ਨਵਾਂਸ਼ਹਿਰ, 8 ਮਈ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹਾ ਰੈੱਡ ਕਰਾਸ ਦੀ ਅਗਵਾਈ ਵਿਚ ਸਥਾਨਕ ਬੀ. ਡੀ. ਸੀ. ਬਲੱਡ ਸੈਂਟਰ ਵਿਖੇ ਖੂਨਦਾਨ ਕੈਂਪ ਲਗਾਇਆ | ਕੈਂਪ ਵਿਚ 18 ਖੂਨਦਾਨੀਆਂ ਨੇ ਸਮਰਪਿਤ ਖ਼ੂਨਦਾਨ ਕੀਤਾ | ਇਸ ਮੌਕੇ ਪ੍ਰਧਾਨ ਐਸ. ਕੇ. ਸਰੀਨ ਨੇ ਕਿਹਾ ਕਿ ਵਿਸ਼ਵ ਰੈੱਡ ਕਰਾਸ ਦੇ ਬਾਨੀ ਹੈਨਰੀ ਡੁਨੈਂਟ ਦੇ ਜਨਮ ਦਿਨ ਨੂੰ ਸਮਰਪਿਤ ਇਹ ਦਿਨ ਸਾਨੂੰ ਮਨੁੱਖਤਾ ਦੀ ਸੇਵਾ ਲਈ ਸਦਾ ਪ੍ਰੇਰਿਤ ਕਰਦਾ ਰਹਿੰਦਾ ਹੈ | ਜੇ. ਐਸ ਗਿੱਦਾ ਨੇ ਕਿਹਾ ਕਿ ਇਸ ਸਾਲ ਵਿਸ਼ਵ ਰੈੱਡ ਕਰਾਸ ਦਿਵਸ ਦਾ ਥੀਮ 'ਮਨੁੱਖਤਾ ਨੂੰ ਜ਼ਿੰਦਾ ਰੱਖੋ' ਰੱਖਿਆ ਗਿਆ ਹੈ | ਡਾ. ਅਜੇ ਬੱਗਾ ਨੇ ਕਿਹਾ ਕਿ ਵਿਸ਼ਵ ਰੈੱਡ ਕਰਾਸ ਦਿਵਸ ਤੇ ਖੂਨਦਾਨ ਸੇਵਾ ਦੀ ਇਹ ਮਹਾਨਤਾ ਹੈ ਕਿ ਇਹ ਸੇਵਾ ਬਰਾਬਰਤਾ ਤੇ ਫ਼ਿਰਕੂ ਸਦਭਾਵਨਾ ਦਾ ਪ੍ਰਤੀਕ ਬਣਦੀ ਹੈ | ਖੂਨਦਾਨ ਕੈਂਪ ਦੇ ਆਰੰਭ ਵਿਚ ਬਲਰਾਜ ਰਾਏ ਤੇ ਪਿ੍ੰਸ ਗੁਜਰਪੁਰ ਨੇ ਖੂਨਦਾਨ ਕੀਤਾ | ਜਿਨ੍ਹਾਂ ਨੂੰ ਵਿੱਤ ਸਕੱਤਰ ਪ੍ਰਵੇਸ਼ ਕੁਮਾਰ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਮੈਨੇਜਰ ਮਨਮੀਤ ਸਿੰਘ, ਨਰਿੰਦਰਪਾਲ ਤੂਰ, ਮਲਕੀਅਤ ਸਿੰਘ, ਮੁਕੇਸ਼ ਕਾਹਮਾ, ਅਨੀਤਾ ਕੁਮਾਰੀ, ਪਿ੍ਅੰਕਾ ਕੌਸ਼ਿਕ, ਜਸਕਰਨ ਸਿੰਘ, ਜਸਪ੍ਰੀਤ ਕੌਰ, ਨੇਹਾ ਕੌਸ਼ਲ ਤੇ ਸੁਮੀਤ ਗਿੱਲ ਹੁਸ਼ਿਆਰਪੁਰ ਹਾਜਰ ਸਨ |