ਨਵਾਂਸ਼ਹਿਰ, 14 ਮਈ (ਜਸਬੀਰ ਸਿੰਘ ਨੂਰਪੁਰ)-ਮਿਊਾਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਕਰਮਚਾਰੀਆਂ ਨੇ ਅੱਠਵੇਂ ਦਿਨ ਵੀ ਮੁਕੰਮਲ ਹੜਤਾਲ਼ ਕੀਤੀ | ਇਸ ਮੌਕੇ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਮਿਊਾਸਪਲ ਕਰਮਚਾਰੀ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬਘਾਨੀਆ, ਨਵਾਂਸ਼ਹਿਰ ਦੇ ਪ੍ਰਧਾਨ ਸੂਰਜ ਖੋਸਲਾ, ਚੇਅਰਮੈਨ ਦੀਪਕ ਖੋਸਲਾ, ਇਫਟੂ ਦੇ ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ, ਨਿਊ ਆਟੋ ਯੂਨੀਅਨ ਦੇ ਨਿੱਕੂ, ਜਸਵੀਰ ਸਿੰਘ ਨੇ ਸੰਬੋਧਨ ਕੀਤਾ | ਇਸ ਮੌਕੇ ਰਾਜੇਸ਼ ਕੁਮਾਰ, ਸੁੰਨੀ, ਮਾਸਟਰ ਅਸ਼ਨਵੀ, ਸਾਥੀ ਚੰਦ, ਦੇਵੀ ਚੰਦ ਆਗੂ ਵੀ ਹਾਜ਼ਰ ਸਨ |