ਕਾਠਗੜ੍ਹ, 20 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਹਰ ਸਾਲ ਦੀ ਤਰਾਂ ਇਸ ਵਾਰ ਵੀ ਤੱਕੀਆਂ ਪੀਰਾਂ ਦਾ ਸਾਈਾ ਦੇਈਏ ਸ਼ਾਹ ਕਾਦਰੀ ਦਾ ਸਾਲਾਨਾ ਮੇਲਾ 27, 28 ਮਈ ਨੂੰ ਕਾਠਗੜ੍ਹ ਮੋੜ ਪਿੰਡ ਚਾਹਲ ਵਿਖੇ ਬਹੁਤ ਹੀ ਸ਼ਰਧਾ ਤੇ ਧੂਮ-ਧਾਮ ਨਾਲ ਗੱਦੀਨਸ਼ੀਨ ਅਬਦੁਲੇ ਸ਼ਾਹ ਕਾਦਰੀ ਦੀ ਅਗਵਾਈ 'ਚ ਮਨਾਇਆ ਜਾ ਰਿਹਾ ਹੈ | ਸੇਵਾਦਾਰ ਕੁਲਵਿੰਦਰ ਸਿੰਘ ਭਰਥਲਾ ਨੇ ਦੱਸਿਆਂ ਕਿ 27 ਮਈ ਨੂੰ ਚਿਰਾਗ ਰੌਸ਼ਨ ਕੀਤੇ ਜਾਣਗੇ | 28 ਮਈ ਨੂੰ ਬਾਈ ਸ਼ਿੰਗਾਰਾ ਮੈਂਟਲ ਗੋਲਡ ਮੈਡਲਿਸਟ ਡਰਾਮਾ ਦੁਪਿਹਰ 1 ਵਜੇ ਪੇਸ਼ ਕਰਨਗੇ | ਉਨ੍ਹਾਂ ਇਲਾਕੇ ਦੀਆਂ ਸੰਗਤਾਂ ਨੂੰ ਦਰਬਾਰ 'ਤੇ ਪਹੁੰਚ ਕੇ ਹਾਜ਼ਰੀ ਭਰਨ ਲਈ ਅਪੀਲ ਕੀਤੀ |