26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਜਮਾਤ ਬੀ. ਐਸ. ਸੀ. ਨਰਸਿੰਗ ਦਾ ਨਤੀਜਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 09-05-2026
ਬੰਗਾ, 8 ਮਈ (ਧਰਮਵੀਰ ਪਾਲ)-ਨਰਸਿੰਗ ਵਿੱਦਿਅਕ ਸੰਸਥਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਜਮਾਤ ਬੀ. ਐਸ. ਸੀ. ਸ਼ੈਸ਼ਨ 2022-26 ਤੀਜਾ ਸਾਲ (ਛੇਵਾਂ ਸਮੈਸਟਰ) ਦੀ ਪ੍ਰੀਖਿਆ ਦਾ 100 ਫੀਸਦੀ ਨਤੀਜਾ ਆਇਆ ਹੈ | ਜਿਸ ਵਿਚ ਏਕਮਜੋਤ ਕੌਰ ਪੁੱਤਰੀ ਪ੍ਰਸ਼ੋਤਮ ਸਿੰਘ ਪੂਨੀ-ਜਸਵੀਰ ਕੌਰ ਅਟਵਾਲ ਨਵਾਂਸ਼ਹਿਰ ਨੇ ਸ਼ਾਨਦਾਰ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਕਾਲਜ ਪਿ੍ੰਸੀਪਲ ਰਮਨਦੀਪ ਕੌਰ ਨੇ ਦੱਸਿਆ ਕਿ ਦੂਜਾ ਸਥਾਨ ਅਮਨਪ੍ਰੀਤ ਕੌਰ ਰਾਏ ਪੁੱਤਰੀ ਹਰਵਿੰਦਰ ਸਿੰਘ-ਮਨਜੀਤ ਕੌਰ ਨਵਾਂਸ਼ਹਿਰ ਤੇ ਤੀਜਾ ਸਥਾਨ ਸਿਮਰਨ ਕੌਰ ਪੁੱਤਰੀ ਹਰਚਰਨ ਸਿੰਘ-ਰਾਜਵਿੰਦਰ ਕੌਰ ਨੌਰਾ ਨੇ ਪ੍ਰਾਪਤ ਕੀਤਾ ਹੈ | ਇਸ ਮੌਕੇ ਕੁਲਵਿੰਦਰ ਸਿੰਘ ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਮੈਂਬਰਾਂ ਵਲੋਂ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਸਮੂਹ ਵਿਦਿਆਰਥੀਆਂ ਨੂੰ , ਉਨ੍ਹਾਂ ਦੇ ਮਾਪਿਆਂ ਤੇ ਸਮੂਹ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈਆਂ ਦਿੱਤੀਆਂ ਤੇ ਸਨਮਾਨ ਕੀਤਾ | ਇਸ ਮੌਕੇ ਹੁਨਰਦੀਪ ਸਿੰਘ ਬਰਾੜ ਡਾਇਰੈਕਟਰ ਐਚ. ਆਰ., ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਮਨਿੰਦਰ ਕੌਰ ਐਸੋਸੀਏਟ ਪ੍ਰੋਫੈਸਰ, ਰਾਬੀਆ ਹਾਟਾ ਐਸੋਸੀਏਟ ਪ੍ਰੋਫੈਸਰ, ਸ਼ਿਵਾਨੀ ਭਰਦਵਾਜ ਸਹਾਇਕ ਪ੍ਰੋਫੈਸਰ, ਰੁਪਿੰਦਰ ਸ਼ਰਮਾ ਕਲਾਸ ਇੰਚਾਰਜ, ਹਰਲੀਨ ਕੌਰ, ਨੇਹਾ ਰਾਣੀ, ਹਰਦੀਪ ਕੌਰ ਤੇ ਆਕਿਬ ਜਾਵੇਦ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਰੈੱਡ ਕਰਾਸ ਦਿਵਸ 'ਤੇ ਬੀ. ਡੀ. ਸੀ. ਵਿਖੇ ਖੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਹੀਉਂ 'ਚ ਆਂਗਣਵਾੜੀ ਸੈਂਟਰ ਨੂੰ ਐਨ. ਆਰ. ਆਈ. ਵਲੋਂ ਇਨਵਰਟਰ ਭੇਟ
Ad Position 24