ਕਟਾਰੀਆਂ, 16 ਮਈ (ਪ੍ਰੇਮੀ ਸੰਧਵਾਂ)-ਗੁਰੂ ਹਰਿਰਾਇ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਦੀ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ | ਪਿ੍ੰ. ਗੁਰਦੀਪ ਸਿੰਘ ਗਿੱਲ, ਮੈਡਮ ਕੁਲਵਿੰਦਰ ਕੌਰ ਤੇ ਮਾਸਟਰ ਵਿਜੇ ਕੰਗਰੌੜ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਅਨੁਸਾਰ ਵੈਸ਼ਨਵੀ 551, ਦਲਜੀਤ ਕੌਰ ਨੇ 550 ਤੇ ਚੈਰੀ ਹੀਰਾ ਤੇ ਗੁਰਲੀਨ ਹੀਰਾ ਨੇ ਕ੍ਰਮਵਾਰ ਸਕੂਲ 'ਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਸਾਂਝੇ ਤੌਰ 'ਤੇ ਹਾਸਲ ਕੀਤਾ | ਉਨ੍ਹਾਂ ਦੱਸਿਆ ਕਿ ਬਾਰਵੀਂ ਜਮਾਤ 'ਚੋਂ ਜਸ਼ਨ ਹੀਰਾ ਨੇ 404, ਰਾਹੁਲ ਹੀਰਾ ਨੇ 397 ਤੇ ਦਵਿੰਦਰ ਕੁਮਾਰ 397 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਲੈਕ. ਗੁਰਦੀਪ ਸਿੰਘ ਗਿੱਲ, ਵਿਜੇ ਕੁਮਾਰ ਤੇ ਮੈਡਮ ਕੁਲਵਿੰਦਰ ਕੌਰ ਨੇ ਕਿਹਾ ਕਿ ਜਦਕਿ ਦਸਵੀਂ ਤੇ 12ਵੀਂ ਦੇ ਬਾਕੀ ਵਿਦਿਆਰਥੀ ਵੀ ਚੰਗੇ ਅੰਕ ਲੈ ਕੇ ਪਾਸ ਹੋਏ | ਪਿ੍ੰ. ਗੁਰਦੀਪ ਸਿੰਘ ਗਿੱਲ ਨੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਿਹਰਾ ਸਕੂਲ ਦੇ ਮਿਹਨਤੀ ਸਟਾਫ਼ ਦੇ ਸਿਰ ਬੱਝਦਾ ਹੈ | ਇਸ ਮੌਕੇ ਮੈਡਮ ਪੂਨਮ ਠਾਕੁਰ, ਦਲਜੀਤ ਕੌਰ, ਨੀਲਮ ਭਾਰਦਵਾਜ, ਰਣਦੀਪ ਕੌਰ, ਜੋਤੀ ਸਾਹਨੀ, ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ |