31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਵੇਟ ਲਿਫਟਰ ਅਰਪਿਤਾ ਦਾ ਨਕਦ ਰਾਸ਼ੀ ਤੇ ਯਾਦਗਾਰੀ ਚਿੰਨ੍ਹ ਨਾਲ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 21-05-2026
ਔੜ/ਝਿੰਗੜਾਂ, 20 ਮਈ (ਕੁਲਦੀਪ ਸਿੰਘ ਝਿੰਗੜ)-ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੇੜੀਆਂ ਜਿਸ ਦਾ ਵਿਦਿਆ ਦੇ ਖੇਤਰ ਵਿੱਚ ਵਿਸ਼ੇਸ਼ ਸਥਾਨ ਹੈ, ਇਸ ਦੇ ਨਾਲ ਹੀ ਖੇਡਾਂ ਦੇ ਖੇਤਰ ਵਿੱਚ ਵੀ ਸਕੂਲ ਵੱਲੋਂ ਵੱਖ-ਵੱਖ ਖੇਡਾਂ ਦੇ ਵਿੱਚ ਜ਼ਿਲ੍ਹਾ ਤੇ ਸਟੇਟ ਪੱਧਰ 'ਤੇ ਨਾਮਣੇ ਖੱਟੇ ਹਨ | ਇਸ ਦੌਰਾਨ ਹੀ ਇਸ ਸਕੂਲ ਦੀ ਹੋਣਹਾਰ ਵਿਦਿਆਰਥਣ ਅਰਪਿਤਾ ਰਾਏਪੁਰ ਡੱਬਾ ਪੁੱਤਰੀ ਜਸਵੰਤ ਸਿੰਘ ਰਾਜੂ ਪਹਿਲਵਾਨ ਜਿਸ ਨੇ ਖੇਡਾਂ ਵਤਨ ਪੰਜਾਬ ਦੀਆਂ ਅਤੇ ਸਕੂਲ ਖੇਡਾਂ ਪੰਜਾਬ ਵਿੱਚ ਵੇਟ ਲਿਫਟਿੰਗ, ਵੇਟ ਕੈਟਾਗਰੀ 63 ਕਿਲੋ ਭਾਰ ਵਰਗ ਵਿੱਚ ਦੋ ਗੋਲਡ ਮੈਡਲ ਅਤੇ ਇੱਕ ਬਰਾਊਨ ਮੈਡਲ ਪ੍ਰਾਪਤ ਕੀਤੇ ਅਤੇ ਆਪਣੇ ਸਕੂਲ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਪਿੰਡ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਇਹਨਾਂ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਪਿ੍ੰਸੀਪਲ ਜਸਵਿੰਦਰ ਕੌਰ, ਸਮੂਹ ਸਕੂਲ ਸਟਾਫ, ਐਸ.ਐਮ.ਸੀ ਕਮੇਟੀ ਦੇ ਚੇਅਰਮੈਨ ਸਰਦਾਰ ਜਰਨੈਲ ਸਿੰਘ ਹੇੜੀਆਂ, ਸਰਪੰਚ ਨਿਰਮਲ ਸਿੰਘ ਹੇੜੀਆਂ, ਸਤਨਾਮ ਸਿੰਘ ਯੂ.ਕੇ ਪ੍ਰਧਾਨ ਬਾਪੂ ਇੰਦਰ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸ਼ਾਨਦਾਰ ਟ੍ਰਾਫੀ ਅਤੇ ਨਗਦ ਰਾਸ਼ੀ 5100 ਰੁਪਏ ਤੇ ਯਾਦਗਾਰੀ ਚਿੰਨ੍ਹ ਦੇ ਕੇ ਵੇਟ ਲਿਫਟਿੰਗ ਖਿਡਾਰਣ ਅਰਪਿਤਾ ਰਾਏਪੁਰ ਡੱਬਾ ਨੂੰ ਸਨਮਾਨਿਤ ਕਰਦਿਆਂ ਮੁਬਾਰਕਬਾਦ ਦਿੱਤੀ | ਇਸ ਮੌਕੇ ਉਹਨਾਂ ਸਿੱਖਿਆ ਦੇ ਖੇਤਰ ਵਿੱਚ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲੈਕਚਰਾਰ ਮੱਖਣ ਲਾਲ ਬਖਲੌਰ, ਮਾ. ਜਤਿੰਦਰ ਕੁਮਾਰ, ਸੀਮਾ ਰਾਣੀ, ਪੂਜਾ ਮੈਡਮ, ਇੰਦਰਜੋਤ ਕੌਰ, ਮਨਪ੍ਰੀਤ ਕੌਰ, ਮਾ. ਚੈਂਚਲ ਸਿੰਘ ਹੇੜੀਆਂ, ਮਾ. ਨਰਿੰਦਰ ਸਿੰਘ, ਪਰਮਜੀਤ ਕੈਪਸ ਮੈਨੇਜਰ, ਓਕਾਰ ਸਿੰਘ, ਸਤਨਾਮ ਸਿੰਘ, ਜਸਵੰਤ ਸਿੰਘ, ਪਰਵਿੰਦਰ ਕੁਮਾਰ ਮੱਲਾਂ ਬੇਦੀਆਂ, ਰਾਜੂ ਪਹਿਲਵਾਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀਜ਼ਲ-ਪੈਟਰੋਲ ਦੀਆਂ ਕੀਮਤਾਂ 'ਚ ਵਾਧੇ ਕਰਕੇ ਮੱਧ ਵਰਗ ਦਾ ਲੱਕ ਟੁੱਟਿਆ-ਬਿ੍ਗੇਡੀਅਰ ਰਾਜ ਕੁਮਾਰ ਅਗਲੀ ਖ਼ਬਰ ਪਿੰਡ ਚੇਤਾ ਵਿਖੇ ਸਾਈਾ ਨਮਿਤ ਸ਼ਾਹ ਦੇ ਜੋੜ ਮੇਲੇ ਦਾ ਪੋਸਟਰ ਜਾਰੀ
Ad Position 24