03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਜ਼ਿਲ੍ਹਾ ਪੁਲਿਸ ਵਲੋਂ ਗੈਰ ਸਮਾਜੀ ਅਨਸਰਾਂ ਖ਼ਿਲਾਫ਼ ਮੁਹਿੰਮ ਤਹਿਤ ਵੱਖ-ਵੱਖ ਮਾਮਲੇ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 17-05-2026
ਨਵਾਂਸ਼ਹਿਰਠ, 16 ਮਈ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵਲੋਂ ਗੈਰ ਸਮਾਜੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸਬ ਡਿਵੀਜ਼ਨ ਨਵਾਂਸ਼ਹਿਰ ਵਿਚ ਗੌਰਵ ਪੁੱਤਰ ਅਵਤਾਰ ਲਾਲ ਵਾਸੀ ਕਰਿਆਮ ਥਾਣਾ ਸਦਰ ਨਵਾਂਸ਼ਹਿਰ ਨੂੰ ਇਕ ਸਿਲਵਰ ਪੰਨੀ ਲਾਈਟਰ ਅਤੇ ਇਕ ਦਸ ਰੁਪਏ ਦਾ ਨੋਟ ਪਾਈਪ ਨੂਮਾ ਤਹਿਤ ਗਿ੍ਫ਼ਤਾਰ ਕਰਕੇ ਮੁਕੱਦਮਾ ਦਰਜ ਕੀਤਾ ਹੈ | ਏ. ਐਸ. ਆਈ. ਸਤਨਾਮ ਸਿੰਘ ਇੰਚਾਰਜ ਪੁਲਿਸ ਚੌਕੀ ਸੇਖੇਮਾਜਰਾ ਅਨੁਸਾਰ ਤਰਨ ਕੁਮਾਰ ਉਰਫ ਕਾਕਾ ਪੁੱਤਰ ਪਵਨ ਕੁਮਾਰ ਵਾਸੀ ਖੋਜਾ ਥਾਣਾ ਰਾਹੋਂ ਹਾਲ ਵਾਸੀ ਸ਼ਰਾਫਾਂ ਮੁੱਹਲਾ ਰਾਹੋਂ ਨੂੰ ਕਾਬੂ ਕਰਕੇ ਉਸ ਕੋਲੋਂ 22 ਕਿਲੋ 590 ਗ੍ਰਾਮ ਡੋਡੇ ਚੂਰਾ ਪੋਸਤ ਤੇ ਇਕ ਸਕੂਟਰੀ ਮਾਰਕਾ ਐਕਟਵਾ ਰੰਗ ਚਿਟਾ ਨੰਬਰ ਪੀ.ਬੀ 32 ਏ.ਡੀ 5119 ਗਿ੍ਫਤਾਰ ਕੀਤਾ ਹੈ | ਏ. ਐਸ. ਆਈ. ਸੰਜੀਵ ਕੁਮਾਰ ਇੰਚਾਰਜ ਪੁਲਿਸ ਚੌਕੀ ਜਾਡਲਾ ਅਨੁਸਾਰ ਅਰਸ਼ਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕੌਲਗੜ੍ਹ ਤਹਿਸੀਲ ਬਲਾਚੌਰ ਨੂੰ ਡੇਢ ਕੁਇੰਟਲ ਚੂਰਾ ਪੋਸਤ ਸਮੇਤ ਨਹਿਰ ਨੇੜੇ ਨਾਈਮਜਾਰਾ ਤੋਂ ਸਮੇਤ ਕਾਰ ਨੰਬਰੀ ਪੀ. ਬੀ 20 ਈ 6888 ਸਮੇਤ ਕਾਬੂ ਕਰਕੇ ਦੋ ਦਿਨ ਦੇ ਪੁਲਿਸ ਰਿਮਾਂਡ ਉਪਰੰਤ ਜ਼ੇਲ੍ਹ ਭੇਜ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਅਰਸ਼ਦੀਪ ਪਹਿਲਾਂ ਵੀ ਐਨ. ਡੀ. ਪੀ. ਐੱਸ. ਐਕਟ ਤਹਿਤ ਮਲੋਟ ਖ਼ੇਤਰ ਜ਼ਿਲ੍ਹਾ ਮੁਕਤਸਰ ਵਿਖੇ 700 ਗ੍ਰਾਮ ਅਫ਼ੀਮ ਬਰਾਮਦੀ ਦਰਜ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ | ਵਿਸ਼ਾਲ ਪੁੱਤਰ ਦਵਿੰਦਰ ਸਿੰਘ ਵਾਸੀ ਵਾਲਮੀਕ ਮੁਹੱਲਾ ਨਵਾਂਸ਼ਹਿਰ ਥਾਣਾ ਸਿਟੀ ਨਵਾਂਸ਼ਹਿਰ ਨੂੰ ਦੋ ਗ੍ਰਾਮ ਹੈਰੋਇਨ ਸਮੇਤ, ਅੰਕਸ਼ ਦੱਤ ਪੁੱਤਰ ਮੁਕੇਸ਼ ਦੱਤ ਵਾਸੀ ਜਾਡਲਾ ਥਾਣਾ ਸਦਰ ਨਵਾਂਸ਼ਹਿਰ ਨੂੰ ਚਾਰ ਗ੍ਰਾਮ ਹੈਰੋਇਨ ਸਮੇਤ, ਰਣਦੀਪ ਸਿੰਘ ਉਰਫ ਦੀਪ ਪੁੱਤਰ ਭੁਪਿੰਦਰ ਪਾਲ ਸਿੰਘ ਵਾਸੀ ਪਿੰਡ ਮੀਰਪੁਰ ਜੱਟਾਂ ਥਾਣਾ ਸਦਰ ਨਵਾਂ ਸ਼ਹਿਰ ਨੂੰ ਦੋ ਗ੍ਰਾਮ ਹੇਰੋਇਨ ਸਮੇਤ ਕਾਬੂ ਕਰਕੇ ਮੁਕਦਮਾ ਦਰਜ ਕੀਤਾ ਗਿਆ ਹੈ | ਇਸੇ ਤਰ੍ਹਾਂ ਸਬ ਡਵੀਜ਼ਨ ਬੰਗਾ ਦੇ ਹਰਵਿੰਦਰ ਕਲੇਰ ਉਰਫ ਕਾਕਾ ਪੁੱਤਰ ਬਹਾਦਰ ਲਾਲ ਵਾਸੀ ਪਿੰਡ ਗੋਬਿੰਦਪੁਰ ਥਾਣਾ ਸਦਰ ਬੰਗਾ ਨੂੰ ਇਕ ਲਾਈਟਰ, ਇਕ ਹੈਰੋਇਨ, ਅਲੋਦ ਪੰਨੀ, ਇਕ 10 ਰਪਏ ਦਾ ਨੋਟ ਪਾਈਪ ਸਾਈਜ਼ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਹੈ | ਸੁਰਿੰਦਰ ਉਰਫ ਸ਼ਿੰਦਾ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਬਾਲੋਂ ਥਾਣਾ ਸਦਰ ਬੰਗਾ ਨੂੰ ਚਾਰ ਲੀਟਰ ਸ਼ਰਾਬ ਸਮੇਤ, ਜਸਪ੍ਰੀਤ ਸਿੰਘ ਉਰਫ਼ ਜਸ਼ਨ ਪੁੱਤਰ ਕੁਲਵਿੰਦਰ ਸਿੰਘ ਵਾਸੀ ਕਾਜ਼ੀਆਂ ਮੁਹੱਲਾ ਰਾਹੋਂ, ਥਾਣਾ ਰਾਹੋਂ ਨੂੰ ਅੱਠ ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਮੁਕਦਮਾ ਦਰਜ ਕੀਤਾ ਗਿਆ ਹੈ | ਜਸਵਿੰਦਰ ਪਾਲ ਪੁੱਤਰ ਜਗੀਰ ਚੰਦ ਵਾਸੀ ਬੀਸਲਾ ਥਾਣਾ ਬਹਿਰਾਮ ਨੂੰ ਕਾਬੂ ਕਰਕੇ ਉਸ ਕੋਲੋਂ ਸਿਲਵਰ ਪੰਨੀ ਸੜੀ ਹੋਈ ਇਕ ਲਾਈਟਰ ਤੇ 10 ਰੁਪਏ ਦਾ ਨੋਟ ਪਾਈਪ ਨੁਮਾ ਕਾਬੂ ਕਰਕੇ ਗਿ੍ਫਤਾਰ ਕੀਤਾ ਗਿਆ ਹੈ | ਸੰਜੀਵ ਕੁਮਾਰ ਉਰਫ ਘੁੱਦਾ ਪੁੱਤਰ ਜੀਵਨ ਦਾਸ ਵਾਸੀ ਤਾਜਪੁਰ ਮਹੱਲਾ ਰਾਹੋਂ ਥਾਣਾ ਰਾਹੋਂ ਨੂੰ ਚਾਰ ਗ੍ਰਾਮ ਹੈਰੋਇਨ ਸਮੇਤ ਗਿਰਫਤਾਰ ਕੀਤਾ ਹੈ | ਇਸ ਤਰ੍ਹਾਂ ਹੀ ਗੁਰਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਬਾਸੀ ਸੋਤਰਾਂ ਥਾਣਾ ਸਿਟੀ ਬੰਗਾ ਨੂੰ ਗਿ੍ਫਤਾਰ ਕਰਕੇ ਉਸ ਕੋਲੋਂ ਸਿਲਵਰ ਪੇਪਰ ਦੀ ਪੰਨੀ ਇੱਕ ਲਾਈਟਰ ਅਤੇ 10 ਰੁਪਏ ਦੇ ਨੋਟ ਦੀ ਬਣੀ ਹੋਈ ਪਾਈਪ ਬਰਾਮਦ ਕੀਤੇ ਜਾਣ ਦਾ ਸਮਾਚਾਰ ਹੈ | ਸਬ ਡਿਵੀਜ਼ਨ ਬਲਾਚੌਰ ਅਧੀਨ ਪੈਂਦੇ ਇਲਾਕੇ 'ਚੋਂ ਉਂਕਾਰ ਸਿੰਘ ਉਰਫ ਤਾਰੀ ਪੁੱਤਰ ਸੋਹਣ ਲਾਲ ਵਾਸੀ ਰਾਜਪੂਤਾਂ ਮੁਹੱਲਾ, ਰਾਹੋਂ ਥਾਣਾ ਰਾਹੋਂ ਨੂੰ ਗਿ੍ਫਤਾਰ ਕਰਕੇ ਉਸ ਕੋਲੋਂ ਚਾਰ ਗ੍ਰਾਮ ਹੈਰੋਇਨ, ਪਰਮਜੀਤ ਲਾਲ ਉਰਫ ਸੋਨੂ ਪੁੱਤਰ ਲਖਮੀ ਚੰਦ ਵਾਸੀ ਘਮੌਰ ਥਾਣਾ ਸਿਟੀ ਬਲਾਚੌਰ ਨੂੰ ਸਿਲਵਰ ਪੇਪਰ ਹੈਰੋਇਨ ਅਲੋਦ ਅੱਗ ਜਲਾਉਣ ਵਾਲਾ ਲਾਈਟਰ ਅਤੇ 10 ਰੁਪਏ ਦਾ ਭਾਰਤੀ ਕਰੰਸੀ ਦਾ ਪਾਈਪ ਨੁਮਾ ਨੋਟ ਕਾਬੂ ਕੀਤਾ ਗਿਆ ਹੈ | ਰਵੀ ਕੁਮਾਰ ਉਰਫ ਚੰਮ ਪੁੱਤਰ ਹਰਜਿੰਦਰ ਕੁਮਾਰ ਵਾਸੀ ਸੜੋਆ ਥਾਣਾ ਪੋਜੇਵਾਲ ਨੂੰ ਅੱਠ ਗ੍ਰਾਮ ਹੈਰੋਇਨ ਸਮੇਤ, ਰਾਣਾ ਸੁਫਲ ਸਿੰਘ ਮਨਹਾਸ ਉਰਫ ਗੱਗੀ ਪੁੱਤਰ ਰਕੇਸ਼ ਸਿੰਘ ਵਾਸੀ ਸੜੋਆ ਥਾਣਾ ਪੋਜੇਵਾਲ ਨੂੰ ਸਮੇਤ ਹੈਰੋਇਨ ਕਾਬੂ ਕੀਤਾ ਗਿਆ ਹੈ | ਰਜਿੰਦਰ ਸਿੰਘ ਉਰਫ ਕਾਕਾ ਪੁੱਤਰ ਜਸਪਾਲ ਸਿੰਘ ਵਾਸੀ ਰੈਲ ਮਾਜਰਾ ਥਾਣਾ ਕਾਠਗੜ੍ਹ ਨੂੰ ਇਕ ਸਿਲਵਰ ਪੰਨੀ, ਜਿਸ ਨੂੰ ਹੈਰੋਇਨ ਲੱਗੀ ਹੋਈ ਸੀ ਇਕ ਲਾਈਟਰ 10 ਰੁਪਏ ਦਾ ਪਾਈਪਨੁਮਾ ਬਣਾਇਆ ਨੋਟ ਸਮੇਤ ਗਿ੍ਫਤਾਰ ਕੀਤਾ | ਪ੍ਰਗਟ ਸਿੰਘ ਪੁੱਤਰ ਮਾਨ ਸਿੰਘ ਵਾਸੀ ਕੰਗਣਾ ਬੇਟ ਥਾਣਾ ਸਿਟੀ ਬਲਾਚੌਰ ਨੂੰ ਇਕ ਦਸ ਰੁਪਏ ਦੇ ਪਾਈਪਨੁਮਾ ਨੋਟ ਪੰਨੀ ਤੇ ਲਾਈਟਰ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਜਸਵਿੰਦਰ ਸਿੰਘ ਉਰਫ ਬੱਬੂ ਪੁੱਤਰ ਰਾਜਪਾਲ ਸਿੰਘ ਵਾਸੀ ਵਾਰਡ ਨੰਬਰ 12 ਨੇੜੇ ਗਊਸ਼ਾਲਾ ਬਾਲਾਚੌਰ ਥਾਣਾ ਸਿਟੀ ਬਲਾਚੌਰ ਨੂੰ ਕਾਬੂ ਕਰਕੇ ਉਸ ਕੋਲੋਂ ਫਾਈਲ ਪੇਪਰ ਹੈਰੋਇਨ ਅਲੂਦ, ਅੱਗ ਜਲਾਉਣ ਵਾਲਾ ਲਾਈਟਰ ਅਤੇ 10 ਰੁਪਏ ਦਾ ਭਾਰਤੀ ਕਰੰਸੀ ਨੋਟ ਪਾਈਪ ਨੁਮਾ ਬਰਾਮਦ ਕੀਤੇ ਜਾਣ ਦੀ ਸੂਚਨਾ ਹੈ | ਬਲਵੀਰ ਸਿੰਘ ਪੁੱਤਰ ਲੈਂਬਰ ਰਾਮ ਵਾਸੀ ਸੜੋਆ ਥਾਣਾ ਪੋਜੇਵਾਲ ਨੂੰ ਅੱਗ ਜਲਾਉਣ ਵਾਲੇ ਲਾਈਟਰ ਇੱਕ ਸਿਲਵਰ ਪੇਪਰ ਪੰਨੀ ਹੈਰੋਇਨ ਅਲੂਦ ਅਤੇ 10 ਰੁਪਏ ਦੇ ਪਾਈਪ ਬਣਾਏ ਹੋਏ ਨੋਟ ਸਮੇਤ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਫੂਕੇ ਰਾਜਪਾਲ ਪੰਜਾਬ ਦੇ ਪੁਤਲੇ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਦਾ ਆਖਰੀ ਦਿਨ, ਕੁਲ 203 ਨਾਮਜ਼ਦਗੀਆਂ ਦਾਖ਼ਲ
Ad Position 24