27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਫਾਈ ਸੇਵਕ ਯੂਨੀਅਨ ਬੰਗਾ ਵਲੋਂ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ

Ad Position 21
No active advertisement
ਅਜੀਤ ਡੈਸਕ 09-05-2026

ਬੰਗਾ, 8 ਮਈ (ਧਰਮਵੀਰ ਪਾਲ)-ਸਫਾਈ ਸੇਵਕ ਯੂਨੀਅਨ ਬੰਗਾ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਠੇਕੇਦਾਰੀ ਪ੍ਰਥਾ ਨੂੰ ਬੰਦ ਕਰਵਾਉਣ, ਤਨਖਾਹਾਂ ਵਿਚ ਵਾਧਾ ਕਰਵਾਉਣ ਅਤੇ ਮਿਤੀ 31 ਦਸੰਬਰ 2011 ਨੂੰ ਦਿੱਤੀ ਆਪਸ਼ਨ ਦੀ ਪੈਨਸ਼ਨ ਲਗਵਾਉਣ ਲਈ 6 ਮਈ ਤੋਂ ਮੰਗਾਂ ਮੰਨੇ ਜਾਣ ਤੱਕ ਅਣਮਿੱਥੇ ਸਮੇਂ ਲਈ 'ਕਲਮ ਛੋੜ ਹੜਤਾਲ' ਸ਼ੁਰੂ ਕਰ ਦਿੱਤੀ ਹੈ | ਯੂਨੀਅਨ ਪ੍ਰਧਾਨ ਬੂਟਾ ਰਾਮ ਨੇ ਦੱਸਿਆ ਕਿ ਕੇਂਦਰ ਤੇ ਸੂਬਾ ਸਰਕਾਰਾਂ ਨਵ-ਉਦਾਰਵਾਦੀ ਨੀਤੀਆਂ ਨੂੰ ਲਾਗੂ ਕਰ ਰਹੀਆਂ ਹਨ | ਮਿਊਾਸਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਝੰਡੇ ਥੱਲੇ ਮਿਊਾਸਪਲ ਕਾਮਿਆਂ ਨੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਸਮੇਂ-ਸਮੇਂ ਸਿਰ ਠੋਕਵਾਂ ਜਵਾਬ ਦਿੰਦੇ ਹੋਏ ਸੰਘਰਸ਼ ਲੜ ਕੇ ਇਤਿਹਾਸਕ ਜਿੱਤਾਂ ਪ੍ਰਾਪਤ ਕੀਤੀਆਂ | ਜਿਵੇਂ ਕਿ ਮਾਰਚ 2011, ਸਤੰਬਰ 2014, ਮਈ 2021 ਦੀਆਂ ਹੜਤਾਲਾਂ ਨੇ ਹਜ਼ਾਰਾਂ ਕਾਮੇ ਪੱਕੇ ਕਰਵਾਏ ਤੇ ਆਉਟ ਸੋਰਸ ਕਾਮਿਆਂ ਨੂੰ ਇਨਸੋਰਸ ਕਰਵਾਇਆ | ਇਸੇ ਤਰ੍ਹਾਂ ਬਿੱਲ 2016 ਬਣਵਾਉਣ ਵਿਚ ਐਕਸ਼ਨ ਕਮੇਟੀ ਨੇ ਅਹਿਮ ਭੂਮਿਕਾ ਨਿਭਾਈ ਅਤੇ ਜੋ ਮੰਗਾਂ ਰਹਿ ਗਈਆਂ ਉਨ੍ਹਾਂ ਨੂੰ ਮਨਵਾਉਣ ਲਈ ਸੰਘਰਸ਼ ਜਾਰੀ ਹੈ | ਜਿਸ 'ਤੇ ਚੱਲਦੇ ਹੋਏ ਸਾਰੇ ਮੁਲਾਜ਼ਮ ਮਿਲਕੇ ਮੰਗਾਂ ਦੀ ਪੂਰਤੀ ਲਈ 6 ਮਈ ਤੋਂ ਮੰਗਾਂ ਮੰਨੇ ਜਾਣ ਤੱਕ ਅਣਮਿਥੇ ਸਮੇਂ ਲਈ ਕਲਮ ਛੋੜ ਹੜਤਾਲ 'ਤੇ ਹਨ | ਸਫਾਈ ਸੇਵਕ ਯੂਨੀਅਨ ਬੰਗਾ ਦਾ ਹੌਂਸਲਾ ਵਧਾਉਣ ਲਈ ਪ੍ਰਦੇਸ਼ ਪ੍ਰਧਾਨ ਕੁਲਵੰਤ ਸਿੰਘ ਸੈਣੀ ਤੇ ਜ਼ਿਲ੍ਹਾ ਪ੍ਰਧਾਨ ਸੰਨੀ ਡਗਾਨੀਆ ਵਿਸ਼ੇਸ਼ ਤੌਰ 'ਤੇ ਹਾਜਰ ਹੋਏ | ਇਸ ਮੌਕੇ ਬਲਵੀਰ ਚੰਦ, ਹੀਰਾ ਲਾਲ, ਰਵੀ ਕੁਮਾਰ, ਨੀਰਜ ਘਈ, ਨੀਰਜ ਸਹੋਤਾ, ਸੱਤਿਆ, ਜੀਵਨ, ਰੇਨੂੰ ਸ਼ਾਮਵਤੀ, ਸੁਨੀਤਾ, ਸਰੋਜ ਰਾਣੀ, ਸੁੱਖਦੇਵ ਤੇ ਰਾਜਕੁਮਾਰ ਆਦਿ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਵੀ ਲਾਵਾਰਸ ਕੁੱਤਿਆਂ ਦੀ ਸਮੱਸਿਆ ਦਾ ਕੋਈ ਨਹੀਂ ਹੋ ਰਿਹਾ ਹੱਲ ਅਗਲੀ ਖ਼ਬਰ ਨਗਰ ਕੌਂਸਲ ਨਵਾਂਸ਼ਹਿਰ ਦੇ ਕਰਮਚਾਰੀਆਂ ਵਲੋਂ ਤੀਜੇ ਦਿਨ ਵੀ ਮੁਕੰਮਲ ਹੜਤਾਲ
Ad Position 24