18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਕ ਗੁਰੂ ’ਚ ਦੂਜਾ ਕਬੱਡੀ ਕੱਪ ਕਰਵਾਇਆ

ਬਹਿਰਾਮ, 18 ਨਬੰਵਰ (ਨਛੱਤਰ ਸਿੰਘ,ਸਰਬਜੀਤ ਸਿੰਘ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਗ੍ਰਾਮ ਪੰਚਾਇਤ, ਐਨ. ਆਰ.

Ad Position 21
No active advertisement
ਅਜੀਤ ਡੈਸਕ 19-11-2026
ਬਹਿਰਾਮ, 18 ਨਬੰਵਰ (ਨਛੱਤਰ ਸਿੰਘ,ਸਰਬਜੀਤ ਸਿੰਘ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਗ੍ਰਾਮ ਪੰਚਾਇਤ, ਐਨ. ਆਰ. ਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੂਜਾ ਕਬੱਡੀ ਕੱਪ ਪਿੰਡ ਚੱਕ ਗੁਰੂ ਵਿਖੇ ਕਰਵਾਇਆ ਗਿਆ। ਜਿਸ ਵਿੱਚ ਫਾਈਨਲ ਮੈਚ ਭੱਜਲ ਅਤੇ ਝੰਡੇਰ ਕਲਾਂ ਦੀ ਟੀਮ ਦਰਮਿਆਨ ਖੇਡਿਆ ਗਿਆ। ਜਿਨ੍ਹਾਂ ਵਿੱਚ ਭੱਜਲ ਦੀ ਟੀਮ ਪਹਿਲੇ ਸਥਾਨ ’ਤੇ ਅਤੇ ਝੰਡੇਰ ਕਲਾਂ ਦੀ ਟੀਮ ਦੂਜੇ ਸਥਾਨ ’ਤੇ ਰਹੀ। ਪ੍ਰਬੰਧਕਾਂ ਵਲੋਂ ਜੇਤੂ ਟੀਮਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਪਿੰਡ ਦੇ ਸਰਪੰਚ ਕਿਸ਼ੋਰੀ ਲਾਲ ਨੇ ਜਿਥੇ ਐਨ. ਆਰ. ਆਈ ਵੀਰਾਂ, ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਉਥੇ ਖਿਡਾਰੀਆਂ ਅਤੇ ਪਤਵੰਤੇ ਸੱਜਣਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਉਕਤ ਕਬੱਡੀ ਕੱਪ ਕਰਾਉਣ ਵਿੱਚ ਅਮਨਦੀਪ ਤੇ ਗਿੰਦਾ ਕੈਨੇਡਾ, ਸੁੱਖਾ ਫਰਾਂਸ, ਅੰਮਿਤ ਕੈਨੇਡਾ, ਗੁਰਨੂਰ ਯੂ.ਐਸ.ਏ. ਭਾਰਤ ਪ੍ਰਕਾਸ਼ ਪਾਸ਼ੀ ਯੂ.ਕੇ, ਜਤਿੰਦਰ ਸਿੰਘ ਜਰਮਨ, ਸੋਨੂੰ ਸਪੇਨ, ਹਰਜੋਤ ਕੈਨੇਡਾ, ਮਹਿੰਦਰ ਸਿੰਘ ਯੂ.ਐਸ.ਏ. ਸੋਨੂੰ ਫਰਾਂਸ, ਗੁਰਤੇਜ ਸਪੇਨ, ਹਰਤੇਗ ਗਰੀਸ, ਸੰਦੀਪ ਯੂ.ਐਸ.ਏ., ਬੂਟਾ ਇਟਲੀ, ਅਮਰਜੀਤ ਇਟਲੀ, ਵਰਿੰਦਰ ਕੌਲ, ਤਰਨ ਰੱਤੂ, ਸਹਿਜਦੀਪ ਇਟਲੀ, ਸਤਵੀਰ ਗਰੀਸ, ਜੱਸੀ ਫਰਾਂਸ, ਸਾਭੀ ਪੁਰਤਗਾਲ ਤੇ ਸਨੀ ਗਰੀਸ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਸਾਈਂ ਪੱਪਲ ਸ਼ਾਹ ਭਰੋਮਜਾਰਾ ਪ੍ਰਧਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ, ਵਿਧਾਇਕ ਡਾ. ਸੁਖਵਿੰਦਰ ਸੁੱਖੀ, ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ, ਕਰਮਜੀਤ ਸਿੰਘ ਬਿੱਟੂ ਕਾਂਗਰਸ ਆਗੂ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸੋਹਣ ਲਾਲ ਢੰਡਾ, ਜਨਕ ਰਾਜ ਪੰਚ, ਰਾਜਿੰਦਰ ਪੰਚ, ਕੁਲਵਿੰਦਰ ਪੰਚ, ਜੋਤੀ ਪੰਚ, ਲਾਲ ਸਿੰਘ ਜਲੰਧਰ, ਨੰਬਰਦਾਰ ਅਵਤਾਰ ਸਿੰਘ, ਨਸੀਬ ਚੰਦ ਰਾਣਾ ਫਰਾਲਾ, ਰਾਮ ਪਾਲ ਐਸ. ਐਚ. ਓ ਥਾਣਾ ਬਹਿਰਾਮ, ਮੋਹਣ ਲਾਲ ਸਰਪੰਚ ਬਹਿਰਾਮ, ਮਹਿੰਦਰਪਾਲ ਸੰਮਤੀ ਮੈਂਬਰ, ਲਖਬੀਰ ਸਰਪੰਚ ਭਰੋਮਜਾਰਾ, ਬਲਿਹਾਰ ਸਿੰਘ ਪ੍ਰਧਾਨ, ਰਣਵੀਰ ਰਾਜਾ, ਡਾ. ਸਤਨਾਮ ਜੌਹਲ, ਅਮਨ ਬੈਂਸ, ਸੰਤੋਖ ਕੁਮਾਰ ਜੇ.ਈ, ਜੋਗ ਰਾਜ ਜੋਗੀ, ਹਰਬੰਸ ਹੀਰਾ ਸੂੰਢ, ਸੁਰਜੀਤ ਕੁਮਾਰ, ਕੇਵਲ ਰਾਮ, ਹਰਭਜਨ ਸਿੰਘ, ਕੁਲਵੰਤ ਸਿੰਘ ਪਹਿਲਵਾਨ, ਜੁਗਿੰਦਰ ਮਾਰਬਲ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਧਾਰਮਿਕ ਸਮਾਗਮ ਕਰਾਇਆ ਅਗਲੀ ਖ਼ਬਰ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਯਾਦਗਾਰੀ ਪੇਂਟਿੰਗ ਮੁਕਾਬਲੇ ਭਲਕੇ ਸ਼ਹਾਬਪੁਰ ਵਿਖੇ
Ad Position 24