19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਖਟਕੜ ਕਲਾਂ 'ਚ ਮੁੱਖ ਮੰਤਰੀ ਸ਼ੁਕਰਾਨਾ ਯਾਤਰਾ ਦਾ ਭਰਵਾਂ ਸਵਾਗਤ

Ad Position 21
No active advertisement
ਅਜੀਤ ਡੈਸਕ 07-05-2026
ਨਵਾਂਸ਼ਹਿਰ, 6 ਮਈ (ਜਸਬੀਰ ਸਿੰਘ ਨੂਰਪੁਰ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਕਾਨੂੰਨ ਤਹਿਤ ਕੱਢੀ ਗਈ ਸ਼ੁਕਰਾਨਾ ਯਾਤਰਾ ਦਾ ਬੰਗਾ ਹਲਕੇ ਦੇ ਪਿੰਡ ਖਟਕੜ ਕਲਾਂ 'ਚ ਪਹੁੰਚਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਭਰਵਾਂ ਸਵਾਗਤ ਕੀਤਾ ਗਿਆ | ਮੁੱਖ ਮੰਤਰੀ ਵੱਲੋਂ ਸਭ ਤੋਂ ਪਹਿਲਾਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਸਮਾਰਕ 'ਤੇ ਸਿੱਜਦਾ ਕੀਤਾ ਗਿਆ | ਉਨ੍ਹਾਂ ਵੱਲੋਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਅਤੇ ਬੇਅਦਬੀਆਂ ਰੋਕਣ ਲਈ ਬਣਾਏ ਕਾਨੂੰਨ ਨਾਲ ਸੰਗਤਾਂ 'ਚ ਭਾਰੀ ਉਤਸਾਹ ਪਾਇਆ ਗਿਆ | ਉਨ੍ਹਾਂ ਆਖਿਆ ਕਿ ਕੋਈ ਵੀ ਵਿਅਕਤੀ ਮਾਨਸਿਕ ਰੋਗੀ ਹੋਣ ਦੇ ਨਾਂ 'ਤੇ ਅਜਿਹੀ ਘਟਨਾ ਨਹੀਂ ਕਰ ਸਕੇਗਾ | ਉਨ੍ਹਾਂ ਆਖਿਆ ਕਿ ਜਿਹੜਾ ਵੀ ਮਾਨਸਿਕ ਰੋਗੀ ਅਜਿਹੀ ਘਟਨਾ ਕਰੇਗਾ, ਉਸ ਦਾ ਮੈਡੀਕਲ ਕਰਾਇਆ ਜਾਵੇਗਾ ਅਤੇ ਉਸਦੇ ਮਾਪਿਆਂ 'ਤੇ ਵੀ ਪਰਚਾ ਕਰਨ ਦੀ ਤਜਵੀਜ਼ ਹੋਵੇਗੀ ਅਤੇ 10 ਲੱਖ ਤੱਕ ਦਾ ਜੁਰਮਾਨਾ ਅਤੇ ਉਮਰ ਕੈਦ ਦੀ ਸਜ਼ਾ ਦੀ ਤਜਵੀਜ ਬਣਾਈ ਗਈ ਹੈ | ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਸਾਂਝੇ ਹਨ, ਦੁਨੀਆਂ ਦੀ ਭਲਾਈ ਮੰਗਣ ਵਾਲੀ ਗੁਰਬਾਣੀ ਸਾਨੂੰ ਵਾਤਾਵਰਨ ਬਚਾਉਣ, ਸਰਬੱਤ ਦਾ ਭਲਾ ਮੰਗਣ ਅਤੇ ਔਰਤਾਂ ਦੀ ਸੁਰੱਖਿਆ ਕਰਨ ਦਾ ਉਪਦੇਸ਼ ਦਿੰਦੀ ਹੈ | ਉਨ੍ਹਾਂ ਆਖਿਆ ਕਿ ਪਰਮਾਤਮਾ ਨੇ ਸਾਡੀ ਸਰਕਾਰ ਨੂੰ ਬਲ ਦਿੱਤਾ ਅਤੇ ਅਸੀਂ ਵਕੀਲਾਂ ਦੀ ਸਲਾਹ ਨਾਲ ਬਿੱਲ ਲਿਆਂਦਾ ਅਤੇ ਇਸ ਨੂੰ ਰਾਜਪਾਲ ਨੇ ਪਾਸ ਕੀਤਾ ਤੇ ਸੰਗਤਾਂ ਵਲੋਂ ਪ੍ਰਵਾਨ ਕੀਤਾ ਗਿਆ | ਉਨ੍ਹਾਂ ਆਖਿਆ ਕਿ ਇੱਕ ਬਾਦਲ ਪਰਿਵਾਰ ਦੇ ਇਸ ਕਾਨੂੰਨ ਨੂੰ ਨਾ ਮੰਨਣ ਨਾਲ ਕੋਈ ਫਰਕ ਨਹੀਂ ਪੈਂਦਾ | ਉਨ੍ਹਾਂ ਆਖਿਆ ਕਿ ਲੋਕੀ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਵੋਟਾਂ ਪਾਉਂਦੇ ਰਹੇ ਅਤੇ ਉਨ੍ਹਾਂ ਲੋਕਾਂ ਨੇ ਬਾਬੇ ਦੀ ਬਾਣੀ ਨੂੰ ਰੋਲ ਦਿੱਤਾ ਅਤੇ ਕੀਰਤਨ ਕਰਦੀ ਸੰਗਤਾਂ 'ਤੇ ਗੋਲੀਆਂ ਚਲਾਈਆਂ | ਉਨ੍ਹਾਂ ਆਖਿਆ ਕਿ ਇਸ ਸਮੇਂ 25 ਸਾਲ ਰਾਜ ਕਰਨ ਦੇ ਵਾਅਦੇ ਕਰਨ ਵਾਲੀ ਪਾਰਟੀ ਨੂੰ 25 ਉਮੀਦਵਾਰ ਨਹੀਂ ਲੱਭ ਰਹੇ | ਉਨ੍ਹਾਂ ਆਖਿਆ ਕਿ ਸਾਡੀ ਸਰਕਾਰ ਨੇ ਈਜੀ ਰਜਿਸਟਰੀਆਂ, ਸਿਹਤ ਸਹੂਲਤਾਂ ਲਈ 10 ਲੱਖ ਤਕ ਦਾ ਇਲਾਜ, ਬਿਜਲੀ ਪਾਣੀ ਦੀ ਸਮੱਸਿਆ ਨੂੰ ਹੱਲ ਕਰਨਾ ਕਿਸਾਨਾਂ ਨੂੰ ਲਗਾਤਾਰ ਅੱਠ ਘੰਟੇ ਬਿਜਲੀ ਦਿਨੇ ਦੇਣਾ, ਔਰਤਾਂ ਨੂੰ 1500 ਤੱਕ ਦੇਣ ਦੀ ਯੋਜਨਾ ਦੇਣਾ ਅਤੇ ਮਹੱਲੇ ਕਲੀਨਿਕ ਖੋਲਣੇ ਸਹੂਲਤਾਂ ਦੇ ਕੇ ਲੋਕਾਂ ਦਾ ਮਾਣ ਵਧਾਇਆ | ਮੁੱਖ ਮੰਤਰੀ ਭਗਵੰਤ ਮਾਨ ਦਾ ਖਟਕੜ ਕਲਾਂ ਪਹੁੰਚਣ 'ਤੇ ਬੰਗਾ ਹਲਕੇ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਸਨਮਾਨ ਕੀਤਾ ਗਿਆ | ਡਾ. ਸੁੱਖੀ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਹਿੱਤ ਕਾਨੂੰਨ ਬਣਾ ਕੇ ਇਤਿਹਾਸਿਕ ਕਦਮ ਉਠਾਇਆ | ਇਸ ਮੌਕੇ 'ਤੇ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ, ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ ਨਵਾਂਸ਼ਹਿਰ, ਪਵਨਜੀਤ ਸਿੰਘ ਸਿੱਧੂ ਸੰਗਠਨ ਹਲਕਾ ਇੰਚਾਰਜ ਬੰਗਾ, ਕੁਲਜੀਤ ਸਿੰਘ ਸਰਹਾਲ ਇੰਚਾਰਜ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ, ਲਲਿਤ ਮੋਹਨ ਪਾਠਕ ਹਲਕਾ ਇੰਚਾਰਜ, ਦਿਨੇਸ਼ ਸੂਰੀ ਸੀਨੀਅਰ ਆਗੂ, ਚੇਅਰਮੈਨ ਸਤਨਾਮ ਸਿੰਘ ਜਲਾਲਪੁਰ ਜ਼ਿਲ੍ਹਾ ਪ੍ਰਧਾਨ, ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ, ਸਵਰਨ ਸਿੰਘ ਲਾਦੀਆਂ, ਇੰਦਰਜੀਤ ਸਿੰਘ ਮਾਨ, ਅਵਤਾਰ ਸਿੰਘ ਪਠਲਾਵਾ, ਜਗਜੀਤ ਕੌਰ ਕਰਨਾਣਾ, ਗੁਰਪ੍ਰੀਤ ਕੌਰ ਪ੍ਰਧਾਨ ਮਹਿਲਾ ਵਿੰਗ ਹਲਕਾ ਬੰਗਾ, ਹਰਜੋਤ ਕੌਰ ਲੋਹਟੀਆ, ਸਵਰਨ ਸਿੰਘ ਸ਼ੁਕਾਰ, ਮਨਜੀਤ ਸਿੰਘ ਬੱਬਲ, ਜਗਜੀਤ ਸਿੰਘ ਸੋਢੀ, ਬਲਵੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਮੀਨਾ ਕੁਮਾਰੀ ਵਾਈਸ ਚੇਅਰਮੈਨ, ਗਗਨ ਅਗਨੀਹੋਤਰੀ, ਦਲਜੀਤ ਦੁਸਾਂਝ, ਮਹਿੰਦਰਪਾਲ ਸਿੰਘ ਬਹਿਰਾਮ, ਕੁਲਵੀਰ ਕੌਰ ਮਹਿਲਾ ਆਗੂ, ਸਤਨਾਮ ਖਟਕੜ, ਰਵੀ ਕੁਲਥਮ, ਸੋਨੂੰ ਘਟਾਰੋਂ, ਲੱਕੀ ਲੱਦੜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਮੁੱਖ ਮੰਤਰੀ ਖੇਡ ਮੈਦਾਨ' ਸਕੀਮ ਤਹਿਤ ਜ਼ਿਲ੍ਹੇ ਦੇ ਚਾਰ ਹਲਕਿਆਂ 'ਚ ਬਣਾਏ ਗਏ ਖੇਡ ਮੈਦਾਨ ਲੋਕ ਅਰਪਣ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਬਲਾਚੌਰ ਫੇਰੀ ਦੌਰਾਨ ਕਾਂਗਰਸੀ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਸਾਥੀਆਂ ਸਮੇਤ ਕੀਤੇ ਨਜ਼ਰਬ...
Ad Position 24