06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਚਿਤਕਾਰਾ ਯੂਨੀਵਰਸਿਟੀ ਦੇ ਕੌਂਸਲਰ ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੂੰ ਕਰੀਅਰ ਕਾਊਂਸਲਿੰਗ ਲਈ ਕਰਨਗੇ ਸੰਬੋਧਨ- ਚੇਅਰਮੈਨ ਕੁਲਵੰਤ ਸਿੰਘ ਸੰਧੂ ‘’ਸੰਭਾਵਨਾਵਾਂ ਦਾ ਘੇਰਾ-ਆਪਣੇ ਲਈ ਸਹੀ ਕਰੀਅਰ ਦੀ ਚੋਣ’’ ਵਿਸ਼ੇ ’ਤੇ ਹੋਵੇਗਾ ਸੈਮੀਨਾਰ

ਕੋਟ ਈਸੇ ਖਾਂ, 6 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਵਿਦਿਆਰਥੀਆਂ ਨੂੰ ਉੱਜਲ ਭਵਿੱਖ ਲਈ ਸਹੀ ਕਰੀਅਰ ਦੀ ਚੋਣ ਕਰਨ ਸਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ‘’ਸੰਭਾਵਨਾਵਾਂ ਦਾ ਘੇਰਾ ਆਪਣੇ ਲਈ ਸਹੀ ਕਰੀਅਰ ਦੀ ਚੋਣ’’ ਵਿਸ਼ੇ ‘ਤੇ ਹੋ ਰਹੇ ਇਕ ਪ੍ਰਭਾਵਸ਼ਾਲੀ ਮਾਰਗ ਦਰਸ਼ਨ ਸੈਮੀਨਾਰ ਵਿਚ ਵਿਦਿਆਰਥੀਆਂ ਨੂੰ ਚਿਤਕਾਰਾ ਯੂਨੀਵਰਸਿਟੀ ਦੇ ਕੌਂਸਲਰ ਕੈਰੀਅਰ ਕਾਊਂਸਲਿੰਗ ਲਈ ਪੁੱਜ ਕੇ ਸੰਬੋਧਨ ਕਰਨਗੇ। ਇਹ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਕੋਆਰਡੀਨੇਟਰ ਸ੍ਰੀ ਅਸ਼ਵਨੀ ਦੇ ਯਤਨਾਂ ਸਦਕਾ ਇਸ ਪ੍ਰੋਗਰਾਮ ਵਿਚ ਮੁੱਖ ਪ੍ਰਵਕਤਾ ਵਜੋਂ ਪ੍ਰੋ.

Ad Position 21
No active advertisement
ਡਾ. ਪੰਕਜ ਧਮੀਜਾ, ਪ੍ਰੋ. ਮਨਦੀਪ ਸਿੰਘ 07-08-2026
ਕੋਟ ਈਸੇ ਖਾਂ, 6 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਵਿਦਿਆਰਥੀਆਂ ਨੂੰ ਉੱਜਲ ਭਵਿੱਖ ਲਈ ਸਹੀ ਕਰੀਅਰ ਦੀ ਚੋਣ ਕਰਨ ਸਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ‘’ਸੰਭਾਵਨਾਵਾਂ ਦਾ ਘੇਰਾ ਆਪਣੇ ਲਈ ਸਹੀ ਕਰੀਅਰ ਦੀ ਚੋਣ’’ ਵਿਸ਼ੇ ‘ਤੇ ਹੋ ਰਹੇ ਇਕ ਪ੍ਰਭਾਵਸ਼ਾਲੀ ਮਾਰਗ ਦਰਸ਼ਨ ਸੈਮੀਨਾਰ ਵਿਚ ਵਿਦਿਆਰਥੀਆਂ ਨੂੰ ਚਿਤਕਾਰਾ ਯੂਨੀਵਰਸਿਟੀ ਦੇ ਕੌਂਸਲਰ ਕੈਰੀਅਰ ਕਾਊਂਸਲਿੰਗ ਲਈ ਪੁੱਜ ਕੇ ਸੰਬੋਧਨ ਕਰਨਗੇ। ਇਹ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਕੋਆਰਡੀਨੇਟਰ ਸ੍ਰੀ ਅਸ਼ਵਨੀ ਦੇ ਯਤਨਾਂ ਸਦਕਾ ਇਸ ਪ੍ਰੋਗਰਾਮ ਵਿਚ ਮੁੱਖ ਪ੍ਰਵਕਤਾ ਵਜੋਂ ਪ੍ਰੋ. ਮਨਦੀਪ ਸਿੰਘ, ਨਿਰਦੇਸ਼ਕ, ਰਣਨੀਤਕ ਪਹਿਲਕਦਮੀਆਂ ਅਤੇ ਲੋਕ ਸੰਪਰਕ ਵਿਭਾਗ, ਚਿਤਕਾਰਾ ਯੂਨੀਵਰਸਿਟੀ, ਪੰਜਾਬ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਪ੍ਰੋ. ਮਨਦੀਪ ਸਿੰਘ ਨੂੰ ਸੂਚਨਾ ਤਕਨਾਲੋਜੀ, ਸਿਹਤ ਸੰਭਾਲ ਅਤੇ ਉੱਚ ਸਿੱਖਿਆ ਦੇ ਖੇਤਰਾਂ ਵਿਚ ਵੀਹ ਸਾਲਾਂ ਤੋਂ ਵੱਧ ਦਾ ਤਜਰਬਾ ਹੈ ਅਤੇ ਉਨ੍ਹਾਂ ਵਲੋਂ ਕੀਤੀ ਜਾ ਰਹੀ ਕੌਂਸਲਿੰਗ ਦਾ ਸਕੂਲ ਵਿਦਿਆਰਥੀਆਂ ਨੂੰ ਵੱਡਾ ਫ਼ਾਇਦਾ ਪਹੁੰਚੇਗਾ। ਉਨ੍ਹਾਂ ਤੋਂ ਇਲਾਵਾ ਡਾ. ਪੰਕਜ ਧਮੀਜਾ ਵੀ ਇਸ ਸੈਮੀਨਾਰ ਵਿਚ ਵਿਸ਼ੇਸ਼ ਤੌਰ ‘ਤੇ ਪੁੱਜ ਕੇ ਵਿਦਿਆਰਥੀਆਂ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਗੇ। ਚੇਅਰਮੈਨ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਹੇਮਕੁੰਟ ਸੰਸਥਾਵਾਂ ਵਿਦਿਆਰਥੀਆਂ ਲਈ ਸਿਰਫ਼ ਸਕੂਲੀ ਵਿਦਿਆ ਤੱਕ ਹੀ ਸੀਮਤ ਹੀ ਨਹੀਂ ਸਗੋਂ ਵਿਦਿਆਰਥੀਆਂ ਦੇ ਅਗਲੇਰੇ ਭਵਿੱਖ ਦੀ ਰਣਨੀਤੀ ਤਹਿਤ ਉਨ੍ਹਾਂ ਦੇ ਹਰ ਲੋੜੀਦੇ ਵਿਕਾਸ ਤੇ ਭਵਿੱਖ ਪ੍ਰਤੀ ਲੋੜੀਂਦੇ ਯਤਨ ਕੀਤੇ ਜਾਂਦੇ ਹਨ ਤਾਂ ਜੋ ਇਥੋਂ ਪੜੇ ਹੋਏ ਬੱਚੇ ਆਪਣੇ ਸਕੂਲ ਤੇ ਇਲਾਕੇ ਦਾ ਨਾਂਅ ਅੱਗੇ ਜਾ ਕੇ ਹੋਰ ਰੁਸ਼ਨਾਉਣ।
Ad Position 22
No active advertisement
ਪਿਛਲੀ ਖ਼ਬਰ ਮਾਸਟਰ ਸੰਤੋਖ ਸਿੰਘ ਤਲਵੰਡੀ ਮੱਲ੍ਹੀਆਂ ਨੇ ਛੱਡੀ ਆਮ ਆਦਮੀ ਪਾਰਟੀ *ਅਕਾਲੀ ਦਲ ਵਾਰਿਸ ਪੰਜਾਬ ਸ਼ਾਮਿਲ ਅਗਲੀ ਖ਼ਬਰ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਹੋਲਡ ਕਰਨ ਨਾਲ ਵਕੀਲ ਭਾਈਚਾਰੇ ਦੀ ਵੱਡੀ ਜਿੱਤ-ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ *ਸੁਪਰੀ...
Ad Position 24
No active advertisement