ਨਵਾਂਸ਼ਹਿਰ, 12 ਮਈ (ਜਸਬੀਰ ਸਿੰਘ ਨੂਰਪੁਰ)-ਸ੍ਰੀ ਵਿਸ਼ਵਕਰਮਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਸੈਸ਼ਨ 2025-26 ਦੇ 10ਵੀਂ ਜਮਾਤ ਦਾ 100% ਨਤੀਜਾ ਰਹਿਣ 'ਤੇ ਸਕੂਲ ਦੇ ਪ੍ਰਬੰਧਕ ਸਰਦਾਰ ਇੰਦਰਜੀਤ ਸਿੰਘ ਬਾਹੜਾ ਤੇ ਪਿ੍ੰਸੀਪਲ ਰਜਨੀਸ਼ ਕੁਮਾਰੀ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਸੁਰਿੰਦਰ ਸਿੰਘ ਭੋਗਲ, ਤਰਲੋਚਨ ਸਿੰਘ, ਡਾ. ਗੁਰਮੀਤ ਸਿੰਘ, ਭੁਪਿੰਦਰ ਪਾਲ ਸਿੰਘ, ਪਰਮਿੰਦਰ ਸਿੰਘ, ਡਾ. ਕੁਲਵਿੰਦਰ ਸਿੰਘ, ਸੁਰਿੰਦਰ ਸਿੰਘ ਸੈਹਬੀ ਤੇ ਹੋਰ ਕਮੇਟੀ ਮੈਂਬਰਾਂ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਸਕੂਲ ਅਧਿਆਪਕਾ ਰਜਨੀਸ਼ ਕੁਮਾਰੀ, ਸਕੂਲ ਕਲਰਕ ਮੈਡਮ ਸ਼ਾਂਤਾ ਸ਼ਰਮਾ, ਹਰਬੰਸ ਕੌਰ, ਮਾਇਆ ਦੇਵੀ, ਰਮਨਦੀਪ, ਪੂਜਾ, ਮੀਨੂੰ, ਮੁਸਕਾਨ ਕੈਂਥ, ਰੇਨੂੰ ਰਾਣੀ, ਰਾਜਪ੍ਰੀਤ ਕੌਰ, ਰਾਜੇਸ਼ ਕੁਮਾਰ, ਦੀਪਕ ਕੁਮਾਰ, ਅਤੁਲ ਗੌਤਮ, ਦਿਲਪ੍ਰੀਤ ਬਾਲੀ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |