ਬਹਿਰਾਮ, 20 ਮਈ (ਨਛੱਤਰ ਸਿੰਘ ਬਹਿਰਾਮ)-ਮਹਾਨ ਤਪੱਸਵੀ ਸੰਤ ਬਾਬਾ ਖੁਸ਼ੀ ਰਾਮ ਭਰੋਮਜਾਰਾ ਦੀ 38ਵੀਂ ਸਾਲਾਨਾ ਬਰਸੀ ਸਮਾਗਮ ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ 23, 24 ਮਈ ਨੂੰ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ, ਸੰਤ ਡਾ. ਲਛਮਣ ਦਾਸ ਤੇ ਸਤਿਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਜਾਵੇਗੀ | ਸੰਤਾਂ ਨੇ ਦੱਸਿਆ ਕਿ 23 ਮਈ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ ਤੇ 24 ਮਈ ਨੂੰ ਨਿਸ਼ਾਨ ਸਾਹਿਬ ਦੀ ਰਸਮ ਅਤੇ ਭੋਗ ਸ੍ਰੀ ਸਹਿਜ ਪਾਠ ਪਾਇਆ ਜਾਵੇਗਾ, ਉਪਰੰਤ ਮਹਾਂਪੁਰਸ਼ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ, ਲੈਕ: ਰਾਮ ਲੁਭਾਇਆ ਕਲਸੀ, ਕੇ. ਕੇ. ਪਾਲ ਜਲੰਧਰ, ਸੁਰਿੰਦਰ ਪਾਲ ਵੜਿੰਗ, ਬਿਹਾਰੀ ਲਾਲ ਨੰਗਲ ਭਾਖੜਾ, ਸੋਮ ਨਾਥ ਐਸ. ਡੀ. ਓ. ਗੜ੍ਹਸ਼ੰਕਰ, ਬਲਵੰਤ ਰਾਏ ਵੜਿੰਗ, ਬੀਬੀ ਸ਼ੀਲਾ ਦੇਵੀ, ਬੀਬੀ ਅਮਰਜੀਤ ਕੌਰ ਨਵਾਂਸ਼ਹਿਰ, ਕੁਲਦੀਪ ਚੰਦ ਗੜ੍ਹਸ਼ੰਕਰ, ਹਰਜਿੰਦਰ ਕੁਮਾਰ, ਗੁਰਬਚਨ ਰਾਮ ਨਗਰ, ਬੀਬੀ ਗੁਰਮੇਜ ਕੌਰ, ਬਲਵੀਰ ਰਾਮ, ਚਰਨਜੀਤ ਰਾਮ, ਕੁਲਦੀਪ ਸਿੰਘ ਹੈੱਡ ਗ੍ਰੰਥੀ, ਰਵੀ ਪਾਲ ਵੜਿੰਗ, ਧਰਮਵੀਰ ਕੁਮਾਰ, ਪਰਮਾ ਨੰਦ ਨੰਗਲ ਕਰਾਰ ਖਾਂ, ਰਾਮ ਪ੍ਰਕਾਸ਼, ਗੁਲਸ਼ਨ ਕੁਮਾਰ, ਸੰਦੀਪ ਕੁਮਾਰ, ਪਰਮਜੀਤ ਕੁਮਾਰ, ਠੇਕੇਦਾਰ ਹਰਮਨ, ਜਰਨੈਲ ਸਿੰਘ, ਡਾ. ਮਨਜੀਤ ਕੁਮਾਰ ਆਦਿ ਸੰਗਤਾਂ ਹਾਜ਼ਰ ਸਨ |