ਬੰਗਾ, 8 ਮਈ (ਧਰਮਵੀਰ ਪਾਲ)-ਬਲਾਕ ਬੰਗਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਉਂ ਵਿਚ ਸਥਿਤ ਆਂਗਣਵਾੜੀ ਸੈਂਟਰ ਨੰ: 4 ਨੂੰ ਗ਼ਰਮੀਆਂ ਵਿਚ ਲੱਗ ਰਹੇ ਬਿਜਲੀ ਕੱਟਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਐਨ. ਆਰ. ਆਈ. ਸੋਹਨ ਸਿੰਘ ਮਰਵਾਹਾ ਕੈਨੇਡਾ ਨੇ ਇਕ ਇਨਵਰਟਰ ਭੇਟ ਕੀਤਾ | ਇਹ ਸੇਵਾ ਉਨ੍ਹਾਂ ਨੇ ਆਪਣੇ ਮਿੱਤਰ ਸਮਾਜ ਸੇਵੀ ਸਿੱਖਿਆ ਮਾਹਿਰ ਤਰਲੋਕ ਸਿੰਘ ਫਲੋਰਾ ਦੀ ਪ੍ਰੇਰਨਾ ਰਾਹੀਂ ਕੀਤੀ | ਸਮੂਹ ਸਟਾਫ ਨੇ ਦਾਨੀ ਸੱਜਣ ਸੋਹਨ ਸਿੰਘ ਮਰਵਾਹਾ ਬੰਗਾ ਤੇ ਤਰਲੋਕ ਸਿੰਘ ਫਲੋਰਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਛੋਟੇ-ਛੋਟੇ ਬੱਚਿਆਂ ਲਈ ਅਜਿਹਾ ਉਪਰਾਲਾ ਕੀਤਾ ਹੈ | ਇਸ ਮੌਕੇ ਫਲੋਰਾ ਨੇ ਕਿਹਾ ਕਿ ਐਨ. ਆਰ. ਆਈ. ਵੀਰਾਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ | ਇਸ ਮੌਕੇ ਸੈਂਟਰ ਹੈੱਡ ਟੀਚਰ ਸ਼ਾਲਨੀ ਪੁੰਨ, ਆਂਗਣਵਾੜੀ ਵਰਕਰ ਮਨਜੀਤ ਰਾਣੀ, ਹੈਲਪਰ ਆਰਤੀ, ਗੁਰਦੀਪ ਕੌਰ, ਹਰਜਿੰਦਰ ਕੌਰ, ਨਰਿੰਦਰ ਕੌਰ, ਰਾਜਵਿੰਦਰ ਕੌਰ, ਮੀਨਾ ਰਾਣੀ, ਸਿਮਰਨ, ਗੀਤਾ, ਸੀਮਾ, ਊਸ਼ਾ, ਅਵਤਾਰ ਕੌਰ ਹਜਾਰ ਸਨ |