍ਰੀਮਤੀ ਜਸਵੀਰ ਕੌਰ ਵਾਰੀਆ, ਪ੍ਰਧਾਨ ਮੈਡਮ ਵਰਿੰਦਰ ਕੌਰ ਵਾਰੀਆ, ਮੈਡਮ ਰਮਨਜੀਤ ਕੌਰ ਪਠਲਾਵਾ, ਮੈਡਮ ਬਲਵੀਰ ਕੌਰ ਬੰਗਾ, ਮੈਡਮ ਬਲਵਿੰਦਰ ਕੌਰ ਪਠਲਾਵਾ, ਮੈਡਮ ਸਰਬਜੀਤ ਕੌਰ ਪਠਲਾਵਾ, ਮੈਡਮ ਸਾਰਿਕਾ ਸੋਨੀ ਸੁੱਜੋਂ, ਮੈਡਮ ਤਾਰਿਕਾ ਸੋਨੀ ਸੁੱਜੋਂ, ਮੈਡਮ ਲਖਵਿੰਦਰ ਕੌਰ ਪਠਲਾਵਾ, ਮੈਡਮ ਰਾਜਵੀਰ ਕੌਰ ਪਠਲਾਵਾ, ਫੌਜੀ ਵੀਰ ਜਲੰਧਰ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਵਿੰਦਰ ਕੌਰ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਹਜ਼ਾਰਾਂ ਕਰੋੜ ਦਾ ਕਰਜ਼ਾ ਚੁੱਕ ਕੇ ਬਣਾਈਆਂ ਜਾ ਰਹੀਆਂ ਸੜਕਾਂ ਅੰਦਰ ਵਰਤਿਆ ਜਾ ਰਿਹਾ ਹੈ ਘਟੀਆ ਮਟੀਰੀਅਲ-ਅਜੇ ਮੰਗੂਪੁਰ... ਅਗਲੀ ਖ਼ਬਰ ਮੁੱਖ ਮੰਤਰੀ ਖ਼ਿਲਾਫ਼ ਕਾਂਗਰਸ ਪਾਰਟੀ ਦੇ ਆਗੂਆਂ ਨੇ ਦਿੱਤਾ ਮੰਗ ਪੱਤਰ
Ad Position 24