ਸੜੋਆ, 14 ਮਈ (ਬਲਵਿੰਦਰ ਨਾਨੋਵਾਲੀਆ)-ਸਰਕਾਰੀ ਪ੍ਰਾਇਮਰੀ ਸਕੂਲ ਖਰੌੜ ਵਿਖੇ ਪੰਜਵੀਂ ਜਮਾਤ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਲੋਂ ਇਸ ਵਾਰ ਛੇਵੀਂ ਜਮਾਤ ਲਈ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਾਪਤੀ ਕਰਕੇ, ਜਿਥੇ ਉਸ ਨੇ ਆਪਣੇ ਜੀਵਨ ਦੇ ਉਜਲੇ ਭਵਿੱਖ ਦਾ ਰਾਹ ਪੱਧਰਾ ਕਰ ਲਿਆ ਹੈ, ਉਥੇ ਉਸ ਨੇ ਆਪਣੇ ਅਧਿਆਪਕਾਂ ਤੇ ਮਾਪਿਆ ਦਾ ਨਾਂਅ ਵੀ ਰੌਸ਼ਨ ਕੀਤਾ ਹੈ | ਇਹ ਵਿਚਾਰ ਬਲਵੰਤ ਰਾਏ ਸੈਂਟਰ ਹੈੱਡ ਟੀਚਰ-ਕਮ-ਬਲਾਕ ਨੋਡਲ ਅਫ਼ਸਰ ਸੜੋਆ ਨੇ ਹੋਣਹਾਰ ਵਿਦਿਆਰਥਣ ਨੂੰ ਸ਼ਾਨਦਾਰ ਸਫਲਤਾ 'ਤੇ ਅਸ਼ੀਰਵਾਦ ਦੇਣ ਤੇ ਸਕੂਲ ਦੇ ਮਿਹਨਤੀ ਅਧਿਆਪਕ, ਮਾਪਿਆਂ ਅਤੇ ਸਮੁੱਚੇ ਨਗਰ ਨਿਵਾਸੀਆਂ ਨੂੰ ਵਧਾਈਆਂ ਦੇਣ ਸਮੇਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਖਰੌੜ ਦੇ ਮਿਹਨਤੀ ਅਧਿਆਪਕਾਂ ਅਤੇ ਮਾਪਿਆਂ ਤੋਂ ਮਿਲੇ ਸਹਿਯੋਗ ਸਦਕਾ ਹੀ ਇਹ ਸਫਲਤਾ ਸੰਭਵ ਹੋਈ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਵਿਗਿਆਨਕ ਯੁੱਗ ਅੰਦਰ ਸਖ਼ਤ ਮਿਹਨਤ ਤੋਂ ਬਿਨਾਂ ਜੀਵਨ ਅੰਦਰ ਸਫਲਤਾ ਸੰਭਵ ਨਹੀਂ ਹੋ ਸਕਦੀ | ਇਸ ਕਰਕੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਵਲੋਂ ਸਕੂਲ ਅੰਦਰ ਪੜੇ੍ਹ ਵਿਸ਼ਿਆਂ ਨੂੰ ਘਰ ਪਰਿਵਾਰ ਅੰਦਰ ਪੜ੍ਹਨ ਲਈ ਸੁਖਾਵਾਂ ਮਾਹੌਲ ਪ੍ਰਦਾਨ ਜ਼ਰੂਰ ਕਰਨ, ਤਾਂ ਜੋ ਉਨ੍ਹਾਂ ਦਾ ਬੱਚਾ ਕਿਸੇ ਉੱਚ ਮੁਕਾਮ 'ਤੇ ਪਹੁੰਚ ਕੇ ਭਾਰਤ ਮਾਤਾ ਦੀ ਸੇਵਾ ਵਿਚ ਬਣਦਾ ਯੋਗਦਾਨ ਪਾ ਸਕੇ | ਇਸ ਮੌਕੇ ਹੋਣਹਾਰ ਵਿਦਿਆਰਥਣ ਕਿਰਨਦੀਪ ਕੌਰ ਨੂੰ ਵਧਾਈਆਂ ਦੇਣ ਵਾਲੀਆਂ ਵਿਚ ਅਮਰਜੀਤ ਸਿੰਘ ਸਕੂਲ ਇੰਚਾਰਜ ਖਰੌੜ, ਕੁਲਦੀਪ ਕੌਰ ਬੰਗੜ ਸਰਪੰਚ, ਸੁਖਦੇਵ ਸਿੰਘ, ਜਗਤਾਰ ਸਿੰਘ ਬੈਂਸ, ਅਜੀਤ ਸਿੰਘ ਗੁੱਲਪੁਰ, ਜੋਗਿੰਦਰ ਸਿੰਘ ਸੈਂਟਰ ਹੈੱਡ ਟੀਚਰ ਛਦੌੜੀ, ਅਮਿਤ ਕੁਮਾਰ ਯਗੋਤਾ, ਸੁਨੀਤਾ ਦੇਵੀ, ਅਲਕਾ ਰਾਣੀ, ਮਲਕੀਤ ਰਾਜ, ਕਰਨੈਲ ਰਾਮ, ਮੋਹਣ ਲਾਲ ਬੰਗੜ, ਲਖਵਿੰਦਰ ਸਿੰਘ ਸਾਬਕਾ ਸਰਪੰਚ, ਜੋਗਿੰਦਰ ਕੌਰ ਗਿੱਲ, ਕੁਲਵਿੰਦਰ ਕੌਰ, ਜਗਦੀਸ਼ ਕੌਰ ਨੰਬਰਦਾਰ, ਮੁਖ਼ਤਿਆਰ ਸਿੰਘ, ਜਰਨੈਲ ਰਾਮ ਬੰਗੜ ਤੇ ਪ੍ਰਦੀਪ ਸਿੰਘ ਆਦਿ ਵੀ ਹਾਜ਼ਰ ਸਨ |