ਸੜੋਆ, 20 ਮਈ (ਬਲਵਿੰਦਰ ਨਾਨੋਵਾਲੀਆ) - ਦਰਬਾਰ ਖੁਆਜਾ ਪੀਰ ਗੱਦੀ ਨਸ਼ੀਨ ਦੀਦੀ ਸਰਕਾਰ ਪਿੰਡ ਚੰਦਿਆਣੀ ਖੁਰਦ ਵਿਖੇ ਮਹਿਫਲ-ਏ ਖੁਆਜਾ ਗਰੀਬ ਨਵਾਜ 20ਵਾਂ ਸਲਾਨਾ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸਮਾਗਮ ਦਾ ਆਰੰਭ ਝੰਡਾ ਚੜ੍ਹਾਉਣ, ਚਿਰਾਗਾਂ ਦੀ ਰਸਮ ਦੇ ਨਾਲ-ਨਾਲ ਮਹਿੰਦੀ ਦੀ ਰਸਮ ਅਦਾ ਕਰਨ ਨਾਲ ਕੀਤਾ ਗਿਆ | ਇਸ ਉਪਰੰਤ ਦਰਬਾਰ ਦੇ ਮੁੱਖ ਸੇਵਾਦਾਰ ਦੀਦੀ ਸਰਕਾਰ ਦੀ ਅਗਵਾਈ 'ਚ ਸਮੂਹ ਸੰਗਤਾਂ ਵਲੋਂ ਪਿੰਡ ਦੀ ਪਰਕਰਮਾ ਕੀਤੀ ਗਈ, ਜਿਸ ਵਿਚ ਵੱਖ-ਵੱਖ ਭਜਨ ਮੰਡਲੀਆਂ ਨੇ ਧਾਰਮਿਕ ਗੀਤਾਂ ਨਾਲ ਹਾਜ਼ਰੀਆਂ ਲਗਾਈਆਂ | ਪਿੰਡ ਦੀਆਂ ਸੰਗਤਾਂ ਵਲੋਂ ਪਰਕਰਮਾ ਵਿਚ ਸ਼ਾਮਲ ਸੰਗਤਾਂ ਲਈ ਥਾਂ-ਥਾਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਫਲਾਂ ਦੇ ਲੰਗਰ ਲਗਾਏ ਗਏ | ਦੇਰ ਸ਼ਾਮ ਪਰਕਰਮਾ ਕਰਦਿਆਂ ਸੰਗਤਾਂ ਖਵਾਜਾ ਦਰਬਾਰ 'ਤੇ ਪਹੁੰਚੀਆਂ ਅਤੇ ਦੀਦੀ ਸਰਕਾਰ ਨੇ ਸੰਗਤਾਂ ਨੂੰ ਆਪਣੇ ਅਨਮੋਲ ਪ੍ਰਵਚਨਾਂ ਰਾਹੀ ਨਿਹਾਲ ਕੀਤਾ | ਇਸ ਮੌਕੇ ਉਨ੍ਹਾਂ ਸੰਗਤਾਂ ਨੂੰ ਪੀਰਾਂ ਦੇ ਦਰਬਾਰ ਦੀ ਮਹੱਤਤਾ ਅਤੇ ਇਨਸਾਨ ਦੇ ਜੀਵਨ ਦੇ ਅਸਲ ਮਨੋਰਥ ਬਾਰੇ ਵੀ ਚਾਨਣਾ ਪਾਇਆ | ਸਮਾਗਮ ਦੋਰਾਨ ਦੀਦੀ ਸਰਕਾਰ ਨੇ ਸੰਗਤਾਂ ਨੂੰ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਅਤੇ ਆਪਣੇ ਪਰਿਵਾਰਾਂ ਅੰਦਰ ਬਜੁਰਗਾਂ ਦੇ ਸਤਿਕਾਰ 'ਤੇ ਜੋਰ ਦਿੱਤਾ | ਖਵਾਜਾ ਪੀਰ ਦੇ ਦਰਬਾਰ 'ਤੇ ਪਹੁੰਚੀਆਂ ਧਾਰਮਿਕ ਸ਼ਖਸ਼ੀਅਤਾਂ ਜਿਨ੍ਹਾਂ 'ਚ ਸਰਦਾਰ ਅਲੀ, ਗੌਤਮ ਜਲੰਧਰੀ, ਅਮਨ ਰੋਜੀ, ਸ਼ੌਕਤ ਅਲੀ ਮਤੋਈ, ਪ੍ਰੇਮ ਕਵਾਲ ਪਨਾਮ ਵਾਲੇ, ਐਂਕਰ ਆਸ਼ੂ, ਐਂਕਰ ਜਸੀ ਚਣਕੋਆ ਤੋਂ ਇਲਾਵਾ ਡਰੈਗਨ ਭੰਗੜਾ ਅਕੈਡਮੀ ਲੁਧਿਆਣਾ ਦੀ ਟੀਮ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀਆਂ ਲਗਾਈਆਂ | ਸਮਾਗਮ ਮੌਕੇ ਚੌਧਰੀ ਦਰਸ਼ਨ ਲਾਲ ਸਰਪੰਚ, ਲਾਡੀ ਬਾਦਸ਼ਾਹ, ਗੁਰਪ੍ਰੀਤ ਗੈਰੀ ਕਿਸਾਣਾ ਉਧਨੋਵਾਲ, ਵਿਜੈ ਕਿਸਾਣਾ ਉਧਨੋਵਾਲ, ਪੱਪੂ ਉਧਨੋਵਾਲ, ਭਜਨ ਭਾਟੀਆ, ਸਤ ਪਾਲ ਭਾਟੀਆ, ਦੇਵ ਰਾਜ ਹਕਲਾ, ਪਵਨ ਕੁਮਾਰ ਭੁਟੋ, ਮਾ:ਦਵਿੰਦਰ ਹਕਲਾ, ਰਾਮ ਪਾਲ ਹਕਲਾ, ਹਰਨਾਮ ਦਾਸ ਹਕਲਾ, ਵਿਜੈ ਚੇਚੀ, ਦੇਵ ਰਾਜ ਚੇਚੀ, ਤਿਲਕ ਰਾਜ ਚੇਚੀ, ਵਿਜੈ ਕੁਮਾਰ, ਬੰਟੀ ਚੇਚੀ, ਸਰਜੀਤ ਚੰਦੇਲ ਪੈਲੀ, ਕੇਵਲ ਕਿ੍ਸ਼ਨ, ਗੋਪਾਲ ਕਾਲਾ, ਜਤਿੰਦਰ ਕੁਮਾਰ ਅਤੇ ਪਰਮਜੀਤ ਆਦਿ ਵੀ ਹਾਜਰ ਸਨ |