06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸਵ: ਜੋਗਾ ਸਿੰਘ ਨਮਿਤ ਅੰਤਿਮ ਅਰਦਾਸ ਸਮਾਗਮ ਸਮਾਜਿਕ, ਧਾਰਮਿਕ ਕਾਰਜਾਂ ’ਚ ਉਨ੍ਹਾਂ ਨੇ ਵਧੀਆ ਸੇਵਾਵਾਂ ਨਿਭਾਈਆਂ-ਬੁਲਾਰੇ

ਕੋਟ ਈਸੇ ਖਾਂ, 6 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੀ ਸਮਾਜ ਸੇਵੀ ਨਾਮਵਰ ਸ਼ਖ਼ਸੀਅਤ ਜੋਗਾ ਸਿੰਘ ਵਾਸੀ ਚੀਮਾ ਰੋਡ, ਕੋਟ ਈਸੇ ਖਾਂ ਜੋ ਬੀਤੇ ਦਿਨੀਂ ਪ੍ਰਮਾਤਮਾ ਦੇ ਭਾਣੇ ਅਨੁਸਾਰ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਾ, ਪਿੰਡ ਦੌਲੇਵਾਲਾ ਮਾਇਰ ਵਿਖੇ ਹੋਇਆ। ਜਿਸ ਵਿਚ ਵੱਡੀ ਗਿਣਤੀ ਵਿਚ ਰਾਜਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਤੇ ਇਲਾਕਾ ਨਿਵਾਸੀ ਸੰਗਤਾਂ ਪੁੱਜੀਆਂ।

Ad Position 21
No active advertisement
ਸਵ: ਜੋਗਾ ਸਿੰਘ ਨਮਿਤ ਅੰਤਿਮ ਅਰਦਾਸ ਸਮਾਗਮ ਸਮੇਂ ਕੀਰਤਨ ਕਰਦਾ ਰਾਗੀ ਜਥਾ, ਸਪੁੱਤਰਾਂ ਨੂੰ ਸਿਰੋਪਾਉ ਦਿੰਦੇ ਨਾਮਦੇਵ ਸਭਾ ਦੇ ਸੇਵਾਦਾਰ ਤੇ ਅਰਦਾਸ ’ਚ ਸ਼ਾਮਿਲ ਸੰਗਤਾਂ। ਤਸਵੀਰ : ਗੁਰਮੀਤ ਸਿੰਘ ਖ਼ਾਲਸਾ 07-08-2026
ਕੋਟ ਈਸੇ ਖਾਂ, 6 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੀ ਸਮਾਜ ਸੇਵੀ ਨਾਮਵਰ ਸ਼ਖ਼ਸੀਅਤ ਜੋਗਾ ਸਿੰਘ ਵਾਸੀ ਚੀਮਾ ਰੋਡ, ਕੋਟ ਈਸੇ ਖਾਂ ਜੋ ਬੀਤੇ ਦਿਨੀਂ ਪ੍ਰਮਾਤਮਾ ਦੇ ਭਾਣੇ ਅਨੁਸਾਰ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਾ, ਪਿੰਡ ਦੌਲੇਵਾਲਾ ਮਾਇਰ ਵਿਖੇ ਹੋਇਆ। ਜਿਸ ਵਿਚ ਵੱਡੀ ਗਿਣਤੀ ਵਿਚ ਰਾਜਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਤੇ ਇਲਾਕਾ ਨਿਵਾਸੀ ਸੰਗਤਾਂ ਪੁੱਜੀਆਂ। ਸਮਾਗਮ ਦੌਰਾਨ ਰਾਗੀ ਜਥੇ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਅਰਦਾਸ ਅਤੇ ਸ਼੍ਰੀ ਮੁਖਵਾਕ ਉਪਰੰਤ ਪਰਿਵਾਰ ਦੇ ਅਤੀ ਕਰੀਬੀ ਸੀਨੀਅਰ ਆਪ ਆਗੂ ਚੇਅਰਮੈਨ ਵਿਜੇ ਕੁਮਾਰ ਧੀਰ, ਜਸਵਿੰਦਰ ਸਿੰਘ ਸਿੱਧੂ ਵਾਰਸ ਪੰਜਾਬ ਦੇ ਜਥੇਬੰਦੀ, ਤਰਸੇਮ ਸਿੰਘ ਗਿੱਲ ਪ੍ਰਧਾਨ ਨਾਮਦੇਵ ਸਭਾ, ਮਾਸਟਰ ਸ਼ਮਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਕਾਮਰੇਡ ਸੁਰਜੀਤ ਸਿੰਘ ਗਗੜਾ ਆਗੂ ਸੀ.ਪੀ.ਆਈ. (ਐਮ), ਲੇਖਕ ਬੂਟਾ ਗੁਲਾਮੀ ਵਾਲਾ ਆਦਿ ਬੁਲਾਰਿਆਂ ਨੇ ਜੋਗਾ ਸਿੰਘ ਦੇ ਜ਼ਿੰਦਗੀ ਵਿਚ ਨਿਭਾਏ ਚੰਗੇ ਕਾਰਜਾਂ, ਸਮਾਜਿਕ ਤੇ ਪਰਿਵਾਰਿਕ ਫ਼ਰਜ਼ਾਂ ਸਬੰਧੀ ਚਾਨਣਾ ਪਾਉਂਦੇ ਹੋਏ ਸ਼ਰਧਾ ਦੇ ਭੇਟ ਕੀਤੇ। ਉਪਰੰਤ ਨਾਮਦੇਵ ਸਭਾ ਕੋਟ ਈਸੇ ਖਾਂ ਵਲੋਂ ਆਪਣੇ ਵਿੱਛੜੇ ਮੈਂਬਰ ਸਵ: ਜੋਗਾ ਸਿੰਘ ਦੇ ਸਪੁੱਤਰ ਮਨਜੀਤ ਸਿੰਘ ਤੇ ਰਣਜੀਤ ਸਿੰਘ ਨੂੰ ਸਿਰੋਪਾਉ ਦਿੱਤੇ ਗਏ। ਇਸ ਮੌਕੇ ਵੱਖ - ਵੱਖ ਸਮਾਜਿਕ, ਧਾਰਮਿਕ ਸੰਸਥਾਵਾਂ ਵਲੋਂ ਸ਼ੋਕ ਮਤੇ ਭੇਜੇ ਗਏ। ਸਮਾਗਮ ਦੌਰਾਨ ਬਾਬਾ ਸ਼ਮਸ਼ੇਰ ਸਿੰਘ ਮੁੱਖ ਸੇਵਾਦਾਰ ਛਾਉਣੀ ਨਿਹੰਗ ਸਿੰਘਾਂ, ਡਾ. ਮਾਲਤੀ ਧੀਰ, ਸੁਰਜੀਤ ਸਿੰਘ ਵਿਰਕ, ਬਲਵੰਤ ਸਿੰਘ ਸੇਵਾਦਾਰ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਜਗਤਾਰ ਸਿੰਘ ਮੁੱਖ ਗ੍ਰੰਥੀ, ਗੁਰਪ੍ਰਤਾਪ ਸਿੰਘ ਏ.ਐਸ.ਆਈ., ਸੁਰਜੀਤ ਸਿੰਘ ਔਲਖ, ਬਲਜੀਤ ਸਿੰਘ ਬਿੱਟੂ, ਪਰਮਜੀਤ ਸਿੰਘ ਔਲਖ, ਹਰਪਾਲ ਸਿੰਘ ਮਸੀਤਾਂ, ਮਾਸਟਰ ਅਮਰੀਕ ਸਿੰਘ, ਹਰਨਾਮ ਸਿੰਘ ਸਾਬਕਾ ਮੁਲਾਜ਼ਮ ਪੰਜਾਬ ਪੁਲਿਸ, ਤਰਸੇਮ ਸਚਦੇਵਾ, ਸੁਰਿੰਦਰ ਸਿੰਘ ਟੋਨੀ ਸਾਬਕਾ ਇੰਸ: ਵਿਜੀਲੈਂਸ, ਸੁਖਵਿੰਦਰ ਸਿੰਘ ਸੁੱਖਾ, ਹਰਬਖ਼ਸ਼ ਸਿੰਘ ਸਿੱਧੂ, ਚਰਨਦਾਸ ਕਾਲਾ ਕਪੂਰ, ਸਾਬਕਾ ਕੌਂਸਲਰ ਗੁਰਪ੍ਰੀਤ ਸਿੱਧੂ, ਕੌਂਸਲਰ ਬੱਗੜ ਸਿੰਘ, ਹਰਜੀਤ ਸਿੰਘ ਬਰਮਾ, ਗੁਰਚਰਨ ਸਿੰਘ ਘਟੌੜਾ, ਮਨੋਜ ਮਿਸ਼ਰਾ, ਇੰਦਰਜੀਤ ਸਿੰਘ ਮਹਿਰੋਂ, ਨਰੇਸ਼ ਧੀਂਗੜਾ, ਨਿੰਦਰ ਬਰਮਾ, ਭਾਊ ਸੰਪੂਰਨ ਸਿੰਘ, ਬਲਜੀਤ ਸਿੰਘ ਡੀਪੂ ਹੋਲਡਰ, ਡਾ. ਹਰਬੰਸ ਸਿੰਘ, ਆੜ੍ਹਤੀ ਅਜੇ ਕਪੂਰ, ਸੁਪਨਦੀਪ ਭੁੱਲਰ ਬਲਦੇਵ ਸਿੰਘ ਸ਼ਤੀਰੀਆਂ ਵਾਲੇ, ਗੁਰਮੀਤ ਸਿੰਘ ਚੀਮਾ, ਅਵਤਾਰ ਸਿੰਘ ਕਾਲਾ ਚੀਮਾ, ਬਿੱਲਾ ਸਚਦੇਵਾ, ਮਿੰਟੂ ਸੱਗੂ, ਬੋਹੜ ਸਿੰਘ, ਸ਼ਿੰਦਾ ਨਾਗਪਾਲ, ਮਲਕੀਤ ਸਿੰਘ ਸ਼ਾਦੀ ਵਾਲਾ, ਹਰਦੀਪ ਸਿੰਘ ਚੀਮਾ, ਮਹਿਲ ਸਿੰਘ ਔਲਖ, ਹਰਜਿੰਦਰ ਸਿੰਘ ਸਰਪੰਚ, ਕਿੱਕਰ ਸਿੰਘ ਸ਼ਾਦੀ ਵਾਲਾ, ਪੱਪੂ ਨਾਗੀ, ਮਨਜੀਤ ਸਿੰਘ ਮਹਿਲ, ਮਲੂਕ ਸਿੰਘ ਨਾਗੀ ਤੋਂ ਇਲਾਵਾ ਸਾਕ ਸਬੰਧੀ ਤੇ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਦਸਮੇਸ਼ ਪਾਰਕ ਮੋਗਾ ਵਿਖੇ ਹੋਈ ਅੱਜ ਚੰਡੀਗੜ੍ਹ ਮਹਾਂ ਰੈਲੀ ’ਚ ਗੌਰ... ਅਗਲੀ ਖ਼ਬਰ ਅੱਜ ਦੀ ਮਹਾਂ ਰੈਲੀ ’ਚ ਚੰਡੀਗੜ੍ਹ ਵਿਖੇ ਵੱਡੀ ਗਿਣਤੀ ’ਚ ਸ਼ਾਮਿਲ ਹੋਣਗੇ ਸਿਹਤ ਵਿਭਾਗ ਦੇ ਮੁਲਾਜ਼ਮ
Ad Position 24
No active advertisement