ਸੜੋਆ, 20 ਮਈ (ਬਲਵਿੰਦਰ ਨਾਨੋਵਾਲੀਆ)-ਉੱਘੇ ਸਿੱਖਿਆ ਸ਼ਾਸ਼ਤਰੀ ਮਾ: ਹੁਸਨ ਚੰਦ (87) ਜਿਨ੍ਹਾਂ ਦੀ ਬੀਤੇ ਦਿਨੀ ਸੰਖੇਪ ਬਿਮਾਰੀ ਉਪਰੰਤ ਅਚਾਨਕ ਮੌਤ ਹੋ ਗਈ ਸੀ, ਉਨ੍ਹਾਂ ਦੀ ਮਿ੍ਤਕ ਦੇਹ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਝੰਡੂਪੁਰ ਵਿਖੇ ਸੈਂਕੜੇ ਸਕੇ-ਸਬੰਧੀਆਂ ਦੀ ਹਾਜਰੀ 'ਚ ਕਰ ਦਿੱਤਾ ਗਿਆ | ਮਿ੍ਤਕ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਇਕਲੌਤੇ ਸਪੁੱਤਰ ਮਾ: ਹਰਪਾਲ ਚੰਦ ਸੇਵਾ ਮੁਕਤ ਮੁੱਖ ਅਧਿਆਪਕ ਵਲੋਂ ਭੇਟ ਕੀਤੀ ਗਈ | ਮਿ੍ਤਕ ਆਪਣੇ ਪਿਛੇ ਦੋ ਧੀਆਂ ਅਤੇ ਇੱਕ ਪੁੱਤਰ ਦੇ ਪਰਿਵਾਰਾਂ ਨੂੰ ਛੱਡ ਗਿਆ | ਜਿਕਰਯੋਗ ਹੈ ਕਿ ਮਾ:ਹੁਸਨ ਚੰਦ ਤੋਂ ਸਿੱਖਿਆ ਗ੍ਰਹਿਣ ਕਰਨ ਵਾਲੇ ਸੈਂਕੜੇ ਵਿਦਿਆਰਥੀਆਂ ਅੱਜ ਦੇਸ਼-ਵਿਦੇਸ਼ 'ਚ ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਮ ਚਮਕਾ ਰਹੇ ਹਨ | ਮਿ੍ਤਕ ਮਾ: ਹੁਸਨ ਚੰਦ ਝੰਡੂਪੁਰ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ਵਿਚ ਚੌਧਰੀ ਰਾਮ ਰਤਨ, ਮੇਹਰ ਚੰਦ, ਮਾ. ਰਾਮ ਕਿਸ਼ਨ ਬੂਥਗੜ੍ਹ ਸਾਬਕਾ ਸਰਪੰਚ, ਤੀਰਥ ਰਾਮ, ਸੁਰਜੀਤ ਲਾਲ ਨੰਬਰਦਾਰ, ਗੁਰਮੇਲ ਚੰਦ, ਕੁੰਦਨ ਲਾਲ, ਸਤਪਾਲ, ਸੁਰਿੰਦਰ ਕੁਮਾਰ, ਰਾਕੇਸ਼ ਕੁਮਾਰ ਸੈਕਟਰੀ, ਸੁਰੇਸ ਕੁਮਾਰ, ਜਤਿੰਦਰ ਕੁਮਾਰ, ਸੁਰਿੰਦਰ ਪਾਲ, ਮਾ:ਬਲਵਿੰਦਰ ਕੁਮਾਰ, ਬਲਰਾਮ ਕੁਮਾਰ, ਜਸਵੰਤ ਰਾਏ ਹੈਪੀ, ਜਸ਼ਪਾਲ ਵੈਟਨਰੀ ਇੰਸਪੇਕਟਰ, ਬਲੜਰਿ ਕੁਮਾਰ, ਮਾ:ਰਾਕੇਸ ਕੁਮਾਰ, ਸੁਰਿੰਦਰ ਪਾਲ ਪਟਵਾਰੀ, ਭਾਗ ਸਿੰਗ ਖੀਵੇਵਾਲ, ਸੁਨੀਲ ਰਾਣਾ ਪ੍ਰਧਾਨ ਬਲਾਚੌਰ, ਸ਼ਾਮ ਲਾਲ, ਮੋਹਣ ਲਾਲ, ਪ੍ਰੇਮ ਚੰਦ ਬੰਟੀ, ਨਰੇਸ਼ ਕੁਮਾਰ, ਬਲਵੀਰ ਮੀਲੂ ਕਟਵਾਰਾ, ਧਰਮ ਪਾਲ ਭਾਟੀਆ ਆਦੋਆਣਾ, ਤਿਲਕ ਰਾਜ, ਦਵਿੰਦਰ ਕੁਮਾਰ ਇੰਸਪੈਕਟਰ, ਰਘਵੀਰ ਸਿੰਘ ਮੁੱਖ ਅਧਿਆਪਕ, ਪਿ੍ੰਸੀਪਲ ਵਿਜੈ ਕੁਮਾਰ, ਚਾਨਣ ਰਾਮ ਚਾਂਦਪੁਰ ਰੁੜਕੀ, ਮਾ: ਰਵਿੰਦਰ ਕੁਮਾਰ ਨਵਾਂਗਰਾਂ, ਪੰਕਜ ਕੁਮਾਰ ਪੰਜਾਬ ਪੁਲਿਸ, ਹਰਮੇਸ਼ ਲਾਲ, ਸੁਤਿੰਦਰ ਪਾਲ, ਹਰਮੇਸ਼ ਕੁਮਾਰ ਭੂੰਬਲਾ, ਮਦਨ ਗੋਪਾਲ ਬਿੱਟੂ ਸ਼ਰਮਾ, ਜਸਪਾਲ ਭੂੰਬਲਾ ਹੈੱਡ ਟੀਚਰ, ਸਤਪਾਲ ਕਟਾਰੀਆ, ਅਸ਼ੋਕ ਕਟਾਰੀਆ, ਪਛੌਰੀ ਭਗਤ ਟਪਰੀਆ, ਠੇਕੇਦਾਰ ਗੁਰਦਿਆਲ ਚੰਦ ਚੰਦਿਆਣੀ, ਥਾਣੇਦਾਰ ਵਾਸਦੇਵ ਚੰਦਿਆਣੀ, ਠੇਕੇਦਾਰ ਚਮਨ ਲਾਲ, ਮਨੋਹਰ ਲਾਲ ਪੋਜੇਵਾਲ, ਬਾਬਾ ਸੈਕਰ ਦਾਸ ਬੂਥਗੜ੍ਹ, ਬਲਵੀਰ ਭੂੰਬਲਾ, ਮਾ:ਅਰਵਿੰਦਰ ਖਟਾਵਾ ਅਤੇ ਗੁਰਦਾਸ ਰਾਮ ਭੂੰਬਲਾ ਮਾਲੇਵਾਲ ਆਦਿ ਵੀ ਹਾਜਰ ਸਨ |