14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਤਲਵੰਡੀ ਜੱਟਾਂ 'ਚ ਕਲਸੀ ਜਠੇਰਿਆਂ ਦੀ ਹੋਈ ਮੀਟਿੰਗ, ਮੇਲਾ 17 ਨੂੰ

Ad Position 21
No active advertisement
ਅਜੀਤ ਡੈਸਕ 13-05-2026
ਬਹਿਰਾਮ, 12 ਮਈ (ਨਛੱਤਰ ਸਿੰਘ ਬਹਿਰਾਮ)-ਪਿੰਡ ਤਲਵੰਡੀ ਜੱਟਾਂ ਵਿਖੇ ਕਲਸੀ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 17 ਮਈ ਨੂੰ ਮਨਾਇਆ ਜਾਵੇਗਾ | ਇਸ ਸੰਬੰਧੀ ਪ੍ਰਬੰਧਕਾਂ ਦੀ ਮੀਟਿੰਗ ਹੋਈ | ਕਮੇਟੀ ਪ੍ਰਧਾਨ ਅਮਰਜੀਤ ਕਲਸੀ ਤਲਵੰਡੀ ਜੱਟਾਂ ਨੇ ਦੱਸਿਆ ਕਿ 16 ਮਈ ਨੂੰ ਚਿਰਾਗ ਰੌਸ਼ਨ ਕੀਤੇ ਜਾਣਗੇ, 17 ਮਈ ਨੂੰ ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਧਾਰਮਿਕ ਸਟੇਜ ਸਜਾਈ ਜਾਵੇਗੀ | ਉਨ੍ਹਾਂ ਹੋਰ ਦੱਸਿਆ ਕਿ ਉਕਤ ਮੇਲੇ 'ਤੇ ਸੇਵਾ ਸੁਸਾਇਟੀ ਬੰਗਾ ਦੇ ਸੰਸਥਾਪਕ ਸਮਾਜ ਸੇਵਿਕਾ ਬੀਬੀ ਬਲਦੀਸ਼ ਕੌਰ ਬੰਗਾ ਵਲੋਂ ਲਿਵਾਸਾ ਹਸਪਤਾਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ ਜਿਸ ਦੌਰਾਨ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਨ ਤੋਂ ਇਲਾਵਾ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ | ਮੇਲੇ ਦੌਰਾਨ ਨਾਮਵਰ ਕਲਾਕਾਰ ਪਾਰਟੀਆਂ ਤੋਂ ਇਲਾਵਾ ਕਲਸੀ ਬ੍ਰਰਦਰਜ਼ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰੇਗੀ | ਇਸ ਮੌਕੇ ਕਮੇਟੀ ਪ੍ਰਧਾਨ ਅਮਰਜੀਤ ਕਲਸੀ, ਲੈਕ:ਰਾਮ ਲੁਭਾਇਆ ਕਲਸੀ, ਚੰਦਰ ਲਾਲ ਭੱਟੀਆਂ, ਪਰਮਜੀਤ ਖਹਿਰਾ, ਪਰਮਜੀਤ ਕਲਸੀ, ਹਰਦੀਪ ਕੁਮਾਰ ਪੰਚ, ਜਸਵੀਰ ਰਾਮ, ਹਰਵਿੰਦਰ ਕੁਮਾਰ, ਰੂਪ ਲਾਲ, ਗੁਰਪ੍ਰੀਤ ਕਲਸੀ, ਗੁਰਜੀਤ ਕਲਸੀ, ਮਦਨ ਲਾਲ, ਜਸਵਿੰਦਰ ਰਾਮ, ਸੌਰਵ ਕਲਸੀ ਕੈਨੇਡਾ, ਬਲਬੀਰ ਰਾਮ, ਰਮਨ ਕੁਮਾਰ, ਰਣਜੀਤ ਰਾਣਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖਮਾਚੋਂ ਸਿਲਾਈ ਸੈਂਟਰ ਦੀ ਸਮਾਪਤੀ 'ਤੇ ਸਿਖਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਅਗਲੀ ਖ਼ਬਰ ਕਾਂਗਰਸ ਆਗੂ ਡਾ. ਬਖਸ਼ੀਸ਼ ਸਿੰਘ ਵਲੋਂ ਨਗਰ ਕੌਂਸਲ ਚੋਣਾਂ ਸੰਬੰਧੀ ਮੀਟਿੰਗ 'ਚ ਵਿਚਾਰ ਚਰਚਾ
Ad Position 24