ਮਜਾਰੀ/ਸਾਹਿਬਾ, 16 ਮਈ (ਨਿਰਮਲਜੀਤ ਸਿੰਘ ਚਾਹਲ)-ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਈ. ਟੀ. ਆਈ. ਸਾਹਿਬਾ ਵਿਖੇ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਡੇਂਗੂ ਦੇ ਬਚਾਅ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ | ਇਸ ਮੌਕੇ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਨੇ ਡੇਂਗੂ ਦੇ ਬਚਾਅ ਤੇ ਲੱਛਣਾਂ ਸੰਬੰਧੀ ਜਾਣਕਾਰੀ ਦਿੱਤੀ, ਦੱਸਿਆ ਕਿ ਡੇਂਗੂ ਫੈਲਾਣ ਵਾਲੇ ਮੱਛਰ ਸਾਫ ਖੜ੍ਹੇ ਪਾਣੀ ਦੇ ਸੋਮਿਆਂ ਵਿਚ ਪੈਦਾ ਹੁੰਦੇ ਹਨ | ਇਹ ਮੱਛਰ ਦਿਨ ਵੇਲੇ ਕੱਟਦੇ ਹਨ | ਡੇਂਗੂ ਦੇ ਲੱਛਣਾਂ 'ਚ ਤੇਜ਼ ਬੁਖਾਰ ਹੋਣਾ ਸਿਰ ਦਰਦ ਹੋਣਾ ਮਾਸਪੇਸ਼ੀਆਂ ਵਿਚ ਦਰਦ ਹੋਣਾ ਚਮੜੀ ਤੇ ਦਾਣੇ ਹੋਣਾ ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ ਹੋਣਾ ਮਸੂੜਿਆਂ ਤੇ ਨੱਕ ਵਿਚੋਂ ਖੂਨ ਵਗਣਾ ਹੋ ਸਕਦੇ ਹਨ | ਇਸ ਦੇ ਬਚਣ ਲਈ ਸਾਨੂੰ ਆਪਣੇ ਕੂਲਰਾਂ ਗਮਲਿਆਂ ਦੀਆਂ ਟਰੇਆਂ ਵਿਚ ਖੜੇ੍ਹ ਪਾਣੀ ਨੂੰ ਹਫਤੇ ਵਿਚ ਇਕ ਵਾਰ ਜਰੂਰ ਸਾਫ ਕਰਕੇ ਸੁਕਾਉਣਾ ਚਾਹੀਦਾ ਹੈ | ਇਸ ਮੌਕੇ ਆਈ. ਟੀ. ਆਈ. ਦੇ ਪਿ੍ੰਸੀਪਲ ਹਰਵਿੰਦਰ ਲਾਲ, ਇੰਸਟਕਟਰ ਸੁਭਾਸ਼ ਕੁਮਾਰ, ਕੁਲਵਿੰਦਰ ਸਿੰਘ, ਮੋਹਿਤ, ਜਸਪਾਲ, ਰਹੁਲ ਚੌਦਰੀ ਤੇ ਮਲਟੀਪਰਪਜ਼ ਹੈਲਥ ਵਰਕਰ ਓਾਕਾਰ ਸਿੰਘ ਹਾਜ਼ਰ ਸਨ |