ਬੰਗਾ, 12 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਕਾਂਗਰਸ ਆਗੂ ਡਾ. ਬਖ਼ਸ਼ੀਸ਼ ਸਿੰਘ ਵਲੋਂ ਨਗਰ ਕੌਸਲ ਚੋਣਾਂ ਦਾ ਵਿਗਲ ਵਜਦਿਆਂ ਹੀ ਪਾਰਟੀ ਸਮਰਥਕਾਂ ਤੇ ਸ਼ਹਿਰੀ ਆਗੂਆਂ ਨਾਲ ਸੰਪਰਕ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ | ਇਸ ਸੰਦਰਭ 'ਚ ਉਹਨਾਂ ਆਪਣੇ ਦਫ਼ਤਰ 'ਚ ਪਾਰਟੀ ਵਰਕਰਾਂ ਦੀਆਂ ਮੀਟਿੰਗਾਂ ਕੀਤੀਆਂ, ਜਿਨ੍ਹਾਂ ਵਿਚ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਬਾਰੇ ਰਾਏ ਇਕੱਤਰ ਕੀਤੀ ਗਈ | ਉਨ੍ਹਾਂ ਦੀ ਸਫ਼ਲਤਾ ਘਰ-ਘਰ ਜਾ ਕੇ ਸੰਪਰਕ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ | ਇਸ ਮੌਕੇ ਡਾ. ਬਖਸ਼ੀਸ਼ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਤੋਂ ਦੁਖੀ ਲੋਕ ਨਗਰ ਕੌਸਲ ਦੀਆਂ ਚੋਣਾਂ 'ਚ ਜ਼ੋਰਦਾਰ ਵਿਰੋਧ ਜਿਤਾਉਣਗੇ | ਜਿਸ ਦੇ ਬਦਲ ਵਜੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਗੇ | ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਬੰਗਾ ਦੇ ਸਾਰੇ ਵਾਰਡਾਂ ਤੋਂ ਮਿਹਨਤੀ ਕਾਰਕੁੰਨਾ ਨੂੰ ਮੈਦਾਨ ਵਿਚ ਉਤਾਰਿਆ ਜਾ ਰਿਹਾ ਹੈ | ਇਸ ਮੌਕੇ ਸਾਬਕਾ ਐਮ. ਸੀ. ਅਰੁਣ ਘਈ, ਸਾਬਕਾ ਐਮ. ਸੀ. ਸੋਢੀ ਸਿੰਘ, ਚੈਨ ਰਾਮ, ਸੁਖਵਿੰਦਰ ਸਿੰਘ, ਸੁਰਿੰਦਰ, ਮਨਪ੍ਰੀਤ ਕੌਰ, ਲਖਵਿੰਦਰ ਕੌਰ, ਪਰਮਜੀਤ ਕੌਰ, ਅੰਜਲੀ, ਰਾਜਿੰਦਰ, ਪਰਮਜੀਤ ਲਾਲ, ਸੰਜੀਵ ਕੁਮਾਰ ਆਦਿ ਸ਼ਾਮਿਲ ਸਨ |