02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਬਲਾਚੌਰ ਵਿਖੇ ਕਰੀਅਰ ਕਾਊਾਸਲਿੰਗ ਪ੍ਰੋਗਰਾਮ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 17-05-2026
ਬਲਾਚੌਰ, 16 ਮਈ (ਨਰੇਸ਼ ਧੌਲ)-ਗੁਲਪ੍ਰੀਤ ਸਿੰਘ ਔਲਖ ਆਈ. ਏ. ਐਸ. ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਬਲਾਚੌਰ ਵਿਖੇ ਕਰੀਅਰ ਕਾਊਸਲਿੰਗ ਪ੍ਰੋਗਰਾਮ ਕਰਵਾਇਆ | ਪ੍ਰੋਗਰਾਮ ਵਿੱਚ ਸੰਦੀਪ ਕੁਮਾਰ ਪੀ. ਸੀ. ਐਸ. (ਏ) ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਵਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਤੇ ਨਾਲ ਹੀ ਵਿਦਿਆਰਥੀਆਂ ਨੂੰ ਲਿਖਤੀ ਪ੍ਰੀਖਿਆ ਦੇ ਵਿਸ਼ੇ ਜਿਵੇਂ ਕਿ ਆਮ ਗਿਆਨ, ਸਾਧਾਰਨ ਵਿਗਆਨ, ਗਣਿਤ, ਕਰੰਟ ਅਫੇਅਰਜ਼, ਲਾਜ਼ਿਕਲ ਰੀਜ਼ਨਿੰਗ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਕਾਮਰਸ ਸਟਰੀਮ ਦੀਆਂ ਡਿਗਰੀਆਂ ਜਿਵੇਂ ਕਿ ਬੀ. ਕਾਮ, ਬੀ. ਬੀ. ਏ., ਬੀ. ਸੀ. ਏ. ਦੀ ਪੜ੍ਹਾਈ ਤੋਂ ਬਾਅਦ ਪੀ. ਓ. (ਬੈਕਿੰਗ ਲਾਈਨ) ਤੇ ਹੋਰ ਕਿੱਤਿਆ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਵਲੋਂ ਵਿਦਆਰਥੀਆਂ ਨੂੰ ਪੁਲਿਸ ਦੀ ਭਰਤੀ ਲਈ ਐਸ. ਸੀ. ਸੀ., ਸੀ. ਐਚ. ਐਸ. ਐਲ., ਸੀ. ਜੀ. ਐਲ. ਬਾਰੇ ਜਾਣਕਾਰੀ ਦਿੱਤੀ ਗਈ | ਹਿਨਾ ਭਾਟੀਆ, ਯੰਗ ਪ੍ਰੋਫੈਸ਼ਨਲ ਐਮ. ਸੀ. ਸੀ ਵਲੋਂ ਵੀ ਵਿਦਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵੱਖ-ਵੱਖ ਟੂਲਜ਼ ਦੀ ਸਹੀ ਤਰੀਕੇ ਨਾਲ ਵਰਤੋਂ ਕਰਨ 'ਤੇ ਜ਼ੋਰ ਦਿੱਤਾ ਗਿਆ | ਇਨ੍ਹਾਂ ਟੂਲਜ਼ ਦੀ ਮਦਦ ਨਾਲ ਵਿਦਿਆਰਥੀ ਪ੍ਰੈਜ਼ਨਟੇਸ਼ਨ ਤਿਆਰ ਕਰਨੀ, ਇੰਟਰਵਿਊ ਦੀ ਤਿਆਰੀ ਲਈ ਸਵਾਲ ਜਵਾਬ, ਕਿਉਂਜ਼ ਸੰਬੰਧੀ ਸਵਾਲ ਜਵਾਬ ਆਦਿ ਵਰਗੇ ਕੰਮ ਬਹੁਤ ਹੀ ਆਸਾਨੀ ਨਾਲ ਕਰ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਥਾਨਵਾਲਾ ਵਿਖੇ ਗਰੀਬ ਦਾਸ ਮਹਾਰਾਜ ਦੀ ਅੰਮਿ੍ਤਮਈ ਬਾਣੀ ਦੇ ਕੀਤੇ ਪ੍ਰਕਾਸ਼ ਅਗਲੀ ਖ਼ਬਰ ਜੈ ਸੰਧੂ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਲੰਗੜੋਆ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24