07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਖੇਤਾਂ 'ਚੋਂ ਭੇਦਭਰੀ ਹਾਲਤ 'ਚ ਅਣ-ਵਿਆਹੁਤਾ ਨੌਜਵਾਨ ਦੀ ਲਾਸ਼ ਮਿਲੀ, ਪੁਲਿਸ ਜਾਂਚ 'ਚ ਜੁਟੀ <br/>

Ad Position 21
No active advertisement
ਮਿ੍ਤਕ ਨੌਜਵਾਨ ਕੁਲਵਿੰਦਰ ਸਿੰਘ ਉਰਫ਼ ਕਾਕਾ ਦੀ ਲਾਸ਼ ਦੀ ਤਸਵੀਰ | <br/> 30-05-2026
ਨਿਹਾਲ ਸਿੰਘ ਵਾਲਾ, 29 ਮਈ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਪੁਲਿਸ ਚੌਕੀ ਦੀਨਾਂ ਅਧੀਨ ਪੈਂਦੇ ਪਿੰਡ ਕਿਸ਼ਨਗੜ੍ਹ (ਪੱਖਰਵੱਢ) ਦੇ ਅਣ ਵਿਆਹੁਤਾ ਨੌਜਵਾਨ ਕੁਲਵਿੰਦਰ ਸਿੰਘ ਪੁੱਤਰ ਜੀਤ ਸਿੰਘ (ਰਾਮਦਾਸੀਆ ਸਿੱਖ) ਦੀ ਲਾਸ਼ ਸੇਮ ਨਾਲੇ ਦੇ ਨੇੜੇ ਖੇਤਾਂ 'ਚੋਂ ਭੇਦਭਰੀ ਹਾਲਤ 'ਚ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਸੂਤਰਾਂ ਅਨੁਸਾਰ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਕੁਲਵਿੰਦਰ ਸਿੰਘ ਉਰਫ਼ ਕਾਕਾ ਪੁੱਤਰ ਜੀਤ ਸਿੰਘ ਵਾਸੀ ਕਿਸ਼ਨਗੜ੍ਹ (ਪੱਖਰਵੱਢ) ਜੋ ਕਿ ਸਲਾਬਤਪੁਰਾ ਤੋਂ ਬਾਘਾ ਪੁਰਾਣਾ ਜਾਣ ਵਾਲੀ ਮਿੰਨੀ ਬੱਸ 'ਤੇ ਕੰਡਕਟਰ ਵਜੋਂ ਕੰਮ ਕਰਦਾ ਸੀ | ਬੀਤੀ ਰਾਤ ਜਦੋਂ ਉਹ ਸ਼ਾਮ ਦੇ ਸਮੇਂ ਉਸ ਨੇ ਆਪਣੇ ਪਿੰਡ ਕਿਸ਼ਨਗੜ੍ਹ ਵਿਖੇ ਬੱਸ ਖੜੀ ਕੀਤੀ ਤਾਂ ਉਸ ਦਾ ਇਕ ਦੋਸਤ ਬਲਕਾਰ ਸਿੰਘ ਪੁੱਤਰ ਅਮਰਜੀਤ ਸਿੰਘ ਉਸ ਨੂੰ ਆਪਣੇ ਮੋਟਰਸਾਈਕਲ 'ਤੇ ਬੈਠਾ ਕੇ ਲੈ ਗਿਆ | ਜਦੋਂ ਕੁਝ ਦੇਰ ਇੰਤਜ਼ਾਰ ਕਰਨ 'ਤੇ ਕੁਲਵਿੰਦਰ ਸਿੰਘ ਉਰਫ਼ ਕਾਕਾ ਘਰ ਵਾਪਸ ਨਹੀਂ ਆਇਆ ਤਾਂ ਘਰ ਦੇ ਮੈਂਬਰਾਂ ਵਲੋਂ ਉਸ ਦੇ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਅਤੇ ਉਸ ਦੇ ਦੋਸਤ ਵੀ ਫ਼ੋਨ ਬੰਦ ਆ ਰਿਹਾ ਸੀ | ਪਰ ਸਵੇਰ ਦੇ ਸਮੇਂ ਉਸ ਨੌਜਵਾਨ ਕੁਲਵਿੰਦਰ ਸਿੰਘ ਉਰਫ਼ ਕਾਕਾ ਦੀ ਭੇਦ ਭਰੇ ਹਾਲਤਾਂ 'ਚ ਲਾਸ਼ ਖੇਤਾਂ 'ਚੋਂ ਸੇਮ ਨਾਲੇ ਦੇ ਨੇੜਿਓਾ ਮਿਲੀ | ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਅਤੇ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੋਗਾ ਦੇ ਸਿਵਲ ਹਸਪਤਾਲ ਦੇ ਮਿ੍ਤਕ ਘਰ 'ਚ ਜਮ੍ਹਾ ਕਰਵਾ ਦਿੱਤੀ ਗਈ ਹੈ | ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੈ ਇਸ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਚੱਕਦਾਨਾ ਵਿਖੇ ਰੋਡਾ ਪਹਿਲਵਾਨ ਦੀ ਯਾਦ 'ਚ ਛਿੰਝ ਮੇਲਾ ਪਹਿਲੀ ਨੂੰ ਅਗਲੀ ਖ਼ਬਰ ਮਾਤਾ-ਪਿਤਾ ਅਤੇ ਗੁਰੂਜਨਾਂ ਦੀ ਆਗਿਆ ਦਾ ਪਾਲਣ ਕਰਕੇ ਹੀ ਚੰਗੇ ਸਮਾਜ ਦੀ ਸਿਰਜਨਾ ਕਰ ਸਕਦੇ ਹਾਂ- ਓ.ਪੀ. ਕੁਮਾਰ <br/>
Ad Position 24
No active advertisement