ਰੱਤੇਵਾਲ, 16 ਮਈ (ਅਸ਼ੋਕ ਕੁਮਾਰ ਲੀਲ)-ਪਿੰਡ ਥਾਨਵਾਲਾ ਵਿਖੇ ਗਰੀਬ ਦਾਸ ਮਹਾਰਾਜ ਦੀ ਅੰਮਿ੍ਤਮਈ ਬਾਣੀ ਦਾ ਓਟ ਆਸਰਾ ਲੈਂਦੇ ਹੋਏ ਸਾਲਾਨਾ ਸਮਾਗਮ ਦੇ ਆਰੰਭ ਪਾਠ ਪ੍ਰਕਾਸ਼ ਨਾਲ ਕੀਤੇ ਗਏ | ਮਹਾਰਾਜ ਸੱਚਦਾ ਨੰਦ ਵਲੋਂ ਗੁਰ ਮਰਿਆਦਾ ਨਾਲ ਪਾਠ ਦੇ ਆਰੰਭ ਕੀਤੇ ਗਏ, ਜਿਨ੍ਹਾਂ ਦੇ ਭੋਗ ਮਿਤੀ 17 ਮਈ ਨੂੰ ਪਾਏ ਜਾਣਗੇ | ਜਿਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਤਿੰਨ ਦਿਨਾਂ ਸਮਾਗਮ ਵਿਚ ਸਮੂਹ ਸੇਵਾਦਾਰ ਤੇ ਪ੍ਰਬੰਧਕਾਂ ਵਲੋਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ | ਸ਼ਾਮ ਵੇਲੇ ਸੰਧਿਆ ਆਰਤੀ ਤੋਂ ਬਾਅਦ ਰਾਤ ਦੇ ਦੀਵਾਨ ਸਜਾਏ ਜਾਣਗੇ, ਜਿਸ ਵਿਚ ਸੰਤ ਮਹਾਂਪੁਰਖ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਤਿੰਨੋ ਦਿਨ ਸੰਗਤਾਂ ਲਈ ਲੰਗਰ ਅਤੁੱਟ ਵਰਤਾਇਆ ਜਾਵੇਗਾ |