ਬਹਿਰਾਮ, 16 ਮਈ (ਨਛੱਤਰ ਸਿੰਘ ਬਹਿਰਾਮ)-ਵਿਰਦੀ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਸਮੂਹ ਵਿਰਦੀ ਭਾਈਚਾਰੇ ਵਲੋਂ ਪਿੰਡ ਭਾਰਟਾ ਕਲਾਂ ਵਿਖੇ 17 ਮਈ ਨੂੰ ਮਨਾਇਆ ਜਾਵੇਗਾ | ਪ੍ਰਬੰਧਕ ਕਮੇਟੀ ਪ੍ਰਧਾਨ ਗੁਰਦਿਆਲ ਚੰਦ ਤੇ ਮੀਤ ਪ੍ਰਧਾਨ ਸੰਤੋਖ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਮੁਕੰਮਲ ਹਨ | ਉਪਰੰਤ ਸੱਦੇ ਹੋਏ ਹੀ ਨਾਮਵਰ ਕਲਾਕਾਰ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਅਤੇ ਅਜ਼ਾਦ ਕਲਾ ਮੰਚ ਫਗਵਾੜਾ ਵਲੋਂ ਡਾ. ਭੀਮ ਰਾਓ ਅੰਬੇਡਕਰ ਦੀ ਜੀਵਨੀ ਨਾਲ ਸੰਬੰਧਤ ਮਿਸ਼ਨਰੀ ਪ੍ਰੋਗਰਾਮ ਹੋਵੇਗਾ |