06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਬੂਰਾ ਸਿੰਘ ਡਾਲਾ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ

ਅਜੀਤਵਾਲ, 6 ਅਗਸਤ (ਹਰਦੇਵ ਸਿੰਘ ਮਾਨ)-ਬੀਤੇ ਦਿਨੀਂ ਕਰੀਬ 93 ਸਾਲ ਦੀ ਉਮਰ ਭੋਗ ਕੇ ਪ੍ਰਮਾਤਮਾ ਦੇ ਚਰਨਾਂ ਵਿਚ ਬਿਰਾਜੇ ਪਿੰਡ ਡਾਲਾ ਦੇ ਬਾਪੂ ਬੂਰਾ ਸਿੰਘ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਸਹਿਜ ਪਾਠਾਂ ਦੇ ਭੋਗ ਅਤੇ ਅੰਤਿਮ ਅਰਦਾਸ ਡੇਰਾ ਤ੍ਰਿਵੈਣੀ ਪਿੰਡ ਡਾਲਾ ਵਿਖੇ ਹੋਈ , ਜਿਸ ਵਿਚ ਵੱਖ-ਵੱਖ ਸਿਆਸੀ ਸ਼ਖ਼ਸੀਅਤਾਂ ਸਮੇਤ ਇਲਾਕੇ ਅਤੇ ਨਗਰ ਦੀਆਂ ਪ੍ਰਮੁੱਖ ਅਤੇ ਪੰਚਾਇਤੀ ਸ਼ਖ਼ਸੀਅਤਾਂ ਅਤੇ ਸੰਗਤਾਂ ਨੇ ਹਾਜ਼ਰੀਆਂ ਲਗਵਾਈਆਂ। ਭੋਗ ਉਪਰੰਤ ਭਾਈ ਗੁਰਪ੍ਰੀਤ ਸਿੰਘ ਦੇ ਰਾਗੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਜਾਸ ਸਰਵਣ ਕਰਵਾਇਆ ਅਤੇ ਕਥਾ ਵਿਚਾਰਾਂ ਰਾਹੀਂ ਗੁਰੂ ਸਾਹਿਬ ਦੇ ਦਿੱਤੇ ਜੀਵਨ ਸਿਧਾਂਤ ਤੇ ਅਮਲ ਕਰਕੇ ਜੀਵਨ ਬਸਰ ਕਰਨ ਲਈ ਬਚਨਾਂ ਦੀ ਸਾਂਝ ਪਾਈ।

Ad Position 21
No active advertisement
ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਚਾਚਾ ਅਤੇ ਮੁਖਵਿੰਦਰ ਸਿੰਘ ਆਸਟ੍ਰੇਲੀਆ ਦੇ ਪਿਤਾ ਮਨਜੀਤ ਸਿੰਘ ਢੋਸ ਦੇ ਸ਼ਰਧਾਂਜਲੀ ਸਮਾਗਮ ਵਿਚ ਸੰਬੋਧਨ ਕਰਦੇ ਹੋਏ ਬੁਲਾਰੇ ਅਤੇ ਹੇਠਾਂ ਵਿਸ਼ਾਲ ਇਕੱਠ। ਤਸਵੀਰਾਂ : ਪਰਮਜੀਤ ਸਿੰਘ 07-08-2026
ਅਜੀਤਵਾਲ, 6 ਅਗਸਤ (ਹਰਦੇਵ ਸਿੰਘ ਮਾਨ)-ਬੀਤੇ ਦਿਨੀਂ ਕਰੀਬ 93 ਸਾਲ ਦੀ ਉਮਰ ਭੋਗ ਕੇ ਪ੍ਰਮਾਤਮਾ ਦੇ ਚਰਨਾਂ ਵਿਚ ਬਿਰਾਜੇ ਪਿੰਡ ਡਾਲਾ ਦੇ ਬਾਪੂ ਬੂਰਾ ਸਿੰਘ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਸਹਿਜ ਪਾਠਾਂ ਦੇ ਭੋਗ ਅਤੇ ਅੰਤਿਮ ਅਰਦਾਸ ਡੇਰਾ ਤ੍ਰਿਵੈਣੀ ਪਿੰਡ ਡਾਲਾ ਵਿਖੇ ਹੋਈ , ਜਿਸ ਵਿਚ ਵੱਖ-ਵੱਖ ਸਿਆਸੀ ਸ਼ਖ਼ਸੀਅਤਾਂ ਸਮੇਤ ਇਲਾਕੇ ਅਤੇ ਨਗਰ ਦੀਆਂ ਪ੍ਰਮੁੱਖ ਅਤੇ ਪੰਚਾਇਤੀ ਸ਼ਖ਼ਸੀਅਤਾਂ ਅਤੇ ਸੰਗਤਾਂ ਨੇ ਹਾਜ਼ਰੀਆਂ ਲਗਵਾਈਆਂ। ਭੋਗ ਉਪਰੰਤ ਭਾਈ ਗੁਰਪ੍ਰੀਤ ਸਿੰਘ ਦੇ ਰਾਗੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਜਾਸ ਸਰਵਣ ਕਰਵਾਇਆ ਅਤੇ ਕਥਾ ਵਿਚਾਰਾਂ ਰਾਹੀਂ ਗੁਰੂ ਸਾਹਿਬ ਦੇ ਦਿੱਤੇ ਜੀਵਨ ਸਿਧਾਂਤ ਤੇ ਅਮਲ ਕਰਕੇ ਜੀਵਨ ਬਸਰ ਕਰਨ ਲਈ ਬਚਨਾਂ ਦੀ ਸਾਂਝ ਪਾਈ। ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ, ਮੋਗਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਨੇ ਸੰਬੋਧਿਤ ਹੁੰਦਿਆਂ ਕਿਹਾ ਕਿ ਬਾਪੂ ਬੂਰਾ ਸਿੰਘ ਨੇ ਆਪਣੇ ਜੀਵਨ ਨੂੰ ਨਿਮਰਤਾ, ਸਾਦਗੀ ਅਤੇ ਭਾਈਚਾਰਕ ਸਾਂਝ ਨਾਲ ਬਰਕਰਾਰ ਰੱਖਦਿਆਂ ਧਾਰਮਿਕ ਬਿਰਤੀ ਵਾਲਾ ਜੀਵਨ ਬਤੀਤ ਕੀਤਾ। ਉਨ੍ਹਾਂ ਦੇ ਤਿੰਨੇ ਸਪੁੱਤਰਾਂ ਨਿਰਮਲ ਸਿੰਘ, ਸੈਂਬਰ ਸਿੰਘ ਅਤੇ ਜਸਪਾਲ ਸਿੰਘ ਨੇ ਵੀ ਆਪਣੇ ਪਿਤਾ ਦੇ ਰਸਤੇ ‘ਤੇ ਚੱਲ ਕੇ ਨਗਰ ਵਿਚ ਵਧੀਆ ਪਹਿਚਾਣ ਬਣਾਈ ਹੈ, ਜਿਸ ਨੂੰ ਅੱਗੇ ਹੁਣ ਉਨ੍ਹਾਂ ਦੇ ਪੋਤਰੇ ਬਰਕਰਾਰ ਰੱਖ ਰਹੇ ਹਨ। ਅਕਾਲੀ ਆਗੂਆਂ ਨੇ ਇਸ ਪਰਿਵਾਰ ਦੇ ਨੌਜਵਾਨ ਰਾਜੂ ਸਿੰਘ ਦੀਆਂ ਅਕਾਲੀ ਦਲ ਪ੍ਰਤੀ ਸੇਵਾਵਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਪਾਰਟੀ ਪ੍ਰਤੀ ਇਸ ਦੀ ਸੇਵਾ ਭਾਵਨਾ ਸ਼ਲਾਘਾਯੋਗ ਹੈ ਤੇ ਅੱਜ ਦਾ ਵੱਡਾ ਇਕੱਠ ਇਸ ਗੱਲ ਦਾ ਗਵਾਹ ਹੈ ਕਿ ਇਸ ਪਰਿਵਾਰ ਨੇ ਲੋਕਾਂ ਵਿਚ ਕਿੰਨਾ ਮਾਣ ਸਤਿਕਾਰ ਬਹਾਲ ਰੱਖਿਆ ਹੈ। ਅਪਣੇ ਸੰਬੋਧਨ ਦੌਰਾਨ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ, ਕਾਂਗਰਸੀ ਆਗੂ ਪਰਮਿੰਦਰ ਸਿੰਘ ਨੇ ਵੀ ਬਾਪੂ ਬੂਰਾ ਸਿੰਘ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਸਰਕਲ ਪ੍ਰਧਾਨ ਚਰਨਪ੍ਰੀਤ ਸਿੰਘ ਅੰਟੂ, ਯੂਥ ਵਾਈਸ ਪ੍ਰਧਾਨ ਅਤਿੰਦਰਪਾਲ ਸਿੰਘ ਦੀਨਾ, ਪਰਮਜੀਤ ਸਿੰਘ ਮਾਣੂੰਕੇ, ਸਾਬਕਾ ਸਰਪੰਚ ਅਜੀਤਪਾਲ ਸਿੰਘ ਰਣੀਆਂ, ਪੰਚਾਇਤ ਸਕੱਤਰ ਸੁਖਬੀਰ ਸਿੰਘ, ਪ੍ਰਿੰ. ਚਰਨਜੀਤ ਸਿੰਘ, ਡਾ. ਜਗਮੋਹਣ ਸਿੰਘ, ਜਗਜੀਤ ਸਿੰਘ, ਜੋਰਾ ਸਿੰਘ, ਨੰਬਰਦਾਰ ਰਾਜੂ ਸਿੰਘ, ਜਸਪਾਲ ਸਿੰਘ, ਭਾਜਪਾ ਆਗੂ ਮੁਖਤਿਆਰ ਸਿੰਘ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ, ਮੋਗਾ ਹਲਕਾ ਇੰਚਾਰਜ ਮੈਡਮ ਮਾਲਵਿਕਾ ਸੂਦ, ਮਨਜੀਤ ਸਿੰਘ ਧੰਮੂ ਐਮ.ਸੀ. ਨੇ ਸੋਗ ਸੰਦੇਸ਼ ਰਾਹੀ, ਮਨਪ੍ਰੀਤ ਸਿੰਘ ਲੋਹਟਬੱਧੀ, ਰਾਜਨ ਸਿੰਘ ਰੂਮੀ, ਸੁਰਿੰਦਰ ਸਿੰਘ, ਦਰਸ਼ਨ ਸਿੰਘ ਮਹਿਣਾ, ਜਗਤਾਰ ਸਿੰਘ ਲੁਹਾਰਾ, ਸਮੇਤ ਹੋਰ ਅਹਿਮ ਸ਼ਖ਼ਸੀਅਤਾਂ ਨਾਲ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀਆਂ ਲਗਵਾਈਆਂ।
Ad Position 22
No active advertisement
ਪਿਛਲੀ ਖ਼ਬਰ ਅੱਜ ਦੀ ਮਹਾਂ ਰੈਲੀ ’ਚ ਚੰਡੀਗੜ੍ਹ ਵਿਖੇ ਵੱਡੀ ਗਿਣਤੀ ’ਚ ਸ਼ਾਮਿਲ ਹੋਣਗੇ ਸਿਹਤ ਵਿਭਾਗ ਦੇ ਮੁਲਾਜ਼ਮ ਅਗਲੀ ਖ਼ਬਰ ਸੰਤ ਵਿਸਾਖਾ ਸਿੰਘ ਸਕੂਲ ’ਚ ਜ਼ੋਨਲ ਪੱਧਰ ਦੇ ਮੁਕਾਬਲੇ ਕਰਵਾਏ
Ad Position 24
No active advertisement