27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਨਾਤਨ ਧਰਮ ਵਿਚ ਜਾਤ-ਪਾਤ ਦੇ ਵਿਤਕਰੇ ਲਈ ਕੋਈ ਥਾਂ ਨਹੀਂ-ਪ੍ਰਮੋਦ ਕੁਮਾਰ

Ad Position 21
No active advertisement
ਅਜੀਤ ਡੈਸਕ 25-05-2026
ਬਲਾਚੌਰ, 24 ਮਈ (ਦੀਦਾਰ ਸਿੰਘ ਬਲਾਚੌਰੀਆ)-ਸਰਵ ਸਮਾਜ ਭਾਈਚਾਰਕ ਸੰਮਤੀ ਪੰਜਾਬ ਜਿਹੜੀ ਕਿ ਪਿਛਲੇ ਕਈ ਸਾਲਾਂ ਤੋਂ ਸਮਾਜ ਵਿਚ ਆਪਸੀ ਭਾਈਚਾਰਾ ਅਤੇ ਸਦਭਾਵਨਾ ਸਥਾਪਤ ਕਰਨ ਲਈ ਨਿਰੰਤਰ ਯਤਨਸ਼ੀਲ ਹੈ, ਵਲੋਂ ਇਤਿਹਾਸਕ ਸ਼ਿਵ ਮੰਦਰ ਮਹਿੰਦੀਪੁਰ ਵਿਖੇ ਇਕ ਵਿਸ਼ੇਸ਼ 'ਸਮਾਜਿਕ ਸਦਭਾਵਨਾ ਗੋਸ਼ਟੀ' ਕਰਵਾਈ ਗਈ | ਪਰਮਜੀਤ ਰੱਤੇਵਾਲੀਆ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਮੀਟਿੰਗ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਸਮਾਜਿਕ ਸਦਭਾਵਨਾ ਕਮੇਟੀ ਪੰਜਾਬ ਦੇ ਮੈਂਬਰ ਪ੍ਰਮੋਦ ਕੁਮਾਰ ਨਵਾਂਸ਼ਹਿਰ ਨੇ ਕਿਹਾ ਕਿ ਸਨਾਤਨ ਧਰਮ ਵਿਚ ਜਾਤ-ਪਾਤ ਦੇ ਵਿਤਕਰੇ ਲਈ ਕੋਈ ਥਾਂ ਨਹੀਂ ਹੈ ਅਤੇ ਨਾ ਹੀ ਅਜਿਹਾ ਕੋਈ ਵਿਤਕਰਾ ਕੀਤਾ ਜਾਣਾ ਚਾਹੀਦਾ ਹੈ | ਇਸ ਮੌਕੇ ਸਮਾਜਿਕ ਸਦਭਾਵਨਾ ਕਮੇਟੀ ਨਵਾਂਸ਼ਹਿਰ ਦੇ ਪ੍ਰਧਾਨ ਡਾ. ਦਵਿੰਦਰ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਨਾਤਨ ਪਰੰਪਰਾ 'ਚ ਹਮੇਸ਼ਾ ਕਰਮ ਪ੍ਰਧਾਨ ਰਿਹਾ ਹੈ, ਜਨਮ ਨਹੀਂ | ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਨਾਤਨ ਵਿਚ ਮਹਾਨਤਾ ਜਨਮ ਨਾਲ ਨਹੀਂ, ਬਲਕਿ ਕਰਮਾਂ ਤੇ ਗਿਆਨ ਨਾਲ ਤੈਅ ਹੁੰਦੀ ਰਹੀ ਹੈ | ਸਮਾਗਮ ਵਿਚ ਆਏ ਪਤਵੰਤਿਆਂ ਜਿਨ੍ਹਾਂ ਵਿਚ ਸੋਮਨਾਥ ਤਕਲਾ, ਪੁਸ਼ਪ ਕੁਮਾਰ ਰਾਣਾ, ਸਰਵਣ ਕੁਮਾਰ, ਡਾ. ਸੁਨੀਲ ਪਾਠਕ, ਰਾਣਾ ਰਣਦੀਪ ਕੌਸ਼ਲ, ਨਵੀਨ ਸੰਦੇਸ਼ ਆਦਿ ਨੇ ਆਪਣੇ ਆਪਣੇ ਵਿਚਾਰ ਰੱਖੇ | ਅਖੀਰ ਵਿਚ ਜਗਦੀਸ਼ ਕਪਿਲ ਨੇ ਆਏ ਹੋਏ ਮੁੱਖ ਮਹਿਮਾਨਾਂ, ਪਤਵੰਤੇ ਸੱਜਣਾਂ ਤੇ ਸ਼ਿਵ ਮੰਦਰ ਮਹਿੰਦੀਪੁਰ ਕਮੇਟੀ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਸਮਾਜ ਨੂੰ ਇਕਜੁੱਟ ਕਰਨ ਵਾਲੇ ਅਜਿਹੇ ਸਦਭਾਵਨਾ ਭਰੇ ਪ੍ਰੋਗਰਾਮ ਉਲੀਕਣ ਦੀ ਰੂਪ ਰੇਖਾ ਉਲੀਕੀ ਗਈ | ਇਸ ਮੌਕੇ ਸਨਾਤਨ ਧਰਮ ਸਭਾ ਬਲਾਚੌਰ ਦੇ ਪ੍ਰਧਾਨ ਸੁਰਿੰਦਰ ਪਨੇਸਰ, ਜਨਰਲ ਸਕੱਤਰ ਗਗਨਦੀਪ ਸਿੰਘ, ਸ਼ੇਖਰ ਪਾਲ ਬੈਂਸ, ਸ਼ਿੰਗਾਰਾ ਰਾਮ, ਬਲਵੰਤ ਕਿਸ਼ੋਰ, ਨਵੀਨ ਸੰਦੇਸ਼, ਵਰਿੰਦਰ ਕੁਮਾਰ, ਹਰੀ ਪਾਲ ਕਲਸੀ, ਪਰਵਿੰਦਰ ਸਿੰਘ ਲਾਲੀ, ਸੰਜੀਵ ਕੁਮਾਰ, ਰਸ਼ਪਾਲ ਸਿੰਘ, ਪ੍ਰਵੀਨ ਕੁਮਾਰ, ਸੁਰਿੰਦਰ ਕੁਮਾਰ ਰਾਣਾ, ਅਮਰਜੀਤ ਸਿੰਘ, ਹਰੀਸ਼ ਕੁਮਾਰ, ਸਰਵਣ ਕੁਮਾਰ, ਅਰਿੰਦਰ ਸਿੰਘ, ਮਹਿੰਦਰ ਪਾਲ, ਬਲਦੇਵ ਭਾਟੀਆ, ਗਿਆਨ ਚੰਦ, ਰਾਜੀਵ ਆਨੰਦ, ਡਾ. ਰਕੇਸ਼, ਭੁਪਿੰਦਰ ਰਾਣਾ, ਰਾਜੇਸ਼ ਕੁਮਾਰ ਰਾਜੂ, ਪ੍ਰਵੀਨ ਕੁਮਾਰ, ਜਤਿੰਦਰ ਕੁਮਾਰ, ਬਲਵਿੰਦਰ ਸਿੰਘ, ਲੋਕੇਸ਼ ਜੋਸ਼ੀ, ਰਵੀ ਪਾਲ, ਅਨਿਲ ਸ਼ਰਮਾ, ਮਨੋਹਰ ਲਾਲ ਆਨੰਦ, ਰਾਮ ਲਾਲ ਭਾਟੀਆ, ਮੋਹਨ ਲਾਲ ਓਹਰੀ, ਮਦਨ ਲਾਲ ਚੋਪੜਾ, ਭੂਸ਼ਣ ਸ਼ਰਮਾ ਆਦਿ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਡਾ. ਰਵਜੋਤ ਸਿੰਘ ਨੇ ਪਿੰਡ ਬਾਹਦ 'ਚ ਸੀਵਰੇਜ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ
Ad Position 24