26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕਿਸਾਨਾਂ ਦੇ ਹੱਦਕਰਜ਼ਿਆਂ ਦੇ ਨਵੇਂ ਸਕੇਲ ਲਾਗੂ ਕਰੇ ਸਰਕਾਰ-ਜਾਡਲੀ

Ad Position 21
No active advertisement
ਅਜੀਤ ਡੈਸਕ 09-05-2026
ਮਜਾਰੀ/ਸਾਹਿਬਾ, 8 ਮਈ (ਨਿਰਮਲਜੀਤ ਸਿੰਘ ਚਾਹਲ)-ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਕਰਮਚਾਰੀ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਜਾਡਲੀ ਦੀ ਪ੍ਰਧਾਨਗੀ ਹੇਠ ਸਥਾਨ ਜਾਡਲੀ ਵਿਖੇ ਸਾਥੀਆਂ ਦੇ ਭਰਵੇਂ ਇਕੱਠ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਜਾਡਲੀ ਨੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕਿਸਾਨਾਂ ਦੇ ਨਵੇਂ ਹੱਦ ਕਰਜ਼ਿਆਂ ਦੇ ਨਵੇਂ ਸਕੇਲ ਫਿਕਸ ਕੀਤੇ ਸਨ ਪਰ ਉਹ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਚੰਡੀਗੜ੍ਹ ਵਲੋਂ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਇਸ ਫੈਸਲੇ ਨੂੰ ਲਾਗੂ ਨਾ ਕਰਨ 'ਤੇ ਪੰਜਾਬ ਦੇ ਸਮੁੱਚੇ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਜਾਡਲੀ ਤੇ ਉਨ੍ਹਾਂ ਦੇ ਸਾਥੀਆਂ ਸਮੇਤ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਸ਼ਹੀਦ ਭਗਤ ਸਿੰਘ ਨਗਰ ਦੇ ਨਿਯੁਕਤ ਕੀਤੇ ਹਰਪ੍ਰੀਤ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਨਵਾਂਸ਼ਹਿਰ ਨੂੰ ਇਸ ਸੰਬੰਧੀ ਮੰਗ-ਪੱਤਰ ਦਿੱਤਾ ਗਿਆ | ਸਾਥੀਆਂ ਨੇ ਮੰਗ ਕੀਤੀ ਹੈ ਕਿ ਇਸ ਕੀਤੇ ਹੋਏ ਫੈਸਲੇ ਨੂੰ ਸਰਕਾਰ ਜਲਦ ਲਾਗੂ ਕਰਵਾਏ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਮੂਹ ਕੋਆਪਰੇਟਿਵ ਸੁਸਾਇਟੀਆਂ 10 ਮਈ ਤੱਕ ਮੁਕੰਮਲ ਬੰਦ ਰਹਿਣਗੀਆਂ | ਇਸ ਮੌਕੇ ਸ਼ਿੰਗਾਰਾ ਸਿੰਘ ਲੰਗੇਰੀ ਪੰਜਾਬ ਜਨਰਲ ਸਕੱਤਰ, ਪਰਮਿੰਦਰ ਸਿੰਘ ਕਲੇਰਾਂ ਸਾਬਕਾ ਜ਼ਿਲ੍ਹਾ ਪ੍ਰਧਾਨ, ਬਲਦੀਪ ਸਿੰਘ, ਰਜਵੰਤ ਸਿੰਘ, ਅਮਨ ਭਾਰਦਵਾਜ, ਇਕਬਾਲ ਸਿੰਘ ਕਾਹਮਾ, ਕੁਲਤਾਰ ਸਿੰਘ ਸਾਰੇ ਬਲਾਕ ਪ੍ਰਧਾਨ, ਦਮਨਜੀਤ ਸਿੰਘ, ਹਰਦੀਪ ਸਿੰਘ, ਬਲਿਹਾਰ ਸਿੰਘ, ਲਾਲ ਸਿੰਘ, ਤਲਵਿੰਦਰ ਸਿੰਘ ਕਰਿਆਮ, ਗੁਰਮੀਤ ਸਿੰਘ ਘਟਾਰੋਂ, ਹਰਪ੍ਰੀਤ ਸਿੰਘ, ਅਮਰਜੀਤ ਸਿੰਘ ਜੀਂਦੋਵਾਲ, ਪਰਮਜੀਤ ਸਿੰਘ ਮਾਹੀਂ, ਹਰਜਿੰਦਰ ਸਿੰਘ ਸਾਹਧੜਾ ਕਮੇਟੀ ਮੈਂਬਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਵੈ-ਇਛੁੱਕ ਖੂਨਦਾਨ ਕੈਂਪ 'ਚ 25 ਯੂਨਿਟ ਖੂਨਦਾਨ ਅਗਲੀ ਖ਼ਬਰ ਝਿੜੀ ਅਸਥਾਨ ਪੱਲੀ ਝਿੱਕੀ ਵਿਖੇ ਚਾਰ ਰੋਜ਼ਾ ਜੋੜ ਮੇਲਾ 23 ਤੋਂ
Ad Position 24