14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਔਰਤਾਂ ਨੂੰ ਬਕਾਏ ਦੇ ਨਾਲ ਪੈਸੇ ਵੀ ਮਿਲਣਗੇ-ਵਿਧਾਇਕ ਸੰਤੋਸ਼ ਕਟਾਰੀਆ

Ad Position 21
No active advertisement
ਅਜੀਤ ਡੈਸਕ 13-05-2026
ਕਾਠਗੜ੍ਹ, 12 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਸਰਕਾਰ ਦਾ ਔਰਤਾਂ ਨਾਲ ਵਾਅਦਾ ਹੈ ਕਿ ਹਰੇਕ ਅਨੁਸੂਚਿਤ ਜਾਤੀ ਔਰਤ ਨੂੰ 1500 ਰੁਪਏ ਅਤੇ ਹਰੇਕ ਗੈਰ-ਅਨੁਸੂਚਿਤ ਜਾਤੀ ਔਰਤ ਨੂੰ 1000 ਰੁਪਏ, ਕਿਸੇ ਵੀ ਬਕਾਏ ਸਮੇਤ ਦਿੱਤੇ ਜਾਣਗੇ | ਔਰਤਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ | ਇਹ ਪ੍ਰਗਟਾਵਾ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਜਲਾਲਪੁਰ ਪਿੰਡ ਲਿੰਕ ਸੜਕ ਦਾ ਉਦਘਾਟਨ ਕਰਨ ਤੋਂ ਬਾਅਦ ਔਰਤਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਲਿੰਕ ਸੜਕ, ਜੋ ਕਿ ਬਹੁਤ ਹੀ ਮਾੜੀ ਹਾਲਤ ਵਿਚ ਸੀ, ਉਸ ਦੀ ਮੁਰੰਮਤ ਕੀਤੀ ਗਈ | ਇਸ ਦਾ ਉਦਘਾਟਨ ਮਹਿਲਾ ਮੋਰਚਾ ਵਲੋਂ ਵਿਧਾਇਕਾ ਸੰਤੋਸ਼ ਕਟਾਰੀਆ ਨਾਲ ਕੀਤਾ | ਇਹ ਸੜਕ ਦੋ ਕਿਲੋਮੀਟਰ ਲੰਬੀ ਹੈ | ਤਿੰਨ ਪਿੰਡ, ਜਲਾਲਪੁਰ, ਚਾਹਲ ਤੇ ਚਾਹਲ ਜੱਟਾਂ, ਕੰਢੀ ਖੋਜ ਕੇਂਦਰ ਨਾਲ ਸੜਕ ਨਾਲ ਜੁੜੇ ਹੋਏ ਹਨ | ਇਹ ਦੋਵਾਂ ਨੂੰ ਜੋੜਦਾ ਹੈ | ਇਸ ਪ੍ਰਾਜੈਕਟ 'ਤੇ ਲਗਪਗ 40 ਲੱਖ ਰੁਪਏ ਖਰਚ ਕੀਤੇ ਗਏ ਸਨ | ਔਰਤਾਂ ਨੇ ਵਿਧਾਇਕ ਦਾ ਧੰਨਵਾਦ ਕੀਤਾ | ਇਸ ਮੌਕੇ ਪੰਚ ਰਣਜੀਤ ਕੌਰ, ਗੁਰਦੇਵ ਕੌਰ, ਸੁਖਜੀਤ ਕੌਰ, ਸਰਵਜੀਤ ਕੌਰ, ਕੁਲਦੀਪ ਕੌਰ, ਰਾਜਵਿੰਦਰ ਕੌਰ, ਊਸ਼ਾ ਰਾਣੀ, ਗੁਰਮੀਤ ਕੌਰ, ਭਜਨ ਕੌਰ, ਕੁਲਵਿੰਦਰ ਕੌਰ, ਬਲਵੀਰ ਕੌਰ, ਅਮਨਦੀਪ, ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਸੜਕਾਂ ਤੇ ਚੌਕਾਂ 'ਚ ਜਾਮ ਲਾਉਣ 'ਤੇ ਮੁਕੰਮਲ ਪਾਬੰਦੀ ਰੋਸ ਧਰਨਿਆਂ ਲਈ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ '... ਅਗਲੀ ਖ਼ਬਰ ਪੰਜਾਬ ਦੀ ਸਿਆਸਤ 'ਚ ਜਾਂਚ ਏਜੰਸੀਆਂ ਦੀ ਵਰਤੋਂ ਨਖਿੱਧ ਪ੍ਰਬੰਧਾਂ ਦੀ ਮੂੰਹ ਬੋਲਦੀ ਤਸਵੀਰ-ਵੜੈਚ
Ad Position 24