ਜਾਡਲਾ, 16 ਮਈ (ਹਰਕੰਵਲ ਸਿੰਘ ਕੌਲਗੜ੍ਹ)-ਜੈ ਸੰਧੂ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਲੰਗੜੋਆ ਦਾ 12ਵੀਂ ਜਮਾਤ ਦਾ ਬੋਰਡ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਸਾਰੇ ਵਿਦਿਆਰਥੀ ਵਧੀਆ ਅੰਕਾਂ ਨਾਲ ਪਾਸ ਹੋਏ ਹਨ | ਸਕੂਲ ਪਿ੍ੰਸੀਪਲ ਦਲਜੀਤ ਸਿੰਘ ਗਿੱਲ ਵਲੋਂ ਜਾਰੀ ਜਾਣਕਾਰੀ ਅਨੁਸਾਰ 12ਵੀਂ ਜਮਾਤ 'ਚੋਂ ਦੀਪਿਕਾ ਨੇ 407/500 ਅੰਕ ਪਹਿਲਾ, ਸਿਮਰਨ ਕੌਰ ਨੇ 381/500 ਅੰਕ ਨਾਲ ਦੂਜਾ ਤੇ ਸਿਮਰਨ ਸਿੰਘ ਨੇ 330/500 ਅੰਕ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਗਿੱਲ ਨੇ ਦੱਸਿਆ ਕਿ ਇਹ ਸ਼ਾਨਦਾਰ ਨਤੀਜਾ ਸਖ਼ਤ ਮਿਹਨਤ ਤੇ ਵਿਦਿਆਰਥੀਆਂ ਦੀ ਲਗਨ ਦਾ ਸਿੱਟਾ ਹੈ | ਉਨ੍ਹਾਂ ਸਾਰੇ ਸਫ਼ਲ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁੱਭਇੱਛਾਵਾਂ ਦਿੱਤੀਆਂ | ਇਸ ਮੌਕੇ ਸਕੂਲ ਸਟਾਫ਼ ਬਲਦੀਪ ਕੁਮਾਰ, ਅਰੁਣ ਕੁਮਾਰ, ਜਗਜੀਤ ਸਿੰਘ, ਰਾਧਾ ਰਾਣੀ, ਰਾਜਵਿੰਦਰ ਕੌਰ, ਪਰਮਿੰਦਰ ਕੌਰ, ਅਮੀਤਾ ਕੁਮਾਰੀ ਤੇ ਸੁਨੀਤਾ ਕੁਮਾਰੀ ਹਾਜ਼ਰ ਸਨ | ਸਾਰੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਤੇ ਮਾਪਿਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ |