ਮੁਕੰਦਪੁਰ, 8 ਮਈ (ਅਮਰੀਕ ਸਿੰਘ ਢੀਂਡਸਾ)-1994 ਦੀ ਸਥਾਪਿਤ ਕਲੱਬ ਲਾਇਨ ਕਲੱਬ ਮੁਕੰਦਪੁਰ ਆਪਣੇ ਸੇਵਾ ਕਾਰਜਾਂ ਲਈ ਸਮਾਜ ਵਿਚ ਜਾਣੀ ਜਾਂਦੀ ਹੈ | ਲਾਇਨ ਕਲੱਬ ਮੁਕੰਦਪੁਰ ਦੀ ਸਾਲਾਨਾ ਮੀਟਿੰਗ ਲਾਇਨ ਰਾਜੀਵ ਸ਼ਰਮਾ ਕਲੱਬ ਪ੍ਰਧਾਨ ਦੀ ਪ੍ਰਧਾਨਗੀ ਹੇਠ ਅਨਮੋਲ ਰੈਸਟੋਰੈਂਟ ਬੰਗਾ ਵਿਖੇ ਹੋਈ | ਮੀਟਿੰਗ ਵਿਚ ਅਮਰਜੀਤ ਖਟਕੜ ਕਲੱਬ ਸੈਕਟਰੀ ਵਲੋਂ ਇਕ ਜੁਲਾਈ 2024 ਤੋਂ ਹੁਣ ਤੱਕ ਦੇ ਕੀਤੇ ਗਏ 35 ਪ੍ਰਾਜੈਕਟਾਂ ਬਾਰੇ ਕਲੱਬ ਦੇ ਮੈਂਬਰਾਂ ਨੂੰ ਜਾਣੂ ਕਰਵਾਇਆ ਅਤੇ ਰਿਪੋਰਟ ਪੇਸ਼ ਕੀਤੀ | ਇਸ ਦੇ ਨਾਲ ਹੀ ਗੁਰਮੁਖ ਸਿੰਘ ਵਲੋਂ ਕਲੱਬ ਦੇ ਅਕਾਊਾਟ ਪੇਸ਼ ਕੀਤੇ ਜੋ ਕਿ ਸਰਬ ਸੰਮਤੀ ਨਾਲ ਪਾਸ ਕੀਤੇ ਗਏ | ਬਲਜਿੰਦਰ ਕੁਮਾਰ ਬਿੱਲਾ ਵਲੋਂ ਆਪਣੀ ਪੀ. ਆਰ. ਓ. ਰਿਪੋਰਟ ਸਮੂਹ ਮੈਬਰਾਂ ਪੇਸ਼ ਕੀਤੀ ਗਈ, ਜਿਸ ਵਿਚ ਸਾਰੇ ਮੈਂਬਰਾਂ ਵਲੋਂ ਪੀ. ਆਰ. ਓ ਨੂੰ ਵਧੀਆ ਕਾਰਗੁਜਾਰੀ ਲਈ ਵਧਾਈ ਦਿੱਤੀ ਗਈ | ਰਜੀਵ ਸ਼ਰਮਾ ਵਲੋਂ ਲਾਇਨ ਕਲੱਬ ਮੁਕੰਦਪੁਰ ਦੇ ਨਵੇਂ ਮੈਂਬਰਾਂ ਨੂੰ ਜੀ ਆਇਆ ਆਖਿਆ | ਇਸ ਦੇ ਨਾਲ ਹੀ ਸਾਲ 2026-27 ਵਾਸਤੇ ਨਵੀਂ ਟੀਮ ਦਾ ਗਠਨ ਕੀਤਾ, ਜਿਸ ਵਿਚ ਰਾਜਕੁਮਾਰ ਕਜਲਾ ਨੂੰ ਕਲੱਬ ਦਾ ਪ੍ਰਧਾਨ ਬਣਾਇਆ ਅਤੇ ਕੁਲਦੀਪ ਬੰਗਾ ਵਾਇਸ ਪ੍ਰਧਾਨ 1 ਤੇ ਬਲਜਿੰਦਰ ਕੁਮਾਰ ਬਿੱਲਾ ਵਾਈਸ ਪ੍ਰਧਾਨ 2 ਚੁਣੇ ਗਏ | ਇਸ ਤੋਂ ਇਲਾਵਾ ਅਮਰਜੀਤ ਖਟਕੜ ਨੂੰ ਸਰਬ ਸੰਮਤੀ ਨਾਲ ਫਿਰ ਕਲੱਬ ਸੈਕਟਰੀ, ਧਰਿੰਦਰ ਬੱਧਣ ਜੁਆਇੰਟ ਸੈਕਟਰੀ, ਗੁਰਮੁਖ ਸਿੰਘ ਵਿੱਤ ਸਕੱਤਰ, ਮਦਨ ਲਾਲ ਵਾਈਸ ਵਿੱਤ ਸਕੱਤਰ, ਗੁਰਪਾਲ ਸਿੰਘ ਪੀ. ਆਰ. ਓ., ਹਰਦੇਵ ਰਾਮ ਪੀ. ਆਰ. ਓ. ਇਲੈਕਟਰੋਨਿਕ ਮੀਡੀਆ, ਹਰਵਿੰਦਰ ਕੁਮਾਰ ਟੇਮਰ ਤੇ ਅਮਨ ਅਨੰਦ ਨੂੰ ਸਹਾਇਕ ਟੇਮਰ ਲਾਇਆ ਗਿਆ | ਟੇਲਟਵਿਸਟਰ ਲਈ ਕਮਲਜੀਤ ਮਹਿਮੀ ਇਸੇ ਤਰ੍ਹਾਂ ਕਲੱਬ ਦੇ ਮੈਂਬਰਸ਼ਿਪ ਚੇਅਰਮੈਨ ਪਰਮਜੀਤ ਸਿੰਘ ਰਹੇਲਾ, ਕਲੱਬ ਐਡਮਿਨ ਬਲਜੀਤ ਸਿੰਘ ਲੱਲ੍ਹ, ਕਲੱਬ ਮਾਰਕੀਟਿੰਗ ਚੇਅਰਮੈਨ ਜਸਬੀਰ ਸਿੰਘ ਰਹੇਲਾ, ਡਾਇਰੈਕਟਰ 'ਚ ਰਾਜੀਵ ਸ਼ਰਮਾ, ਅਰਜਨ ਦੇਵ ਵਰਮਾ, ਪਿ੍ੰਸੀਪਲ ਮਨਜੀਤ ਸਿੰਘ, ਕਿਸ਼ਨ ਖੱਟਕੜ, ਰਸ਼ਪਾਲ ਸਿੰਘ ਚੁਣੇ ਗਏ | ਜਨਰਲ ਬਾਡੀ ਮੈਂਬਰ ਮੈਡਮ ਮੰਗਲ ਦੇਵੀ, ਮੈਡਮ ਵਰਿੰਦਰ ਕੌਰ, ਮੋਹਨ ਲਾਲ ਬੀਕਾ, ਹਰੀਸ਼ ਕਟਾਰੀਆ, ਕਸ਼ਮੀਰ ਸਿੰਘ, ਤਰੁਨ ਕਟਾਰੀਆ, ਹਰਚਰਨਜੀਤ ਸਿੰਘ, ਜਸਪ੍ਰੀਤ ਸਿੰਘ ਵਲੋਂ ਟੀਮ ਦਾ ਗਠਨ ਕੀਤਾ | ਇਸ ਤੋਂ ਇਲਾਵਾ ਕਲੱਬ ਵਲੋਂ ਆਉਂਦੇ ਮਹੀਨਿਆਂ ਲਈ ਪ੍ਰਾਜੈਕਟਾਂ ਦੀ ਰੂਪ ਰੇਖਾ ਦੀ ਤਿਆਰ ਕੀਤੀ ਗਈ | ਕਲੱਬ ਪ੍ਰਧਾਨ ਰਜੀਵ ਸ਼ਰਮਾ ਵਲੋਂ ਲਾਇਨ ਕਲੱਬ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ |