ਬਲਾਚੌਰ ਵਿਖੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਜਾਰੀ
ਅਜੀਤ ਡੈਸਕ
13-05-2026
ਕੌਂਸਲਰ ਆਏ ਸਫਾਈ ਕਰਮਚਾਰੀਆਂ ਦੇ ਹੱਕ ਵਿਚ
ਇਸ ਤੋਂ ਇਲਾਵਾ ਨਗਰ ਕੌਂਸਲ ਬਲਾਚੌਰ ਨਾਲ ਸੰਬੰਧਤ ਕਈ ਕੌਂਸਲਰ ਪਰਮਿੰਦਰ ਮੇਨਕਾ, ਨਰੇਸ਼ ਚੇਚੀ, ਪਰਮਿੰਦਰ ਭਾਟੀਆ ਪੰਮਾਂ, ਪਾਨੀ ਕੁਮਾਰ ਨੇ ਵੀ ਧਰਨੇ 'ਤੇ ਬੈਠੇ ਸਫਾਈ ਕਰਮਚਾਰੀਆਂ ਦੇ ਹੱਕ ਵਿਚ ਆਵਾਜ ਬੁਲੰਦ ਕੀਤੀ | ਇਸ ਮੌਕੇ ਨਰੇਸ਼ ਚੇਚੀ ਨੇ ਆਖਿਆ ਸਰਕਾਰ ਸਫਾਈ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਐਲਾਨ ਕਰੇ ਉਨ੍ਹਾਂ ਆਖਿਆ ਕਿ ਥੋੜੀ ਜਿਹੀ ਤਨਖਾਹ ਨਾਲ ਘਰ ਦੇ ਖਰਚੇ ਪੂਰੇ ਨਹੀਂ ਕੀਤੇ ਜਾ ਸਕਦੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਭਾਗਾਂ ਵਿਚ ਬਹੁਤ ਸਾਰੇ ਸਫਾਈ ਕਰਮਚਾਰੀ ਰੈਗੂਲਰ ਹੋਣ ਦੀ ਆਸ ਵਿਚ ਓਵਰਏਜ ਹੋ ਗਏ ਤੇ ਬਹੁਤ ਸਾਰੇ ਇਸ ਦੁਨੀਆ ਤੋਂ ਰੁਖਸਤ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਕਿ ਜਲਦੀ ਤੋਂ ਜਲਦੀ ਸਫਾਈ ਕਰਮਚਾਰੀਆਂ ਨੂੰ ਪੱਕਿਆ ਕੀਤਾ ਜਾਵੇ |