ਘੁੰਮਣਾ, 20 ਮਈ (ਮਹਿੰਦਰ ਪਾਲ ਸਿੰਘ)-ਹਲਕਾ ਬੰਗਾ ਦੇ ਪਿੰਡ ਚੇਤਾ ਵਿਖੇ ਦਰਬਾਰ ਸਾਈਾ ਨਮਿਤ ਸ਼ਾਹ ਦਾ ਸਲਾਨਾ ਜੋੜ ਮੇਲਾ 24 ਮਈ ਦਿਨ ਐਤਵਾਰ ਨੂੰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ | ਜਿਸ ਦਾ ਪੋਸਟਰ ਸਾਈਾ ਲਖਵੀਰ ਸ਼ਾਹ ਕਾਦਰੀ ਕਟਾਰੀਆਂ ਵਾਲਿਆਂ ਵੱਲੋਂ ਸੰਗਤ ਦੀ ਹਾਜ਼ਰੀ ਦੇ ਵਿੱਚ ਜਾਰੀ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਡਾ. ਸੁਰਜੀਤ ਹੀਰਾ ਨੇ ਦੱਸਿਆ ਕਿ ਸਾਈਾ ਨਮਿਤ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 24 ਮਈ ਦਿਨ ਐਤਵਾਰ ਨੂੰ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ | ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਪਰਵੇਜ ਆਲਮ, ਸੱਤੀ ਖੋਖੇਵਾਲੀਆ, ਆਰ ਜੋਗੀ, ਜੇ. ਐਸ ਤੱਖਰ ਆਪਣੇ ਸੂਫੀ ਕਲਾਮਾਂ ਰਾਹੀਂ ਦਾਤਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ | ਮੇਲੇ 'ਚ ਵੱਖ-ਵੱਖ ਦਰਬਾਰਾਂ ਤੋਂ ਸੰਤ ਮਹਾਂਪੁਰਸ਼ ਵੀ ਸ਼ਿਰਕਤ ਕਰਨਗੇ ਅਤੇ ਸੰਗਤ ਨੂੰ ਆਸ਼ੀਰਵਾਦ ਦੇਣਗੇ | ਉਪਰੰਤ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਦਾਤਾ ਜੀ ਦਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ | ਇਸ ਮੌਕੇ ਡਾ. ਸੁਰਜੀਤ ਹੀਰਾ, ਮਲਕੀਤ ਚੰਦ, ਅਮਰਜੀਤ ਸਿੰਘ, ਸੁਰਖਾਬ ਹੀਰ, ਕਮਲਜੀਤ ਸਿੰਘ, ਬਲਵੀਰ ਸਿੰਘ, ਪਰਮਜੀਤ ਸਿੰਘ, ਮੋਹਨ ਲਾਲ, ਕੁਲਵਿੰਦਰ ਸਿੰਘ, ਰਸ਼ਪਾਲ ਸਿੰਘ, ਪਲਵਿੰਦਰ ਸਿੰਘ, ਭੁਪਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ |