ਕਟਾਰੀਆਂ, 16 ਮਈ (ਪ੍ਰੇਮੀ ਸੰਧਵਾਂ)-ਹੀਰ ਗੋਤ ਜਠੇਰਿਆਂ ਤੇ ਪਿੱਤਰਾਂ ਦੀ ਯਾਦ 'ਚ ਪ੍ਰਧਾਨ ਫਰਿੰਦਰ ਕੁਮਾਰ ਹੀਰਾ, ਜਸਵੀਰ ਸ਼ੀਰਾ, ਅਫਸਰ ਸਤਪਾਲ ਹੀਰਾ, ਸਤਪਾਲ ਜੰਡਿਆਲਾ, ਬਾਬਾ ਚੈਨ ਰਾਮ ਹੀਰਾ ਤੇ ਸਮਾਜ ਸੇਵੀ ਹਰਬੰਸ ਹੀਰਾ ਸੂੰਢ ਦੀ ਅਗਵਾਈ ਹੇਠ ਸਾਲਾਨਾ ਜੋੜ ਮੇਲਾ 17 ਮਈ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਗੀਤਕਾਰ ਹਰਬੰਸ ਹੀਰਾ ਸੂੰਢ, ਸਤਪਾਲ ਹੀਰਾ ਜੰਡਿਆਲਾ, ਫਰਿੰਦਜ ਹੀਰਾ, ਜਸਵੀਰ ਸ਼ੀਰਾ ਤੇ ਸੇਵਾਦਾਰ ਮਨਜੀਤ ਸਿੰਘ ਦਿੱਲੀ ਵਾਲਿਆਂ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਮਈ ਨੂੰ ਦਰਬਾਰ 'ਤੇ ਚਿਰਾਗ ਰੌਸ਼ਨ ਕੀਤੇ ਜਾਣਗੇ | ਉਪਰੰਤ ਚੌਂਕੀ ਲੱਗੇਗੀ | ਇਸ ਮੌਕੇ ਮੱਖਣ ਰਾਮ, ਦੇਸ ਰਾਜ ਹੀਰਾ, ਅਫਸਰ ਸਤਪਾਲ ਹੀਰਾ, ਕੁਲਵਿੰਦਰ ਕਿੰਦੀ, ਜਸਵੀਰ ਸ਼ੀਰਾ ਆਦਿ ਹਾਜ਼ਰ ਸਨ |