ਬੰਗਾ, 16 ਮਈ (ਧਰਮਵੀਰ ਪਾਲ) - ਬੰਗਾ ਨਗਰ ਕੌਂਸਲ ਦੀਆਂ ਚੋਣਾਂ ਲਈ ਵੱਖ-ਵੱਖ ਪਾਰਟੀਆਂ ਵੱਲੋਂ ਪੇਪਰ ਦਾਖਲ ਕਰਾਏ | ਇਸ ਮੌਕੇ 'ਤੇ ਕਾਂਗਰਸ ਪਾਰਟੀ ਵੱਲੋਂ ਮੈਡਮ ਮੀਨਾ ਸੂੰਢ ਹਲਕਾ ਇੰਚਾਰਜ ਬੰਗਾ ਦੀ ਅਗਵਾਈ 'ਚ 15 ਉਮੀਦਵਾਰਾਂ ਨੇ ਪੇਪਰ ਦਾਖਲ ਕਰਵਾਏ | ਜਿਨ੍ਹਾਂ 'ਚ ਪਰਮਜੀਤ ਕੌਰ ਵਾਰਡ ਨੰਬਰ 1, ਮਾਸਟਰ ਸ਼ੰਕਰ ਦਾਸ ਵਾਰਡ ਨੰਬਰ 2, ਬਲਵੀਰ ਕੌਰ ਵਾਰਡ ਨੰਬਰ 3, ਪ੍ਰਮੋਦ ਕੁਮਾਰ ਵਾਰਡ ਨੰਬਰ 4, ਸੁਖਜਿੰਦਰ ਕੌਰ ਵਾਰਡ ਨੰਬਰ 5, ਜਗਦੀਸ਼ ਲਾਲ ਵਾਰਡ ਨੰਬਰ 6, ਬਲਵੀਰ ਕੌਰ ਵਾਰਡ ਨੰਬਰ 7, ਰਸ਼ਪਾਲ ਕੌਰ ਵਾਰਡ ਨੰਬਰ 8, ਮਨਜਿੰਦਰ ਮੋਹਨ ਵਾਰਡ ਨੰਬਰ 9, ਹਰਬੰਸ ਸਿੰਘ ਵਾਰਡ ਨੰਬਰ 10, ਮੈਡਮ ਮੀਨੂ ਵਾਰਡ ਨੰਬਰ 11, ਨੀਨਾ ਸ਼ਰਮਾ ਵਾਰਡ ਨੰਬਰ 12, ਕੀਮਤੀ ਸੱਦੀ ਵਾਰਡ ਨੰਬਰ 13, ਲੈਂਬਰ ਰਾਮ ਵਾਰਡ ਨੰਬਰ 14 ਅਤੇ ਗੀਤਾ ਦੇਵੀ ਨੇ ਵਾਰਡ ਨੰਬਰ 15 ਵਿੱਚੋਂ ਆਪਣੇ ਨਾਮਜ਼ਾਦਗੀ ਪੱਤਰ ਦਾਖਲ ਕੀਤੇ | ਇਸ ਮੌਕੇ 'ਤੇ ਮੈਡਮ ਮੀਨਾ ਸੂੰਢ ਹਲਕਾ ਇੰਚਾਰਜ ਬੰਗਾ ਅਤੇ ਸਤਬੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਕਿਹਾ ਕਿ ਕਾਂਗਰਸ ਪਾਰਟੀ ਬੰਗਾ ਨਗਰ ਕੌਂਸਲ ਦੀਆਂ 15 ਦੀਆਂ 15 ਸੀਟਾਂ ਜਿੱਤ ਕੇ ਆਪਣਾ ਪ੍ਰਧਾਨ ਬਣਾਇਆ ਜਾਵੇਗਾ | ਇਸ ਮੌਕੇ 'ਤੇ ਰਜਿੰਦਰ ਸ਼ਰਮਾ ਵਾਈਸ ਪ੍ਰਧਾਨ, ਨਿਰੰਜਨ ਪਾਲ ਵਾਈਸ ਪ੍ਰਧਾਨ, ਕੁਲਵਰਨ ਸਿੰਘ ਥਾਂਦੀਆਂ ਬਲਾਕ ਪ੍ਰਧਾਨ ਬੰਗਾ, ਰਾਮਦਾਸ ਸਿੰਘ ਬਲਾਕ ਪ੍ਰਧਾਨ ਔੜ, ਪ੍ਰਦੀਪ ਰਟੈਂਡਾ ਸੈਕਟਰੀ ਪੰਜਾਬ ਯੂਥ ਕਾਂਗਰਸ, ਮਨਜਿੰਦਰ ਮੋਹਨ ਸ਼ਹਿਰੀ ਪ੍ਰਧਾਨ, ਗਿਆਨ ਚੰਦ ਵਾਈਸ ਪ੍ਰਧਾਨ ਸ਼ਹਿਰੀ, ਅਮਨਦੀਪ ਸਿੰਘ ਐਡਵੋਕੇਟ, ਸਚਿਨ ਘਈ, ਸੋਢੀ ਲਾਲ ਸਾਬਕਾ ਐਮ.ਸੀ, ਅਰੁਣ ਘਈ, ਪਰਵੀਨ ਗੋਗੀ ਸਾਬਕਾ ਐਮ.ਸੀ, ਮਨਜੀਤ ਕੌਰ, ਮਨੀਸ਼ ਪਾਠਕ, ਰਕੇਸ਼ ਟੋਨੀ, ਧਰਮਪਾਲ ਸੁਪਰਡੈਂਟ, ਕੁਲਦੀਪ ਕੌਰ, ਜਸਵਿੰਦਰ ਕੁਮਾਰ, ਰਕੇਸ਼ ਬਤਰਾ ਅਤੇ ਮਹਿਕ ਬੰਗਾ ਆਦਿ ਹਾਜ਼ਰ ਸਨ |