07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਚੱਕਦਾਨਾ ਵਿਖੇ ਰੋਡਾ ਪਹਿਲਵਾਨ ਦੀ ਯਾਦ 'ਚ ਛਿੰਝ ਮੇਲਾ ਪਹਿਲੀ ਨੂੰ

Ad Position 21
No active advertisement
ਅਜੀਤ ਡੈਸਕ 30-05-2026
ਉੜਾਪੜ/ਲਸਾੜਾ, 29 ਮਈ (ਲਖਵੀਰ ਸਿੰਘ ਖੁਰਦ)-ਸਵ: ਪਹਿਲਵਾਨ ਜਸਵਿੰਦਰ ਸਿੰਘ ਰੋਡਾ ਦੀ ਯਾਦ ਵਿਚ ਪਿੰਡ ਚੱਕਦਾਨਾ ਵਿਖੇ 1 ਜੂਨ ਨੂੰ ਸਾਲਾਨਾ ਛਿੰਝ ਮੇਲਾ ਕਰਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਟਰੱਸਟ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਪੰਚ ਨੇ ਦੱਸਿਆ ਕਿ ਪਹਿਲੀ ਜੂਨ ਨੂੰ ਸ਼ਾਮ 4 ਵਜੇ ਕੁਟੀਆ ਨਜ਼ਦੀਕ ਬਣੇ ਅਖਾੜੇ ਵਿਚ ਸੱਦੇ ਹੋਏ ਅਖਾੜਿਆਂ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਣਗੀਆਂ | ਇਸ ਦਿਨ ਹੋ ਰਹੀਆਂ ਤਿੰਨ ਵੱਡੀਆਂ ਪੱਟਕੇ ਦੀਆਂ ਕੁਸ਼ਤੀਆਂ ਵਿਚ ਪਹਿਲੀ ਕੁਸ਼ਤੀ ਸ਼ੇਰਾ ਬਾਬਾ ਫਲਾਹੀ ਤੇ ਇਰਵਾਨ ਇਰਾਨ ਮੁਲਾਂਪੁਰ ਵਿਚਕਾਰ, ਦੂਜੀ ਤਾਲਬ ਬਾਬਾ ਫਲਾਹੀ ਤੇ ਸੁਖਚੈਨ ਹਰਿਆਣਾ ਵਿਚਕਾਰ ਅਤੇ ਤੀਜੀ ਸਹਿਬਾਜ ਅਲਮਗੀਰ ਤੇ ਜੱਸਾ ਫਗਵਾੜਾ ਵਿਚਕਾਰ ਹੋਵੇਗੀ | ਇਸ ਤੋਂ ਇਲਾਵਾ ਦੁਪਹਿਰ 2 ਵਜੇ ਟਰਾਲੀ ਬੈਕ ਕਰਨ ਦੇ ਮੁਕਾਬਲੇ ਵੀ ਕਰਵਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼- ਮਾਤਾ ਗਿਆਨੋ ਦੇਵੀ ਥੋਪੀਆ ਅਗਲੀ ਖ਼ਬਰ ਖੇਤਾਂ 'ਚੋਂ ਭੇਦਭਰੀ ਹਾਲਤ 'ਚ ਅਣ-ਵਿਆਹੁਤਾ ਨੌਜਵਾਨ ਦੀ ਲਾਸ਼ ਮਿਲੀ, ਪੁਲਿਸ ਜਾਂਚ 'ਚ ਜੁਟੀ <br/>
Ad Position 24
No active advertisement