ਨਵਾਂਸ਼ਹਿਰ, 16 ਮਈ (ਦੀਦਾਰ ਸਿੰਘ ਸ਼ੇਤਰਾ)-ਭਾਰਤੀ ਜਨਤਾ ਪਾਰਟੀ ਵਲੋਂ ਨਗਰ ਕੌਂਸਲ ਨਵਾਂ ਸ਼ਹਿਰ ਦੇ 19 ਵਾਰਡਾਂ ਲਈ 15 ਤੇ ਨਗਰ ਕੌਂਸਲ ਬੰਗਾ ਦੇ 15 ਵਾਰਡਾਂ ਲਈ 10 ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਗਏ ਹਨ | ਇਸ ਸੰਬੰਧੀ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਉਨ੍ਹਾਂ ਦੇ ਸਾਰੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਨਗਰ ਕੌਂਸਲ ਨਵਾਂਸ਼ਹਿਰ ਅਤੇ ਬੰਗਾ ਦੇ ਆਪਣੇ ਪ੍ਰਧਾਨ ਬਣਾ ਕੇ ਕਬਜ਼ਾ ਕਰਨਗੇ | ਉਨ੍ਹਾਂ ਇਹ ਜਾਣਕਾਰੀ ਦਿੰਦੇ ਹੋਇਆਂ ਦੱਸਿਆ ਕਿ ਨਵਾਂਸ਼ਹਿਰ ਦੇ ਵਾਰਡ ਨੰਬਰ ਇਕ ਲਈ ਰਾਜੇਸ਼ ਰਾਮ, ਵਾਰਡ ਨੰਬਰ ਦੋ ਲਈ ਕਰਨ ਕੁਮਾਰ, ਵਾਰਡ ਨੰਬਰ ਤਿੰਨ ਲਈ ਪਲਵੀ, ਵਾਰਡ ਨੰਬਰ ਚਾਰ ਲਈ ਬਬੀਤਾ ਕਾਲੀਆ, ਵਾਰਡ ਨੰਬਰ ਪੰਜ ਲਈ ਮਨੀਸ਼ ਸ਼ਰਮਾ, ਵਾਰਡ ਨੰਬਰ ਸੱਤ ਲਈ ਜਸਕਰਨ ਸਿੰਘ ਸੇਠੀ, ਵਾਰਡ ਨੰਬਰ ਨੌ ਲਈ ਨਿਰਮਲ ਕੁਮਾਰ, ਵਾਰਡ ਨੰਬਰ 11 ਲਈ ਜਤਿੰਦਰ ਅਬਰੋਲ, ਵਾਰਡ ਨੰਬਰ 12 ਲਈ ਕਾਨਤਾ ਰਾਣੀ, ਵਾਰਡ ਨੰਬਰ 13 ਲਈ ਮਨੀਸ਼ ਅਗਨੀਹੋਤਰੀ, ਵਾਰਡ ਨੰਬਰ 14 ਲਈ ਹਰਵਿੰਦਰ ਕੌਰ, ਵਾਰਡ ਨੰਬਰ 15 ਲਈ ਚਾਰ ਵਾਰ ਦੇ ਜੇਤੂ ਕੌਂਸਲਰ ਚੇਤ ਰਾਮ ਰਤਨ, ਵਾਰਡ ਨੰਬਰ 17 ਲਈ ਬਲਜੀਤ ਕੌਰ ਰਤਨ, ਵਾਰਡ ਨੰਬਰ 18 ਲਈ ਸਪਨਾ ਕੁਮਾਰੀ ਅਤੇ ਵਾਰਡ ਨੰਬਰ 19 ਲਈ ਸੰਤੋਸ਼ ਕੁਮਾਰੀ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਨਗਰ ਕੌਂਸਲ ਬੰਗਾ ਦੇ 15 ਵਾਰਡਾਂ ਲਈ 10 ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਗਏ ਹਨ | ਵਾਰਡ ਨੰਬਰ 2 ਲਈ ਹਿੰਮਤ ਤੇਜਪਾਲ, ਵਾਰਡ ਨੰਬਰ ਤਿੰਨ ਲਈ ਛਾਇਆ, ਵਰਡ ਨੰਬਰ ਪੰਜ ਲਈ ਅਨੀਤਾ ਖੋਸਲਾ, ਵਰਡ ਨੰਬਰ ਛੇ ਲਈ ਨਰੇਸ਼ ਸ਼ਰਮਾ, ਵਾਰਡ ਨੰਬਰ ਸੱਤ ਲਈ ਨਿਰਮਲਾ ਦੇਵੀ, ਵਾਰਡ ਨੰਬਰ 11 ਲਈ ਕਵਿਤਾ ਅਭੀ, ਵਾਰਡ ਨੰਬਰ 12 ਲਈ ਸੰਜੀਵ ਮੋਹਨ, ਵਾਰਡ ਨੰਬਰ 13 ਲਈ ਕੁਸਮ ਵਡਿਆਲ, ਵਾਰਡ ਨੰਬਰ 14 ਲਈ ਸੁਰਿੰਦਰ ਘਈ ਅਤੇ ਵਾਰਡ ਨੰਬਰ 15 ਲਈ ਸਰੋਜ ਬਾਲੀ ਨੂੰ ਉਮੀਦਵਾਰ ਐਲਾਨਿਆ ਹੈ | ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਦੇ ਨਾਲ ਐਡਵੋਕੇਟ ਵਿਸ਼ਾਲ ਸ਼ਰਮਾ ਸਹਾਇਕ ਹਲਕਾ ਇੰਚਾਰਜ ਨਵਾਂਸ਼ਹਿਰ, ਬਲਜੀਤ ਕੌਰ ਰਤਨ, ਸੰਤੋਸ਼ ਕੁਮਾਰੀ ਸ਼ਰਮਾ, ਸਿਮਰਨ ਸਿੰਮੀ, ਬਹਾਦਰ ਚੰਦ ਅਰੋੜਾ, ਯੂਥ ਆਗੂ ਕਰਨ ਦੀਵਾਨ, ਡਾਕਟਰ ਅਸ਼ਵਨੀ ਕੁਮਾਰ ਧੀਰ, ਸੀਨੀਅਰ ਆਗੂ ਐਡਵੋਕੇਟ ਵਿਕਰਮ ਸ਼ਰਮਾ, ਮਨੀਸ਼ ਸ਼ਰਮਾ, ਮੰਡਲ ਪ੍ਰਧਾਨ ਸੰਤੋਸ਼ ਸ਼ਰਮਾ, ਬੀਬੀ ਬਲਜੀਤ ਕੌਰ ਰਤਨ, ਬਬੀਤਾ ਕਾਲੀਆ, ਰਵਿੰਦਰ ਕੌਰ, ਸਿਮੀ, ਡਾਕਟਰ ਤਜਿੰਦਰਪਾਲ ਸਿੰਘ, ਮਦਨ ਲਾਲ ਅਟਵਾਲ, ਜੱਸੀ ਮਹਾਲੋਂ ਕਲਾਕਾਰ ਅਤੇ ਲੇਖਕ ਕੁਲਵਿੰਦਰ ਸਿੰਘ ਆਦਿ ਨੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਜਿੱਤ ਪ੍ਰਾਪਤ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ |