26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਭਾਜਪਾ ਆਗੂਆਂ ਨੇ ਰੁੜਕੀ 'ਚ ਮਨਰੇਗਾ ਮਜ਼ਦੂਰਾਂ ਦੀਆਂ ਸੁਣੀਆਂ ਸਮੱਸਿਆਵਾਂ

Ad Position 21
No active advertisement
ਅਜੀਤ ਡੈਸਕ 09-05-2026
ਜਾਡਲਾ, 8 ਮਈ (ਹਰਕੰਵਲ ਸਿੰਘ ਕੌਲਗੜ੍ਹ)-ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਪਿੰਡ ਰੁੜਕੀ ਖ਼ੁਰਦ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਭਾਟੀਆ ਦੀ ਅਗਵਾਈ 'ਚ ਭਾਜਪਾ ਟੀਮ ਵਲੋਂ ਮਨਰੇਗਾ 'ਚ ਕੰਮ ਕਰਦੇ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਗਈ | ਟੀਮ ਨੇ ਮੌਕੇ 'ਤੇ ਜਾ ਕੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਜ਼ਿਲ੍ਹਾ ਇੰਚਾਰਜ ਗੁਰਨਾਮ ਕਸਾਣਾ, ਜ਼ਿਲ੍ਹਾ ਸਕੱਤਰ ਅਸ਼ੋਕ ਕੁਮਾਰ ਚੇਚੀ ਸਮੇਤ ਪਾਰਟੀ ਦੀ ਸਮੁੱਚੀ ਟੀਮ ਹਾਜ਼ਰ ਸੀ | ਭਾਜਪਾ ਆਗੂ ਵਿਜੇ ਭਾਟੀਆ ਨੇ ਮਜ਼ਦੂਰਾਂ ਨਾਲ ਗੱਲਬਾਤ ਕਰਦਿਆਂ ਪੁੱਛਿਆ ਕਿ ਮਨਰੇਗਾ ਤਹਿਤ ਕੰਮ ਕਰਦਿਆਂ ਕਿਸੇ ਤਰ੍ਹਾਂ ਦੀ ਦਿੱਕਤ ਤਾਂ ਨਹੀਂ ਆ ਰਹੀ? ਸੈਲਰੀ ਸਮੇਂ ਸਿਰ ਮਿਲ ਰਹੀ ਹੈ ਜਾਂ ਨਹੀਂ ਜਾਬ ਕਾਰਡ ਬਣੇ ਹੋਏ ਹਨ ਜਾਂ ਨਹੀਂ? ਕੰਮ ਦੇ ਦਿਨ ਪੂਰੇ ਮਿਲਦੇ ਹਨ ਜਾਂ ਨਹੀਂ ਮਜ਼ਦੂਰਾਂ ਨੇ ਦੱਸਿਆ ਕਿ ਕਈ ਵਾਰ ਮਸਟਰੋਲ 'ਚ ਹਾਜ਼ਰੀ ਲੱਗਣ ਦੇ ਬਾਵਜੂਦ ਸੈਲਰੀ ਲੇਟ ਆਉਂਦੀ ਹੈ | ਕੁਝ ਮਜ਼ਦੂਰਾਂ ਨੇ ਕੰਮ ਵਾਲੀ ਥਾਂ 'ਤੇ ਪੀਣ ਵਾਲੇ ਪਾਣੀ ਤੇ ਛਾਂ ਦੇ ਪ੍ਰਬੰਧ ਨਾ ਹੋਣ ਦੀ ਸ਼ਿਕਾਇਤ ਵੀ ਕੀਤੀ | ਵਿਜੇ ਭਾਟੀਆ ਨੇ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਸਮੱਸਿਆਵਾਂ ਨੂੰ ਸੰਬੰਧਤ ਵਿਭਾਗ ਤੇ ਡੀ. ਸੀ. ਤੱਕ ਪਹੁੰਚਾਉਣਗੇ ਤਾਂ ਜੋ ਮਜ਼ਦੂਰਾਂ ਨੂੰ ਬਣਦੀ ਮਜ਼ਦੂਰੀ ਸਮੇਂ ਸਿਰ ਮਿਲ ਸਕੇ | ਜ਼ਿਲ੍ਹਾ ਇੰਚਾਰਜ ਗੁਰਨਾਮ ਕਸਾਣਾ ਨੇ ਦੱਸਿਆ ਕਿ ਯਾਤਰਾ ਦੌਰਾਨ ਆਯੂਸ਼ਮਾਨ ਕਾਰਡ, ਉੱਜਵਲਾ ਯੋਜਨਾ, ਪੀ. ਐਮ. ਕਿਸਾਨ ਸਨਮਾਨ ਨਿਧੀ ਵਰਗੀਆਂ ਸਕੀਮਾਂ ਦੇ ਕੈਂਪ ਵੀ ਲਗਾਏ ਜਾ ਰਹੇ ਹਨ | ਇਸ ਮੌਕੇ ਦਵਿੰਦਰ ਕੁਮਾਰ, ਦਰਸ਼ਨ ਲਾਲ ਪੰਚ, ਜੋਗਿੰਦਰ ਕੌਰ, ਬਿੰਦਰ ਸਿੰਘ, ਰੇਸ਼ਮ ਲਾਲ, ਹੁਸਨ ਲਾਲ, ਜੋਰਾ ਰਾਮ, ਅਮਰਜੀਤ ਸਿੰਘ, ਊਸ਼ਾ ਰਾਣੀ, ਪਰਮਜੀਤ ਕੌਰ, ਮਨਜੀਤ ਕੌਰ, ਕਿਰਨਾ ਦੇਵੀ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਮਜਾਰੀ ਵਿਖੇ ਡੇਂਗੂ ਦੇ ਬਚਾਅ ਸੰਬੰਧੀ ਦਿੱਤੀ ਜਾਣਕਾਰੀ ਅਗਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਇਨਵੈਸਟਿਚਰ ਸਮਾਗਮ ਕਰਵਾਇਆ
Ad Position 24