29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸਰਕਾਰੀ ਸਕੂਲ ਸੜੋਆ ਦੇ ਖੇਤੀਬਾੜੀ ਵਿਸ਼ੇ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਖੇਤੀਬਾੜੀ ਕਿੱਟਾਂ ਦਿੱਤੀਆਂ

Ad Position 21
No active advertisement
ਅਜੀਤ ਡੈਸਕ 08-05-2026
ਸੜੋਆ, 7 ਮਈ (ਹਰਮੇਲ ਸਹੂੰਗੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੇ ਬਰਵੀਂ ਜਮਾਤ ਦੇ ਵਿਦਿਆਰਥੀ ਜੋ ਫਾਈਨਲ ਪੇਪਰ ਦੇ ਕੇ ਚੱਲ ਗਏ ਉਹਨਾਂ ਨੂੰ ਐਨ. ਐਸ. ਕਿਊ. ਐਫ. ਵੋਕੇਸ਼ਨਲ ਖੇਤੀਬਾੜੀ ਅਧਿਆਪਕ ਰਣਜੀਤ ਸਿੰਘ ਨੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਕਿੱਟਾਂ ਦਿੱਤੀਆਂ | ਖੇਤੀਬਾੜੀ ਅਧਿਆਪਕ ਰਣਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਵਰਤਮਾਨ ਸਮੇਂ ਵਿੱਚ ਪੌਲੀ ਹਾਊਸ ਵਿੱਚ ਕੀਤੀ ਜਾਂਦੀ ਸਬਜ਼ੀ ਦੀ ਕਾਸ਼ਤ ਦੀ ਮਹੱਤਤਾ, ਤਕਨੀਕ ਅਤੇ ਇਸ ਦੇ ਵਿਸਥਾਪਨ ਲਈ ਸਰਕਾਰ ਵੱਲੋਂ ਦਿੱਤੀ ਜਾਂਦੀ ਮਦਦ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਉਹਨਾਂ ਨੇ ਵਿਦਿਆਰਥੀਆਂ ਨੂੰ ਮੌਸਮੀ ਸਬਜ਼ੀ ਉਗਾਉਣ ਦੀ ਸਲਾਹ ਦਿੱਤੀ ਤੇ ਕਿਹਾ ਕੇ ਕਿਵੇਂ ਅਸੀਂ ਘੱਟ ਜਗ੍ਹਾ ਵਿੱਚ ਸਬਜ਼ੀ ਦੀ ਖੇਤੀ ਕਰ ਸਕਦੇ ਅਤੇ ਮੁਨਾਫ਼ਾ ਲੈ ਸਕਦੇ ਹਾਂ | ਇਸ ਮੌਕੇ ਖੇਤੀਬਾੜੀ ਅਧਿਆਪਕ ਰਣਜੀਤ ਸਿੰਘ, ਸੁਰਿੰਦਰ ਪਾਲ ਸਿੰਘ, ਬਲਜਿੰਦਰ ਸਿੰਘ, ਵਿਜੇ ਕੁਮਾਰ, ਜੁਝਾਰ ਸਿੰਘ ਸਹੂੰਗੜਾ ਅਤੇ ਸਕੂਲ ਇੰਚਾਰਜ ਮੈਡਮ ਰਿਤੂ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਦੀ ਟੀਮ ਹੁਣ ਤੱਕ 12 ਅਣਪਛਾਤੀਆਂ ਲਾਸ਼ਾਂ ਦਾ ਕਰਵਾ ਚੁੱਕੀ ਹੈ ਸਸਕਾ... ਅਗਲੀ ਖ਼ਬਰ ਦੁਰਗੇਸ਼ ਜੰਡੀ ਬਣੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਰਕਸ਼ਾਪ ਸੁਪਰਡੈਂਟ
Ad Position 24