ਬਲਾਚੌਰ, 8 ਮਈ (ਨਰੇਸ਼ ਧੌਲ)-ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਸਮੁੱਚੇ ਪੰਜਾਬ ਦੀ ਹਿਤੈਸ਼ੀ ਪਾਰਟੀ ਹੈ | ਇਹ ਪ੍ਰਗਟਾਵਾ ਚੌਧਰੀ ਹਨੀ ਟੌਂਸਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਨੇ ਅਕਾਲੀ ਆਗੂ ਜਗਿੰਦਰ ਪਾਲ ਚਾਂਦਲਾ ਦੇ ਦਫਤਰ ਬਲਾਚੌਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਕਿਹਾ ਕਿ ਜਦੋਂ ਜਦੋਂ ਵੀ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਰਾਜ ਕੀਤਾ ਹੈ ਉਦੋਂ ਉਦੋਂ ਹੀ ਪੰਜਾਬ ਦਾ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਵੱਡੇ ਪੱਧਰ 'ਤੇ ਵਿਕਾਸ ਹੋਇਆ ਹੈ | ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਵ: ਪ੍ਰਕਾਸ਼ ਸਿੰਘ ਬਾਦਲ ਦੇ ਪੂਰਨਿਆਂ 'ਤੇ ਚਲਦਿਆਂ ਹੋਇਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਇਕ ਅਜਿਹੇ ਆਗੂ ਹਨ ਜੋ ਜ਼ਮੀਨੀ ਪੱਧਰ 'ਤੇ ਲੋਕਾਂ ਵਿਚ ਵਿਚਰ ਕੇ ਪੰਜਾਬ ਵਾਸੀਆਂ ਦੇ ਦੁੱਖ ਦਰਦ ਨੂੰ ਆਪਣਾ ਸਮਝਦੇ ਹਨ ਅਤੇ ਸਰਕਾਰ ਨਾ ਹੁੰਦਿਆਂ ਹੋਇਆਂ ਵੀ ਆਮ ਜਨਤਾ ਦਾ ਸਹਾਰਾ ਬਣਦੇ ਹਨ | ਇਸ ਮੌਕੇ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਮਾਣੇਵਾਲ, ਚੌਧਰੀ ਗੌਰਵ ਚੌਹਾਨ ਨਾਨੋਵਾਲ, ਜੋਗਿੰਦਰ ਪਾਲ ਚਾਂਦਲਾ ਮੋਜੋਵਾਲ ਮਜ਼ਾਰਾ ਆਦਿ ਵੀ ਹਾਜ਼ਰ ਸਨ |