26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਝਿੜੀ ਅਸਥਾਨ ਪੱਲੀ ਝਿੱਕੀ ਵਿਖੇ ਚਾਰ ਰੋਜ਼ਾ ਜੋੜ ਮੇਲਾ 23 ਤੋਂ

Ad Position 21
No active advertisement
ਅਜੀਤ ਡੈਸਕ 09-05-2026
ਪੱਲੀ ਝਿੱਕੀ, 8 ਮਈ (ਕੁਲਦੀਪ ਸਿੰਘ ਪਾਬਲਾ)-ਬਾਬਾ ਸ਼ਾਹ ਕਮਾਲ, ਬਾਬਾ ਚਾਊ, ਬਾਬਾ ਜਤੀ, ਬਾਬਾ ਕਾਬਲੀ ਦੇ ਝਿੱੜੀ ਅਸਥਾਨ ਪਿੰਡ ਪੱਲੀ ਝਿੱਕੀ ਵਿਖੇ ਸਮੂਹ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ, ਸਮੂਹ ਪੱਤੀ ਕੋਟ ਦੇ ਨਗਰ ਨਿਵਾਸੀ, ਸਮੂਹ ਨੌਜਵਾਨਾਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਧੂਮ ਧਾਮ ਨਾਲ ਚਾਰ ਰੋਜ਼ਾ ਸਾਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਮੁੱਖ ਸੇਵਾਦਾਰ ਗੱਦੀ ਨਸ਼ੀਨ ਬਾਬਾ ਦਰਸ਼ਨ ਸਿੰਘ ਤੇ ਭਗਤ ਸੀਤਲ ਸਿੰਘ ਹਲਵਾਈ ਕਾਰਜਕਾਰੀ ਮੁੱਖ ਸੇਵਾਦਾਰ ਨੇ ਦੱਸਿਆ ਕਿ ਚਾਰ ਰੋਜ਼ਾ ਮੇਲੇ ਦੀ ਸ਼ੁਰੂਆਤ ਦੌਰਾਨ 23 ਮਈ ਨੂੰ ਬਾਅਦ ਦੁਪਿਹਰ 2 ਵਜੇ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ | 24 ਮਈ ਨੂੰ ਝਿੱੜੀ ਅਸਥਾਨ 'ਤੇ ਚਿਰਾਗ ਰੌਸ਼ਨ ਕੀਤੇ ਜਾਣਗੇ ਅਤੇ ਰਾਤ ਨੂੰ 8 ਵਜੇ ਕਰਾਮਤ ਅਲੀ ਦੀ ਪਾਰਟੀ ਕਵਾਲੀਆਂ ਤੇ ਰਾਤ 10 ਵਜੇ ਵਿੱਕੀ ਨਕਾਲ ਪਾਰਟੀ ਨਕਲਾਂ ਦਾ ਪ੍ਰੋਗਰਾਮ ਪੇਸ਼ ਕਰਨਗੇ | 24 ਮਈ ਨੂੰ ਦੁਪਹਿਰ 12 ਵਜੇ ਅਲਗੋਜ਼ਿਆਂ ਵਾਲਿਆਂ ਦੀ ਪਾਰਟੀ ਪ੍ਰੋਗਰਾਮ ਪੇਸ਼ ਕਰਨਗੇ | ਦੁਪਹਿਰ ਬਾਅਦ 2 ਵਜੇ ਮਸ਼ਹੂਰ ਗਾਇਕ ਜੋੜੀ ਗੁਰਵੀਰ ਸਿੱਧੂ ਤੇ ਅਮਨ ਵਿਰਕ ਆਪਣਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ ਅਤੇ ਰਾਤ ਨੂੰ ਲਵਲੀ ਨਕਾਲ ਪਾਰਟੀ ਤੇ ਕਵਾਲ ਪਾਰਟੀ ਕਵਾਲੀਆਂ ਪੇਸ਼ ਕਰਨਗੇ | ਇਸ ਸੰਬੰਧੀ ਬਾਬਾ ਦਰਸ਼ਨ ਸਿੰਘ ਅਤੇ ਭਗਤ ਸੀਤਲ ਸਿੰਘ ਹਲਵਾਈ ਨੇ ਦੱਸਿਆ ਕਿ ਮੇਲੇ ਦੇ ਆਖਰੀ ਦਿਨ 26 ਮਈ ਨੂੰ ਦੁਪਹਿਰ ਬਾਅਦ 2 ਵਜੇ ਪੰਜਾਬ ਦੇ ਮਸ਼ਹੂਰ ਗਾਇਕ ਪੰਮਾ ਡੂੰਮੇਵਾਲੀਆ ਆਪਣਾ ਰੰਗਾ ਰੰਗ ਸਟੇਜ ਪ੍ਰੋਗਰਾਮ ਕਰਨਗੇ ਤੇ ਰਾਤ ਨੂੰ ਧਰਮਵੀਰ ਪਰਦੇਸੀ ਦੀ ਪਾਰਟੀ ਡਰਾਮਾ ਪੇਸ਼ ਕਰਨਗੇ | ਇਸ ਦੌਰਾਨ ਚਾਰ ਦਿਨ ਸਟੇਜ ਦੀ ਸੇਵਾ ਐਂਕਰ ਲਾਲ ਸਿੰਘ ਪੱਲੀ ਝਿੱਕੀ ਵਾਲੇ ਕਰਨਗੇ ਤੇ ਸਾਊਾਡ ਦੀ ਸੇਵਾ ਸਤਨਾਮ ਸਿੰਘ ਗੁਰਾਇਆ ਵਾਲੇ, ਪੱਖੇ ਤੇ ਕੂਲਰਾਂ ਦੀ ਸੇਵਾ ਨਿਊ ਜਨਤਾ ਟੈਂਟ ਵਾਲੇ ਅਤੇ ਲੰਗਰ ਤਿਆਰ ਕਰਨੇ ਦੀ ਸੇਵਾ ਭਗਤ ਸੀਤਲ ਸਿੰਘ ਹਲਵਾਈ ਵਲੋਂ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੇ ਹੱਦਕਰਜ਼ਿਆਂ ਦੇ ਨਵੇਂ ਸਕੇਲ ਲਾਗੂ ਕਰੇ ਸਰਕਾਰ-ਜਾਡਲੀ ਅਗਲੀ ਖ਼ਬਰ ਖੇਤੀਬਾੜੀ ਦਫ਼ਤਰ ਨੂੰ ਜਾਣ ਵਾਲੀ ਗਲੀ ਹੋਈ ਮੁਕੰਮਲ
Ad Position 24