07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਭੋਗ 'ਤੇ ਵਿਸ਼ੇਸ਼- ਮਾਤਾ ਗਿਆਨੋ ਦੇਵੀ ਥੋਪੀਆ

Ad Position 21
No active advertisement
ਅਜੀਤ ਡੈਸਕ 30-05-2026
ਬਲਾਚੌਰ-ਠੇਕੇਦਾਰ ਚੌਧਰੀ ਰਾਮ ਦਾਸ ਬਾਗੜੀ ਬੱਧਨੀ ਕਲਾਂ ਵਾਲਿਆਂ ਦੀ ਭੈਣ ਮਾਤਾ ਗਿਆਨੋ ਦੇਵੀ ਦਾ ਜਨਮ ਮਾਤਾ ਚੰਦੋ ਦੇਵੀ ਦੀ ਕੁੱਖੋਂ ਪਿਤਾ ਚੌਧਰੀ ਮੁਨਸੀ ਰਾਮ ਬਾਗੜੀ ਦੇ ਗ੍ਰਹਿ ਪਿੰਡ ਟੀਹਰਾ ਨਜ਼ਦੀਕ ਬਲਾਚੌਰ ਵਿਖੇ 1948 ਨੂੰ ਹੋਇਆ | ਮੁਢਲੀ ਪੜ੍ਹਾਈ ਪ੍ਰਾਪਤ ਕਰਨ ਉਪਰੰਤ ਆਪ ਨੇ ਆਪਣੇ ਪਰਿਵਾਰ ਨਾਲ ਘਰ ਦੇ ਕੰਮ ਕਾਜ ਵਿਚ ਹੱਥ ਵਟਾਉਣਾ ਸ਼ੁਰੂ ਕੀਤਾ | ਉਪਰੰਤ ਆਪ ਦਾ ਵਿਆਹ 1967 ਵਿਚ ਸੁਤੰਤਰਤਾ ਸੈਨਾਨੀ ਚੌਧਰੀ ਨੰਤ ਰਾਮ ਦੇ ਭਰਾ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਤਾਮਿਲ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਸੀ, ਚੌਧਰੀ ਮਨਸ਼ਾ ਰਾਮ ਬਜਾੜ ਪਿੰਡ ਥੋਪੀਆ ਨਾਲ ਹੋਇਆ | ਉਪਰੰਤ ਆਪ ਦੇ ਗ੍ਰਹਿ ਵਿਖੇ ਇਕ ਲੜਕਾ ਚੌਧਰੀ ਸੁਰੇਸ਼ ਕੁਮਾਰ ਤੇ ਦੋ ਲੜਕੀਆਂ ਸੁਨੀਤਾ ਦੇਵੀ, ਦਰਸ਼ਨਾਂ ਦੇਵੀ ਨੇ ਜਨਮ ਲਿਆ | ਆਪ ਵਲੋਂ ਦਿੱਤੇ ਗਏ ਚੰਗੇ ਸੰਸਕਾਰਾਂ ਸਦਕਾ ਆਪ ਦਾ ਸਮੁੱਚਾ ਪਰਿਵਾਰ ਸਮਾਜ ਅੰਦਰ ਚੰਗਾ ਨਾਮਣਾ ਖੱਟ ਰਿਹਾ ਹੈ | ਪਰਿਵਾਰਕ ਤੇ ਸਮਾਜਿਕ ਜਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਆਪ ਕੁੱਝ ਸਮਾਂ ਬਿਮਾਰ ਰਹਿਣ ਉਪਰੰਤ 15 ਮਈ 2026 ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ | ਪਰਿਵਾਰ ਵਲੋਂ ਆਪ ਦੀ ਆਤਮਿਕ ਸ਼ਾਂਤੀ ਹਿੱਤ ਪਾਏ ਜਾ ਰਹੇ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ 30 ਮਈ ਨੂੰ ਦਪਹਿਰ 12 ਵਜੇ ਆਪ ਦੇ ਗ੍ਰਹਿ ਪਿੰਡ ਥੋਪੀਆ ਨਜ਼ਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਰਵਾਇਆ ਜਾ ਰਿਹਾ ਹੈ | ਜਿਸ ਦੌਰਾਨ ਵੱਖ-ਵੱਖ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਸ਼ਖਸ਼ੀਅਤਾਂ ਆਪ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕਰਨਗੀਆਂ |
Ad Position 22
No active advertisement
ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼- ਮਾਤਾ ਗਿਆਨੋ ਦੇਵੀ ਥੋਪੀਆ ਅਗਲੀ ਖ਼ਬਰ ਚੱਕਦਾਨਾ ਵਿਖੇ ਰੋਡਾ ਪਹਿਲਵਾਨ ਦੀ ਯਾਦ 'ਚ ਛਿੰਝ ਮੇਲਾ ਪਹਿਲੀ ਨੂੰ
Ad Position 24
No active advertisement