31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਨਵਾਂਸ਼ਹਿਰ ਹਲਕੇ ਦੀਆਂ ਨਗਰ ਕੌਂਸਲ ਚੋਣਾਂ ਕਾਂਗਰਸ ਪਾਰਟੀ ਸ਼ਾਨ ਨਾਲ ਜਿੱਤੇਗੀ-ਅੰਗਦ ਸਿੰਘ

Ad Position 21
No active advertisement
ਅਜੀਤ ਡੈਸਕ 21-05-2026
ਨਵਾਂਸ਼ਹਿਰ, 20 ਮਈ (ਜਸਬੀਰ ਸਿੰਘ ਨੂਰਪੁਰ)-ਕਾਂਗਰਸ ਪਾਰਟੀ ਵੱਲੋਂ ਨਗਰ ਕੌਂਸਲ ਚੋਣਾਂ ਲਈ ਨਵਾਂਸ਼ਹਿਰ ਦੇ 19 ਵਾਰਡ ਅਤੇ ਰਾਹੋਂ ਦੇ 13 ਵਾਰਡਾਂ 'ਚ ਆਪਣੇ ਉਮੀਦਵਾਰ ਖੜੇ ਕੀਤੇ ਹਨ | ਉਨ੍ਹਾਂ ਆਖਿਆ ਕਿ ਇੱਕ ਉਮੀਦਵਾਰ ਦੇ 13 ਵਾਰਡ ਤੋਂ ਪੇਪਰ ਰੱਦ ਹੋਣ ਦੇ ਬਾਵਜੂਦ ਬਾਕੀ ਸਾਰੇ ਵਾਰਡਾਂ ਤੋਂ ਪਾਰਟੀ ਚੋਣ ਲੜ ਰਹੀ ਹੈ | ਇਹ ਪ੍ਰਗਟਾਵਾ ਨਵਾਂਸ਼ਹਿਰ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਨੇ ਇੱਥੇ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ 'ਚ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੀ | ਉਨ੍ਹਾਂ ਆਖਿਆ ਕਿ ਇਸ ਸਮੇਂ ਸ਼ਹਿਰ ਦਾ ਮੰਦਾ ਹਾਲ ਹੈ ਕੋਈ ਵੀ ਸਰਕਾਰੀ ਤੰਤਰ ਵਲੋਂ ਧਿਆਨ ਨਹੀਂ ਦਿੱਤਾ ਗਿਆ | ਉਹਨਾਂ ਆਖਿਆ ਕਿ ਸਾਡੀ ਸਰਕਾਰ ਸਮੇਂ ਅਸੀਂ ਨਵਾਂਸ਼ਹਿਰ ਹਲਕੇ ਲਈ ਵੱਡੇ ਪ੍ਰੋਜੈਕਟ ਲਿਆ ਕੇ ਦਿੱਤੇ ਅਤੇ ਨੌਜਵਾਨਾਂ ਲਈ ਖੇਡ ਸਟੇਡੀਅਮ ਬਣਵਾਇਆ | ਉਨ੍ਹਾਂ ਆਖਿਆ ਕਿ ਅਸੀਂ ਸ਼ਹਿਰ ਦਾ ਬਿਨਾਂ ਭਿੰਨਭਾਵ ਤੋਂ ਵਿਕਾਸ ਕਾਰਜ ਕਰਵਾਇਆ, ਪ੍ਰੰਤੂ ਹੁਣ ਸ਼ਹਿਰ ਦੇ ਵਿਕਾਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ | ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਆਉਣ ਨਾਲ ਹੀ ਸ਼ਹਿਰ ਦਾ ਵਿਕਾਸ ਮੁੜ ਸ਼ੁਰੂ ਹੋਵੇਗਾ | ਉਨ੍ਹਾਂ ਨਗਰ ਕੌਂਸਲ ਚੋਣਾਂ 'ਚ ਖੜੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਆਖਿਆ ਕਿ ਇਸ ਨਾਲ ਹੀ ਮੁੜ ਵਿਕਾਸ ਦਾ ਦੌਰ ਸ਼ੁਰੂ ਹੋਵੇਗਾ | ਇਸ ਮੌਕੇ 'ਤੇ ਪਾਰਟੀ ਦੇ ਉਮੀਦਵਾਰਾ 'ਚ ਲਾਲ ਚੰਦ, ਗੁਰਪ੍ਰੀਤ ਸਿੰਘ, ਰਾਜਕੁਮਾਰ, ਗੁਰਦੇਵ ਕੌਰ, ਬਲਵਿੰਦਰ ਕੁਮਾਰ, ਸੁਮਿਤ ਪਰਹਾਰ, ਰਿਤ ਬਡਵਾਲ, ਬਰਿੰਦਰ ਚੋਪੜਾ, ਪੂਜਾ ਸਾਰਦਾ, ਕਸ਼ਮੀਰ ਕੌਰ, ਰਮਨ ਕੁਮਾਰ ਮਾਨ, ਪੂਜਾ ਦੇਵੀ, ਸਮਤਾ ਦੇਵੀ, ਕਮਲੇਸ਼ ਰਾਣੀ, ਜਸਵੀਰ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੋੜ ਮੇਲਾ ਕਾਠਗੜ੍ਹ ਮੋੜ ਪਿੰਡ ਚਾਹਲ ਵਿਖੇ ਧੂਮ-ਧਾਮ ਨਾਲ ਮਨਾਇਆ ਜਾਵੇਗਾ ਅਗਲੀ ਖ਼ਬਰ ਦੋਆਬਾ ਕਾਲਜ ਦੀ ਵਿਦਿਆਰਥਣ ਰਵਿੰਦਰ ਕੌਰ ਦੀ ਹੋਈ ਜੇ. ਈ. ਈ. ਅਹੁਦੇ ਲਈ ਚੋਣ
Ad Position 24