12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਦਰਬਾਰ ਪੰਜ ਪੀਰ ਪ੍ਰਬੰਧਕ ਕਮੇਟੀ ਵਲੋਂ ਸਾਲਾਨਾ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 27-05-2026
ਸੜੋਆ, 26 ਮਈ (ਬਲਵਿੰਦਰ ਨਾਨੋਵਾਲੀਆ)-ਦਰਬਾਰ ਪੰਜ ਪੀਰ ਪ੍ਰਬੰਧਕ ਕਮੇਟੀ ਪਿੰਡ ਖੁਰਦਾਂ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਸਮਾਗਮ ਕਰਵਾਇਆ ਗਿਆ | ਸਮਾਗਮ ਦਾ ਆਰੰਭ ਕਮੇਟੀ ਦੇ ਪ੍ਰਧਾਨ ਪਾਖਰ ਰਾਮ ਦੀ ਅਗਵਾਈ ਵਿੱਚ ਝੰਡਾ ਚੜ੍ਹਾਉਣ ਦੀ ਰਸਮ ਨਾਲ ਕੀਤਾ ਗਿਆ | ਸਮਾਗਮ ਦੌਰਾਨ ਗਾਇਕ ਮੰਗਾ ਜਨਾਗਲ ਮਾਲੇਵਾਲ ਵਾਲਿਆਂ ਦੇ ਸਾਥੀਆਂ ਅਤੇ ਕੱਵਾਲ ਹੈਦਰ ਲੁਧਿਆਣਾ ਵਾਲਿਆਂ ਨੇ ਪੀਰਾਂ ਦੇ ਦਰਬਾਰ 'ਤੇ ਹਾਜ਼ਰੀਆਂ ਭਰਦਿਆਂ ਕਿਹਾ ਕਿ ਅੱਜ ਆਪਣੇ ਘਰਾਂ ਅੰਦਰ ਭਾਈਚਾਰਕ ਸਾਂਝ ਅਤੇ ਬਜ਼ੁਰਗਾਂ ਦਾ ਸਤਿਕਾਰ ਦਿਨ-ਪ੍ਰਤੀ-ਦਿਨ ਘਟਦਾ ਜਾ ਰਿਹਾ ਹੈ, ਜੋ ਸਾਡੇ ਲਈ ਇੱਕ ਗੰਭੀਰ ਚੁਨੌਤੀ ਹੈ | ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ, ਜੱਦੋ ਪਰਿਵਾਰਾਂ ਦੇ ਪਰਿਵਾਰ ਇੱਕ ਹੀ ਵਿਹੜੇ ਵਿੱਚ ਬੈਠ ਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਸਬੰਧੀ ਵਿਚਾਰਾਂ ਸਾਂਝੀਆ ਕਰਦੇ ਸਨ, ਪਰ ਹੁਣ ਹਰ ਘਰ ਪਰਿਵਾਰ ਇੱਕ ਗੇਟ ਅੰਦਰ ਬੰਦ ਹੋ ਕੇ ਰਹਿ ਗਿਆ ਹੈ | ਉਨ੍ਹਾਂ ਕਿਹਾ ਕਿ ਪੈਸੇ ਦੀ ਦੌੜ ਨੇ ਇਨਸਾਨ ਨੂੰ ਅੰਦਰੋਂ ਖੋਖਲਾ ਕਰਕੇ ਰੱਖ ਦਿੱਤਾ ਹੈ | ਇਸ ਮੌਕੇ ਉਨ੍ਹਾਂ ਪੀਰਾਂ ਦੇ ਦਰਬਾਰ 'ਤੇ ਲੱਖ ਦਾਤਾ ਪੀਰ ਸਖੀ ਸੁਲਤਾਨ ਦੀ ਜੀਵਨ ਕਥਾ ਨੂੰ ਸੰਗਤਾਂ ਦੇ ਸਨਮੁੱਖ ਕੀਤਾ | ਇਸ ਮੌਕੇ ਸਮੂਹ ਨਗਰ ਵਲੋਂ ਪੀਰਾਂ ਦੀ ਯਾਦ 'ਚ ਸਲਾਨਾ ਭੰਡਾਰਾ ਵੀ ਕਰਵਾਇਆ ਗਿਆ | ਇਸ ਮੌਕੇ ਪਾਖਰ ਰਾਮ, ਜਸਵੰਤ ਸਿੰਘ, ਸੰਤੋਖ ਸਿੰਘ, ਚਰਨਜੀਤ ਸਿੰਘ, ਠੇਕੇਦਾਰ ਨਿਰਮਲ ਸਿੰਘ, ਸ਼ਿਵ ਚੰਦ, ਕੈਪਟਨ ਤਰਸੇਮ ਸਿੰਘ, ਲਖਵੀਰ ਸਿੰਘ, ਸੀਤਲ ਸਿੰਘ, ਸੋਹਣ ਸਿੰਘ, ਅੰਗਰੇਜ਼ ਸਿੰਘ, ਜੁਗਰਾਜ ਸਿੰਘ, ਬਗ਼ੀਚਾ ਸਿੰਘ, ਅਮਨਦੀਪ ਸਿੰਘ, ਅਵਤਾਰ ਸਿੰਘ, ਨੰਬਰਦਾਰ ਪਰਮਜੀਤ ਸਿੰਘ, ਕੁਲਵੰਤ ਸਿੰਘ ਸਰਪੰਚ, ਹਜ਼ੂਰਾ ਸਿੰਘ, ਜਰਨੈਲ ਸਿੰਘ, ਮੱਖਣ ਸਿੰਘ, ਮੇਜਰ ਰਾਮ, ਵਿਜੈ ਕੁਮਾਰ ਅਤੇ ਮਨੋਹਰ ਲਾਲ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਨਗਰ ਕੌਂਸਲ ਚੋਣਾਂ ਦੌਰਾਨ ਤਿੰਨ ਸ਼ਹਿਰਾਂ ਨਵਾਂਸ਼ਹਿਰ, ਬੰਗਾ, ਰਾਹੋਂ 'ਚ ਹੋਈ 60.22 ਫ਼ੀਸਦੀ ਪੋਲਿੰਗ ਅਗਲੀ ਖ਼ਬਰ ਡੀ.ਸੀ., ਐਸ.ਐਸ.ਪੀ. ਨੇ ਸ਼ਹੀਦ ਭਗਤ ਸਿੰਘ ਨਗਰ 'ਚ ਨਗਰ ਕੌਂਸਲਾਂ ਦੀ ਪੋਲਿੰਗ ਪ੍ਰਕਿਰਿਆ ਦਾ ਲਿਆ ਜਾਇਜ਼ਾ
Ad Position 24